ਚੰਨੀ ਤੇ ਗਵਰਨਰ ਪੰਜਾਬ ਹੋਏ ਆਹਮੋ ਸਾਹਮਣੇ - ਬਿਲਾਂ ਦੀ ਮੰਜੂਰੀ ਬਾਰੇ ਰਾਜਪਾਲ ਨੇ ਜਾਰੀ ਕੀਤਾ ਬਿਆਨ ( ਵੀਡੀਓ ਵੀ ਦੇਖੋ. )
- ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਬਿੱਲ 31 ਦਸੰਬਰ ਨੂੰ ਮੁੱਖ ਮੰਤਰੀ ਦਫ਼ਤਰ ਨੂੰ ਵਾਪਸ ਕਰ ਦਿੱਤਾ ਗਿਆ ਸੀ
- ਪੁੱਛੇ ਗਏ ਸਵਾਲਾਂ ਦੇ ਜਵਾਬ ਅਜੇ ਮਿਲਣੇ ਬਾਕੀ ਹਨ
ਚੰਡੀਗੜ੍ਹ, 2 ਜਨਵਰੀ 2022 - ਪੰਜਾਬ ਵਿੱਚ ਠੇਕੇ 'ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ ਦੀ ਸਥਿਤੀ ਸਪੱਸ਼ਟ ਕਰਦਿਆਂ ਪੰਜਾਬ ਦੇ ਰਾਜਪਾਲ
ਬਨਵਾਰੀਲਾਲ ਪੁਰੋਹਿਤ ਨੇ ਇੱਕ ਪ੍ਰੈਸ ਬਿਆਨ ਰਾਹੀਂ ਮੀਡੀਆ ਨਾਲ ਸਾਂਝੀ ਕੀਤੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 1 ਜਨਵਰੀ ਨੂੰ ਮੀਡੀਆ ਨਾਲ ਅਸਲ ਵਿੱਚ ਗਲਤ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ 6 ਸਵਾਲਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਵਾਪਸ ਭੇਜ ਦਿੱਤੀ ਗਈ ਸੀ, ਜਿਨ੍ਹਾਂ ਦਾ ਅਜੇ ਤੱਕ ਸੂਬਾ ਸਰਕਾਰ ਵੱਲੋਂ ਜਵਾਬ ਨਹੀਂ ਦਿੱਤਾ ਗਿਆ। ਉਕਤ ਫਾਈਲ 'ਤੇ ਉਠਾਏ ਗਏ ਸਵਾਲਾਂ ਦੀ ਕਾਪੀ ਸਾਰੇ ਸਬੰਧਤਾਂ ਦੀ ਜਾਣਕਾਰੀ ਲਈ ਨੱਥੀ ਹੈ।
ਰਾਜਪਾਲ ਨੇ ਕਿਹੜੇ ਸਵਾਲ ਪੁੱਛੇ ? ਦੇਖਣ ਲਈ ਕਲਿੱਕ ਕਰੋ :
https://drive.google.com/file/d/18oqcVHUt86Ia-yYCHmNZotdGzZ11jU6Y/view?usp=sharing
ਵੀਡੀਓ ਵੀ ਦੇਖੋ.....
https://www.facebook.com/BabushahiDotCom/videos/2117364188415939
ਇਹ ਫਾਈਲ ਮੁੱਖ ਮੰਤਰੀ ਦਫ਼ਤਰ ਨੂੰ 31 ਦਸੰਬਰ, 2021 ਨੂੰ ਪ੍ਰਾਪਤ ਹੋਈ ਸੀ ਅਤੇ ਉਠਾਏ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਬਾਕੀ ਹਨ।
ਪੁਰੋਹਿਤ ਨੇ ਕਿਹਾ, 'ਮੈਂ ਮੁੱਖ ਮੰਤਰੀ ਨੂੰ ਫਾਈਲ 'ਤੇ ਉਠਾਏ ਸਵਾਲਾਂ ਦੇ ਜਵਾਬ ਦੇਣ ਦੀ ਸਲਾਹ ਦਿੰਦਾ ਹਾਂ।'
ਮਹੱਤਵਪੂਰਨ ਗੱਲ ਇਹ ਹੈ ਕਿ 11 ਨਵੰਬਰ, 2021 ਨੂੰ ਰਾਜ ਵਿਧਾਨ ਸਭਾ ਵਿੱਚ ਠੇਕੇ 'ਤੇ ਰੱਖੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਲਈ ਬਿੱਲ ਪਾਸ ਕੀਤਾ ਗਿਆ ਸੀ। ਲਗਭਗ ਵੀਹ ਦਿਨਾਂ ਦੇ ਵਕਫ਼ੇ ਤੋਂ ਬਾਅਦ, ਉਕਤ ਫਾਈਲ 1 ਦਸੰਬਰ, 2021 ਨੂੰ ਪੰਜਾਬ ਰਾਜ ਭਵਨ ਨੂੰ ਭੇਜੀ ਗਈ ਸੀ। ਦਸੰਬਰ ਮਹੀਨੇ ਦੌਰਾਨ ਰਾਜਪਾਲ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਦੌਰੇ 'ਤੇ ਸਨ। ਰਾਜਪਾਲ ਨੇ 21 ਦਸੰਬਰ ਨੂੰ ਆਪਣਾ ਦੌਰਾ ਸਮਾਪਤ ਕੀਤਾ ਅਤੇ ਇਸ ਤੋਂ ਬਾਅਦ 23 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਰਾਜ ਭਵਨ ਵਿਖੇ ਉਨ੍ਹਾਂ ਨੂੰ ਮਿਲਣ ਗਏ। ਫਾਈਲ ਦਾ ਸਹੀ ਢੰਗ ਨਾਲ ਅਧਿਐਨ ਕੀਤਾ ਗਿਆ ਅਤੇ 31 ਦਸੰਬਰ, 2021 ਨੂੰ ਨਿਰੀਖਣਾਂ/ਸਵਾਲਾਂ ਨਾਲ ਮੁੱਖ ਮੰਤਰੀ ਦਫ਼ਤਰ ਨੂੰ ਵਾਪਸ ਕਰ ਦਿੱਤਾ ਗਿਆ।