ਲੁਧਿਆਣਾ, 31 ਦਸੰਬਰ 2021 - ਲੁਧਿਆਣਾ ਵਿੱਚ ਪੈਰੇਂਟਸ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਅੱਜ ਦਿੱਤੀ ਗਈ ਕੰਪਲੇਟ ਉਪਰ ਕਾਰਵਾਈ ਨਾ ਹੋਣ ਤੇ ਰੋਸ ਵਜੋਂ ਸਿੱਖਿਆ ਅਧਿਕਾਰੀ ਦੇ ਗਲੇ ਵਿੱਚ ਜੁੱਤੀਆਂ ਦਾ ਹਾਰ ਪਾ ਦਿੱਤਾ । ਸਬੰਧਤ ਮਾਮਲਾ ਧਨਾਨਸੂ ਪਿੰਡ ਦੇ ਸਰਕਾਰੀ ਸਕੂਲ ਦਾ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਸਕੂਲ ਦੀਆਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਜਿਸਦੇ ਖਿਲਾਫ ਪੈਰੇਂਟਸ ਐਸੋਸੀਏਸ਼ਨ ਵੱਲੋਂ ਕੰਪਲੇਟ ਦਿੱਤੀ ਗਈ ਸੀ।
ਜਿਸ ਬਾਰੇ ਸੰਬੰਧਤ ਪੁਲਸ ਅਧਿਕਾਰੀ ਨੂੰ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਇਕ ਵਾਇਰਲ ਵੀਡੀਓ ਜ਼ਰੂਰ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ ਪਰ ਇਸ ਦੇ ਬਾਰੇ ਅਜੇ ਤਕ ਕੋਈ ਵੀ ਲਿਖਤੀ ਕੰਪਲੇਟ ਨਹੀਂ ਮਿਲੀ। ਜਿਸ ਦੇ ਚਲਦਿਆਂ ਜਾਂਚ ਕੀਤੀ ਜਾ ਰਹੀ ਹੈ ਅਜੇ ਤੱਕ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਗਿਆ।
ਦੇਖੋ ਵੀਡੀਓ....
https://www.facebook.com/BabushahiDotCom/videos/341446900832704