ਚੰਡੀਗੜ੍ਹ, 6 ਜਨਵਰੀ 2022 - ਅਸ਼ਵਨੀ ਸ਼ਰਮਾ ਨੇ ਕਿਹਾ ਕੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਚੂਕ ਹੋਈ ਹੈ ਜੋ ਕੇ ਪੰਜਾਬ ਸਰਕਾਰ ਦੀ ਸ਼ੈਹ 'ਤੇ ਹੋਈ ਆ। ਪ੍ਰਧਾਨ ਮੰਤਰੀ ਸੜਕ ਮਾਰਗ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਨਿਕਲੇ ਸਨ। ਇਸ ਦੀ ਜਾਣਕਾਰੀ ਚੀਫ ਸੈਕਟਰੀ ਅਤੇ ਡੀਜੇਪੀ ਪੰਜਾਬ ਸਭ ਨੂੰ ਸੀ।
ਇਹ ਦਿੱਲੀ ਕਾਂਗਰਸ ਵੱਲੋਂ ਕੀਤਾ ਗਿਆ ਹੈ। ਜਿਸ ਤਰ੍ਹਾ ਦੇ ਬਿਆਨ ਉਹਨਾਂ ਦੇ ਰਹੇ ਹਨ। ਕਾਂਗਰਸ ਦੇ ਲੋਕ ਜਿੱਥੇ ਉਹਨਾਂ ਨੂੰ ਸ਼ਰਮਿੰਦੀ ਮਹਿਸੂਸ ਕਰਨੀ ਚਾਹਦੀ ਹੈ ਉਹ ਬਿਆਨਬਾਜ਼ੀ ਕਰ ਰਹੇ ਹਨ। ਕਾਫ਼ਲੇ ਨੂੰ ਖੜਾਂ ਉੱਥੇ ਕਰਵਾਇਆਂ ਗਿਆ ਜਿੱਥੇ ਪੁਲ ਹੈ। ਉਸ ਕਾਫ਼ਲੇ ਵਿੱਚ ਸਰਕਾਰ ਦੇ ਕਿਸੇ ਪ੍ਰਤੀਨੀਦੀ ਦਾ ਨਾਂ ਹੋਣ ਸ਼ੱਕ ਦੇ ਘੇਰ ਵਿੱਚ ਹੈ। ਜਿਹੜੇ ਲੋਕ ਘਰ ਤੋਂ ਬੱਸਾਂ ਲੈ ਚੱਲ ਪਏ ਉਹ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਆ ਰਹੇ ਸਨ ਉਹਨਾਂ ਨੂੰ ਰੋਕਿਆ ਗਿਆ ਅਤੇ ਅਰਾਜਕਤਾ ਫੈਲਾਉਣ ਦੀ ਕੋਸ਼ਸ਼ ਕੀਤੀ ਗਈ।
ਅੱਗੇ ਅਸ਼ਵਨੀ ਸ਼ਰਮਾ ਨੇ ਕਿਹਾ ਕੇ ਇਸ ਦੇ ਪਿੱਛੇ ਮਾਸਟਰ ਮਾਈਂਡ ਦਿੱਲੀ ਕਾਂਗਰਸ ਲੱਗਦੀ ਹੈ। ਇਹ ਲੋਕ ਪੰਜਾਬ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੇ ਹਨ। ਕੀ ਬੀ.ਜੇ.ਪੀ. ਨੂੰ ਪੰਜਾਬ ਵਿੱਚ ਰੈਲ਼ੀਆਂ ਕਰਨਾ ਦਾ ਵੀ ਅਧਿਕਾਰ ਨਹੀਂ ?
ਕਾਂਗਰਸ ਪੰਜਾਬ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੀ ਹੈ। ਪੰਜਾਬ ਦੇ ਲੋਕ ਬੀ.ਜੇ.ਪੀ. ਨਾਲ ਖੜੇ ਹੋ ਗਏ ਹਨ। ਕੱਲ੍ਹ ਦਾ ਦਿਨ ਬਹੁਤ ਖ਼ਤਰਨਾਕ ਸੀ। ਇਹ ਹਾਲਤ ਐਮਰਜੈਸੀ ਤੋਂ ਵੀ ਮਾੜੇ ਹਨ। ਅੱਜ ਪੰਜਾਬ ਲਈ ਕਾਂਗਰਸ ਖਤਰਾ ਹੈ। ਪੰਜਾਬ ਵਿੱਚ ਕੋਈ ਵੀ ਸਰਕਾਰ ਨਹੀਂ। ਅਅਰਾਜਕਤਾ ਫੈਲੀ ਹੋਈ ਹੈ। ਜਿੱਥੇ ਅਮਨ ਸ਼ਾਂਤੀ ਨਹੀਂ ਹੋਵੇਗਾ ਉੱਥੇ ਵਿਕਾਸ ਨਹੀਂ ਹੋ ਸਕਦਾ।
ਵੀਡੀਓ: ਕਾਂਗਰਸ ਲੀਡਰਸ਼ਿਪ ਦੀ ਵਿਉਂਤਬੱਧ ਸਾਜਿਸ਼ ਸੀ ਪ੍ਰਧਾਨ ਮੰਤਰੀ ਮੋਦੀ ਨੂੰ ਰੋਕਣਾ - ਅਸ਼ਵਨੀ ਸ਼ਰਮਾ
ਦੇਖੋ ਵੀਡੀਓ.....
https://www.facebook.com/BabushahiDotCom/videos/1259323331256573