ਵੀਡੀਓ: ਕੈਬਿਨਟ ਮੀਟਿੰਗ 'ਚ ਲਏ ਕਿਹੜੇ ਫ਼ੈਸਲੇ, ਸੁਣੋ ਮੁੱਖ ਮੰਤਰੀ ਚੰਨੀ ਦੀ ਜ਼ੁਬਾਨੀ
ਚੰਡੀਗੜ੍ਹ, 4 ਜਨਵਰੀ 2022 -
- ਸੂਬੇ ਦੀ ਹਰੇਕ ਗਊਸ਼ਾਲਾ ਨੂੰ ਸੋਲਰ ਪਾਵਰ ਪਲਾਂਟ ਲਗਾਉਣ ਲਈ 5 ਲੱਖ ਰੁਪਏ ਦਿੱਤੇ ਜਾਣਗੇ। ਗਊਸ਼ਾਲਾਵਾਂ ਦੇ ਬਕਾਇਆ ਬਿਜਲੀ ਬਿੱਲ ਵੀ ਮੁਆਫ਼ ਕੀਤੇ ਗਏ ਹਨ।
- ਉੱਚ ਸਿੱਖਿਆ ਵਿਭਾਗ ਵਿੱਚ, ਹਰੇਕ ਵਿਦਿਆਰਥੀ ਨੂੰ 2000 ਰੁਪਏ ਇੰਟਰਨੈਟ/ਆਨਲਾਈਨ ਭੱਤੇ ਵਜੋਂ ਦਿੱਤੇ ਜਾਣਗੇ। ਇਸ ਪ੍ਰੋਗਰਾਮ ਤਹਿਤ 867000 ਵਿਦਿਆਰਥੀਆਂ ਨੂੰ ਲਾਭ ਮਿਲੇਗਾ।
- ਮਿਡ ਡੇ ਮੀਲ ਵਰਕਰਾਂ ਦਾ ਕਮਿਸ਼ਨ 2200 ਰੁਪਏ ਤੋਂ ਵਧਾ ਕੇ 3000 ਰੁਪਏ ਕਰ ਦਿੱਤਾ ਗਿਆ ਹੈ।
- ਆਂਗਣਵਾੜੀ ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਧਾ।
- ਆਸ਼ਾ ਵਰਕਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ।
- ਨੌਜਵਾਨਾਂ ਲਈ ਇੱਕ ਵਿਸ਼ੇਸ਼ ਯੋਜਨਾ ਤਹਿਤ 12ਵੀਂ ਪਾਸ ਵਿਦਿਆਰਥੀਆਂ ਨੂੰ ਇੱਕ ਸਾਲ ਵਿੱਚ 1 ਲੱਖ ਸਰਕਾਰੀ ਨੌਕਰੀਆਂ ਮਿਲਣਗੀਆਂ। ਸਰਕਾਰੀ ਪ੍ਰਤੀਯੋਗੀ ਪ੍ਰੀਖਿਆਵਾਂ ਲਈ, ਵਿਦਿਆਰਥੀਆਂ ਨੂੰ ਮੁਫਤ ਸਿਖਲਾਈ/ਕੋਚਿੰਗ ਵੀ ਮਿਲੇਗੀ।
- ਇਛੁੱਕ ਵਿਦਿਆਰਥੀਆਂ ਨੂੰ ਪ੍ਰਾਈਵੇਟ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ।
- ਜੋ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰ ਕਰਜ਼ੇ ਦੀ ਸਹੂਲਤ ਦੇਵੇਗੀ। ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਏਜੰਟਾਂ ਨੂੰ ਕਮਿਸ਼ਨ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਸਰਕਾਰ ਉਨ੍ਹਾਂ ਦੀ ਵਿਦੇਸ਼ ਪੜ੍ਹਾਈ ਦੀ ਜ਼ਿੰਮੇਵਾਰੀ ਲਵੇਗੀ।
- ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ 407 ਪਰਿਵਾਰਾਂ ਵਿੱਚੋਂ ਸੂਬਾ ਸਰਕਾਰ ਨੇ 295 ਪਰਿਵਾਰਾਂ ਨੂੰ ਨੌਕਰੀਆਂ ਦੇਣ ਦੀ ਮਨਜ਼ੂਰੀ ਦਿੱਤੀ ਹੈ।
- ਮੁਲਾਜ਼ਮਾਂ ਦੇ ਨਾਲ ਜੁੜਿਆ ਬਿੱਲ ਬਾਰੇ ਸੀ ਐਮ ਨੇ ਕਿਹਾ ਕਿ ਰਾਜਪਾਲ ਨੇ ਜੇੜ੍ਹੇ objections ਲਾਕੇ ਭੇਜੇ ਸੀ, ਅਸੀਂ ਉਹ ਫਾਈਲ ਹੁਣ ਵਾਪਿਸ ਭੇਜਤੀ ਹੈ, ਜੇ ਕੱਲ ਤੱਕ ਨਾ ਕਲੀਅਰ ਹੋਈ ਫਾਈਲ ਤਾਂ ਪਰਸੋਂ ਅਸੀਂ ਰਾਜ ਭਵਨ ਦੇ ਬਾਹਰ ਦੇਵਾਂਗੇ ਧਰਨਾ।
- ਗਵਰਨਰ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ, ਇਹ ਮੰਦਭਾਗੀ ਗੱਲ ਹੈ
- ਫਿਰੋਜ਼ਪੁਰ ਪਹੁੰਚ ਰਹੇ ਪੀ ਐਮ ਮੋਦੀ ਦਾ ਕੀਤਾ ਜਾਊਗਾ ਸਵਾਗਤ, ਖਜਾਨਾ ਮੰਤਰੀ ਮਨਪ੍ਰੀਤ ਬਾਦਲ ਖ਼ਾਸ ਤੌਰ ਤੇ ਓਥੇ ਜਾ ਰਹੇ ਨੇ, ਐਮ ਐਲ ਏ ਪਿੰਕੀ ਵੀ ਉੱਥੇ ਹੀ ਹੋਣਗੇ
- ਕਿਸਾਨਾਂ ਨਾਲ ਜੁੜੀਆਂ ਕਈ ਮੰਗਾਂ ਨੇ, ਜਿਹੜੀਆਂ ਅਸੀਂ ਪੀ ਐਮ ਮੋਦੀ ਨੂੰ ਪੂਰੀਆਂ ਕਰਨ ਲਈ ਕਹਾਂਗੇ
ਦੇਖੋ ਵੀਡੀਓ....
https://www.facebook.com/BabushahiDotCom/videos/1267031433789663