ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ: ਰਾਣਾ ਗੁਰਜੀਤ ਨੇ ਡੀਜੀਪੀ ਅਤੇ ਗ੍ਰਹਿ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ, ਵੀਡੀਓ ਵੀ ਦੇਖੋ
- ਬੋਲੇ : ਪੰਜਾਬ ਦਾ ਹੋਇਆ ਭਾਰੀ ਨੁਕਸਾਨ
- ਕਿਹਾ : ਪੰਜਾਬ ਬੀਜੇਪੀ ਨੂੰ ਇਸਦਾ ਸਿਆਸੀ ਲਾਭ ਨਹੀਂ ਲੈਣ ਦਿੱਤਾ ਜਾਵੇਗਾ
- ਪ੍ਰਧਾਨ ਮੰਤਰੀ ਮੋਦੀ ਤੋਂ ਸੁੱਬੇ ਦੀ ਬਿਹਤਰੀ ਲਈ ਕੀਤੀਆਂ ਕੁਝ ਮੰਗਾਂ
ਦੀਪਕ ਗਰਗ
ਚੰਡੀਗੜ੍ਹ 6 ਜਨਵਰੀ 2022 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਨੂੰ ਲੈਕੇ ਪੰਜਾਬ ਸਰਕਾਰ ਆਪਣੇ ਹੀ ਲੋਕਾਂ ਵਿੱਚ ਘਿਰ ਗਈ ਹੈ। ਕਾਂਗਰਸ ਦੇ ਕਈ ਆਗੂਆਂ ਦੇ ਨਾਲ-ਨਾਲ ਹੁਣ ਮੰਤਰੀ ਅਤੇ ਵਿਧਾਇਕ ਵੀ ਇਸ 'ਤੇ ਸਵਾਲ ਉਠਾ ਰਹੇ ਹਨ।
ਸੂਬੇ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਬਾਬੂਸ਼ਾਹੀ ਨੈਟਵਰਕ ਦੇ ਐਡੀਟਰ ਬਲਜੀਤ ਬੱਲੀ ਨਾਲ ਗੱਲਬਾਤ ਕਰਦੇ ਸਮੇਂ ਇਸ ਘਟਨਾ ਨੂੰ ਮੰਦਭਾਗੀ ਅਤੇ ਸ਼ਰਮਨਾਕ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈਕੇ ਸੁੱਬੇ ਦੇ ਡੀਜੀਪੀ ਅਤੇ ਗ੍ਰਹਿ ਮੰਤਰੀ ਦੇ ਨਾਲ ਨਾਲ ਰਾਸ਼ਟਰੀ ਸੁਰੱਖਿਆ ਏਜੈਂਸੀਆਂ ਦੀ ਕਾਰਜਸ਼ੈਲੀ ਤੇ ਵੀ ਸੁਆਲ ਖੜੇ ਕੀਤੇ ਹਨ।
ਵੀਡੀਓ ਵੀ ਦੇਖੋ......
https://www.facebook.com/BabushahiDotCom/videos/260982409314489
ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਪਰ ਉਸ ਨਾਲ ਇੰਝ ਨਹੀਂ ਹੋਣਾ ਚਾਹੀਦਾ ਸੀ। ਰੈਲੀ ਲਈ ਲੋਕ ਇਕੱਠੇ ਹੋਣ ਜਾਂ ਨਾ ਹੋਣ, ਇਹ ਉਨ੍ਹਾਂ ਦੀ ਪਾਰਟੀ ਦਾ ਮੁੱਦਾ ਹੈ, ਪਰ ਪ੍ਰਧਾਨ ਮੰਤਰੀ ਦਾ ਰਸਤਾ ਰੋਕਿਆ ਜਾਣਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਅਤੇ ਗ੍ਰਹਿ ਮੰਤਰੀ ਨੂੰ ਇਹ ਪ੍ਰਬੰਧ ਕਰਨੇ ਚਾਹੀਦੇ ਸਨ ਕਿ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਅਤੇ ਬਦਲਵਾਂ ਰਸਤਾ ਚੁਣਿਆ ਜਾਂਦਾ। ਇਸ ਮਾਮਲੇ ਵਿੱਚ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਇਸ ਨਾਲ ਪੰਜਾਬ ਸਰਕਾਰ ਦਾ ਅਕਸ ਖਰਾਬ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕੈਬਨਿਟ ਮੀਟਿੰਗ ਬੁਲਾਉਣ ਦੀ ਵੀ ਅਪੀਲ ਕੀਤੀ ਹੈ।
