ਸੰਜੀਵ ਸੂਦ
ਲੁਧਿਆਣਾ, 16 ਨਵੰਬਰ, 2021: ਲੁਧਿਆਣਾ ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਅੱਜ ਛਾਪੇਮਾਰੀ ਕੀਤੀ ਗਈ ਹੈ। ਸਵੇਰੇ ਤੜਕਸਾਰ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਮਨਪ੍ਰੀਤ ਇਯਾਲੀ ਦੇ ਘਰ ਦਫਤਰ ਫਾਰਮ ਹਾਊਸ ਅਤੇ ਉਨ੍ਹਾਂ ਦੀਆਂ ਸਬੰਧਤ ਕੁੱਲ 6 ਕੰਮ ਤੇ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਵਿਭਾਗ ਵੱਲੋਂ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਗਈ। ਹਾਲਾਂਕਿ ਉਨ੍ਹਾਂ ਦਾ ਪਰਿਵਾਰ ਅਤੇ ਵਿਧਾਇਕ ਮਨਪ੍ਰੀਤ ਇਯਾਲੀ ਖੁਦ ਆਪਣੀ ਰਿਹਾਇਸ਼ ਦੇ ਅੰਦਰ ਨੇ ਇੱਥੇ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ।
ਹਾਲਾਂਕਿ ਇਸ ਸਬੰਧੀ ਇਨਕਮ ਟੈਕਸ ਦੇ ਕਿਸੇ ਅਫ਼ਸਰ ਨੇ ਤਾਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ। ਪਰ ਦੂਜੇ ਪਾਸੇ ਮਨਪ੍ਰੀਤ ਇਆਲੀ ਦੇ ਓਐਸਡੀ ਨੇ ਦੱਸਿਆ ਕਿ 6 ਵਜੇ ਦੇ ਕਰੀਬ ਸਿੱਖਿਆ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਉਨ੍ਹਾਂ ਦੇ ਓ ਐਸ ਡੀ ਮਨੀ ਸ਼ਰਮਾ ਨੇ ਦੱਸਿਆ ਕਿ ਮਨਪ੍ਰੀਤ ਇਆਲੀ ਕਿਸਾਨੀ ਸੰਘਰਸ਼ ਨੂੰ ਲੈ ਕੇ ਲਗਾਤਾਰ ਐਕਟਿਵ ਰਹੇ ਨੇ ਅਤੇ ਜੋ ਕਿਸਾਨ ਸ਼ਹੀਦ ਹੋਏ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਵੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨਕਮ ਟੈਕਸ ਵਿਭਾਗ ਉਨ੍ਹਾਂ ਦੇ ਦਸਤਾਵੇਜ਼ਾਂ ਦਫਤਰਾਂ ਦੇ ਵਿਚ ਵੀ ਚੈਕਿੰਗ ਕਰ ਰਿਹਾ ਹੈ। ਪਰ ਕੋਈ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਉਹ ਚੈਕਿੰਗ ਕਰ ਰਹੇ ਨੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਰ ਵਿਭਾਗ ਵੱਲੋਂ ਕਈ ਸਾਲ ਪਹਿਲਾਂ ਛਾਪੇਮਾਰੀ ਕੀਤੀ ਗਈ ਅਸੀਂ ਉਦੋਂ ਵੀ ਮਨਪ੍ਰੀਤ ਇਆਲੀ ਰਿਹਾਅ ਹੋ ਗਏ ਸਨ।
ਦੇਖੋ ਵੀਡੀਓ....
https://www.facebook.com/BabushahiDotCom/videos/580441913012126