ਰਾਣਾ ਗੁਰਜੀਤ ਨੇ ਕਿਹਾ ਕਿ ਪ੍ਰਧਾਨਮੰਤਰੀ ਸੁੱਬੇ ਦੇ ਵਿਕਾਸ ਲਈ ਲਾਹੇਬੰਦ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਆ ਰਹੇ ਸਨ।, ਜਿਨ੍ਹਾਂ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ, ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਅਤੇ ਕਪੂਰਥਲਾ-ਹੁਸ਼ਿਆਰਪੁਰ ਵਿਖੇ ਦੋ ਨਵੇਂ ਮੈਡੀਕਲ ਕਾਲਜ ਸ਼ਾਮਲ ਹਨ। ਪ੍ਰਧਾਨਮੰਤਰੀ ਦੀ ਰੈਲੀ ਰੱਦ ਹੋਣ ਨਾਲ ਇਹਨਾਂ ਵਿਕਾਸ ਕਾਰਜਾਂ ਤੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਹਨ ਕਿ ਹੁਣ ਕਦੋਂ ਵਿਕਾਸ ਯੋਜਨਾਵਾਂ ਲਾਗੂ ਹੋਣਗੀਆਂ।
ਰਾਣਾ ਗੁਰਜੀਤ ਨੇ ਕਿਹਾ ਕਿ ਪ੍ਰਧਾਨਮੰਤਰੀ ਸੁੱਬੇ ਦੇ ਵਿਕਾਸ ਲਈ ਲਾਹੇਬੰਦ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਆ ਰਹੇ ਸਨ।, ਜਿਨ੍ਹਾਂ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ, ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਅਤੇ ਕਪੂਰਥਲਾ-ਹੁਸ਼ਿਆਰਪੁਰ ਵਿਖੇ ਦੋ ਨਵੇਂ ਮੈਡੀਕਲ ਕਾਲਜ ਸ਼ਾਮਲ ਹਨ। ਪ੍ਰਧਾਨਮੰਤਰੀ ਦੀ ਰੈਲੀ ਰੱਦ ਹੋਣ ਨਾਲ ਇਹਨਾਂ ਵਿਕਾਸ ਕਾਰਜਾਂ ਤੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਹਨ ਕਿ ਹੁਣ ਕਦੋਂ ਵਿਕਾਸ ਯੋਜਨਾਵਾਂ ਲਾਗੂ ਹੋਣਗੀਆਂ। ਵਿਭਾਜਨ ਤੋਂ ਬਾਅਦ ਦੁਆਬੇ ਇਲਾਕੇ ਨਾਲ ਵਿੱਤਕਰਾ ਹੋਇਆ ਸੀ। ਇਹ ਦੋਨੋ ਮੈਡੀਕਲ ਕਾਲਜ ਦੁਆਬੇ ਇਲਾਕੇ ਵਿੱਚ ਬਣ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਮਹੱਤਵਪੂਰਨ ਸੁੱਬਾ ਹੈ। ਪਰ ਇਥੇ ਖਜ਼ਾਨੇ ਦੀ ਹਾਲਤ ਪਤਲੀ ਹੈ। ਅਸੀਂ ਪ੍ਰਧਾਨ ਮੰਤਰੀ ਜੀ ਕੋਲੋਂ ਫਿਰੋਜਪੁਰ ਅਤੇ ਗੁਰਦਾਸਪੁਰ ਲਈ ਦੋ ਤਕਨੀਕੀ ਯੂਨੀਵਰਸਟੀਆਂ ਬਣਾਉਣ ਲਈ ਵੀ ਗ੍ਰਾੰਟ ਮੰਗੀ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ਤੱਕ ਹੇਠਾਂ ਚਲਾ ਜਾ ਰਿਹਾ ਹੈ। ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਪੰਜਾਬ ਵਿੱਚ ਲਗਾਤਾਰ ਬਿਜਲੀ ਦੀ ਖਪਤ ਵੱਧ ਜਾਵੇਗੀ ਅਤੇ ਕੇਂਦਰ ਨੂੰ ਦੇਣ ਵਾਲੀ ਸਬਸਿਡੀ ਦੀ ਰਕਮ ਵੀ ਵੱਧਦੀ ਜਾਵੇਗੀ ਨਾਲ ਹੀ ਆਉਣ ਵਾਲੇ 25 ਸਾਲਾਂ ਵਿੱਚ ਪੰਜਾਬ ਰੇਗਿਸਤਾਨ ਬਣ ਜਾਵੇਗਾ। ਸਰਹੱਦੀ ਸੁੱਬਾ ਹੋਣ ਦੇ ਬਾਵਜੂਦ ਵੀ ਇਥੋਂ ਦੇ ਲੋਕ ਪ੍ਰਗਤੀਸ਼ੀਲ ਹਨ। ਇਹ ਇਲਾਕਾ ਸਮੁੰਦਰ ਤੋਂ ਵੀ ਦੂਰ ਹੈ। ਪ੍ਰਧਾਨਮੰਤਰੀ ਨੂੰ ਵੀ ਇਸ ਵਿਸ਼ੇ ਤੇ ਚਿੰਤਾ ਕਰਕੇ ਉਪਰਾਲਿਆਂ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਸਕੇ। ਨਾਲ ਹੀ ਪੰਜਾਬ ਵਿੱਚ ਇੰਡਸਟਰੀ ਨੂੰ ਰਾਹਤ ਪੈਕੇਜ ਮਿਲਨੇ ਚਾਹੀਦੇ ਹਨ ਤਾਂ ਜੋ ਇਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦੇ ਨਾਲ ਨਾਲ ਸੁੱਬੇ ਦੀ ਉੱਨਤੀ ਵੀ ਹੋਵੇ। ਊਨਾ ਕਿਹਾ ਕਿ ਪ੍ਰਧਾਨਮੰਤਰੀ ਨੂੰ ਮੇਰੀਆਂ ਮੰਗਾ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਇਨ੍ਹਾਂ ਨੂੰ ਪੂਰਾ ਕਰਣਾ ਚਾਹੀਦਾ ਹੈ। ਪੰਜਾਬ ਦੇਸ਼ ਦਾ ਸੀਨਾ ਹੈ ਜਿਸਨੇ ਗੋਲੀਆਂ ਵੀ ਖਾਧੀਆਂ ਹਨ ਅਤੇ ਦੇਸ਼ ਦੇ ਲੋਕਾਂ ਦਾ ਢਿੱਡ ਭੀ ਭਰਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮੈਂ ਕੋਈ ਮੋਦੀ ਦੀ ਬੋਲੀ ਨਹੀਂ ਬੋਲ ਰਿਹਾ ਮੈਂ ਟਕਸਾਲੀ ਕਾਂਗਰਸੀ ਹਾਂ ਅਤੇ ਕਾਂਗਰਸੀ ਹੀ ਰਹਾਂਗਾ।ਪ੍ਰਧਾਨਮੰਤਰੀ ਕਿਸੇ ਵੀ ਪਾਰਟੀ ਨਾਲ ਸੰਬੱਧਤ ਹੋਣ ਉਹ ਸਾਰਿਆਂ ਦੇ ਸਾਂਝੇ ਹੁੰਦੇ ਹਨ। ਕਿਸਾਨ ਜੇਕਰ ਵਿਰੋਧ ਕਰ ਰਹੇ ਸਨ ਤਾਂ ਇਹ ਉਨ੍ਹਾਂ ਦਾ ਜਮਹੂਰੀਅਤ ਦਾ ਅਧਿਕਾਰ ਹੈ। ਕਿਸਾਨਾਂ ਦਾ ਕੋਈ ਦੋਸ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਮਾਮਲੇ ਵਿੱਚ ਕੁਤਾਹੀ ਕਿਥੇ ਹੋਈ ਹੈ ਅਤੇ ਅਸਲ ਕਸੂਰ ਕਿਸਦਾ ਹੈ। ਗ੍ਰਹਿ ਮੰਤਰੀ , ਡੀਜੀਪੀ ਅਤੇ ਰਾਸ਼ਟਰੀ ਸੁਰੱਖਿਆ ਏਜੈਂਸੀਆਂ ਨੂੰ ਆਪਸ ਵਿੱਚ ਤਾਲਮੇਲ ਬਣਾਉਣਾ ਚਾਹੀਦਾ ਸੀ।
ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪੰਜਾਬ ਦੇ ਮੁੱਖਮੰਤਰੀ ਦੇ ਕਿਸੇ ਬਿਆਨ ਨੂੰ ਕੱਟ ਨਹੀਂ ਰਹੇ। ਪਰ ਪੰਜਾਬ ਵਿੱਚ ਬੀਜੇਪੀ ਇਸ ਮਾਮਲੇ ਦਾ ਰਾਜਨੈਤਿਕ ਲਾਹਾ ਲੈਣਾ ਚਾਹੁੰਦੀ ਹੈ ਜੋ ਹੋਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੁਰਸੀਆਂ ਖਾਲੀ ਹੀ ਸਨ। ਜਿਸਦੇ ਚਲਦੇ ਇਹ ਸਭ ਹੋਇਆ। ਜੇਕਰ ਗ੍ਰਹਿ ਮੰਤਰੀ ਨੇ ਪਹਿਲਾਂ ਹੀ ਇਸ ਸਭ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅਸੀਂ ਅਜਿਹੀ ਚਾਲ ਵਿੱਚ ਨਹੀਂ ਫਸਦੇ ਸੀ। ਇਸ ਲਈ ਸਾਰੇ ਮਾਮਲੇ ਦੀ ਪਾਰਦਰਸ਼ੀ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।