ਪੀ ਐਮ ਮੋਦੀ ਸਕਿਉਰਿਟੀ ਰੋ: ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਪਿੰਜਰੇ 'ਚ ਬੰਦ ਮੋਦੀ ਦਾ ਤੋਤਾ, ਅਲਕਾ ਲਾਂਬਾ ਨੇ ਵੀ ਲਾਏ ਮੋਦੀ 'ਤੇ ਤਿੱਖੇ ਨਿਸ਼ਾਨੇ, ਵੀਡੀਓ ਵੀ ਦੇਖੋ
ਚੰਡੀਗੜ੍ਹ, 7 ਜਨਵਰੀ 2022 - ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕੇ ਅੱਜ ਤੱਕ ਇਤਹਾਸ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ ਕੀ ਖਾਲ਼ੀ ਕੁਰਸੀ ਨੂੰ ਕੋਈ ਸੰਬੋਧਨ ਕਰੇ। ਪੀ ਐਮ ਮੋਦੀ ਦੀ ਸਕਿਉਰਿਟੀ ਦੇ ਮੁੱਦੇ 'ਤੇ ਕਿਹਾ ਕੇ ਕੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਕੇਵਲ ਪੰਜਾਬ ਪੁਲਿਸ ਤੱਕ ਹੀ ਸੀਮਿਤ ਆ ? ਜਦੋਂ ਕੋਈ ਪੈਲਾਨ ਹੀ ਨਹੀਂ ਸੀ ਫਿਰ ਸੜਕ ਰਾਸਤੇ ਕਿਉ ਗਏ।
ਭਾਰਤ ਜਨਤਾ ਪਾਰਟੀ ਇਹ ਪਹਿਲੀ ਵਾਰ ਨਹੀਂ ਕਰ ਰਹੀ, ਕਿਸਾਨ ਦਿੱਲੀ ਦੀਆ ਸੜਕਾਂ ਦੇ ਇੱਕ ਸਾਲ ਤੋਂ ਜ਼ਿਆਦਾ ਸਮਾਂ ਰਹੇ, ਉਹਨਾਂ ਨੂੰ ਕਈ ਗਲਤ ਨਾਮ ਦਿੱਤੇ ਗਏ। ਉਹਨਾਂ ਵਿੱਚੋਂ ਕਿਸੇ ਵਿੱਚ ਵੀ ਹਿੰਸਾ ਨਹੀਂ ਕੀਤੀ ਸੀ। ਨਵਜੋਤ ਸਿੱਧੂ ਨੇ ਕਿਹਾ ਕੇ ਕਿਸਾਨ ਦਿੱਲੀ ਦੀਆ ਬਰੂਹਾ 'ਤੇ ਸੀ ਕੀ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲ ਕਿ ਆਏ ? ਪੰਜਾਬ ਅਤੇ ਹਰ ਪੰਜਾਬੀ ਨੂੰ ਬਦਨਾਮ ਕਰਨਾ ਬੰਦ ਕਰੋ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਨਾਂ ਤਾਂ ਬੀਜੇਪੀ ਨੂੰ ਕੋਈ ਵੋਟ ਹੈ ਨਾਂ ਕੋਈ ਸਪੋਰਟ ਹੈ। ਇਹ ਪੰਜਾਬ ਨੂੰ ਬਦਨਾਮ ਕਰਕੇ ਹੋਰ ਸੂਬਿਆ ਵਿੱਚ ਚੋਣਾਂ ਲੜਨਾ ਚਾਹੁੰਦੇ ਹਨ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਤੋਤਾ ਦੱਸਿਆ ਇਸ ਤਰ੍ਹਾਂ ਦੇ ਕਈ ਤੋਤੇ ਰੱਖੇ ਹਨ ਕਿ ਉਹਨਾਂ ਨੇ ਕੋਈ ਮੁੱਦਿਆਂ ਦੀ ਗੱਲ ਕੀਤੀ ਮਸਲੇ ਸੁਲਜਣ ਦੀ ਗੱਲ ਕੀਤੀ।
ਉਥੇ ਹੀ ਅਲਕਾ ਨੇ ਕਿਹਾ ਕਿ ਅੱਜ ਭਾਜਪਾ ਦੇ 300 ਤੋਂ ਵੱਧ ਸੰਸਦ ਪ੍ਰਧਾਨ ਮੰਤਰੀ ਦੀ ਸੁਰੱਖਿਅਤ ਨੂੰ ਲੈ ਪਰਦਰਸ਼ਨ ਕਰ ਰਹੇ ਹਨ। ਜੇ ਪ੍ਰਧਾਨ ਮੰਤਰੀ ਹੈ ਅਸੁਰੱਖਿਅਤ ਹਨ ਤਾਂ ਭਾਰਤ ਕਿਵੇਂ ਸੁਰੱਖਿਅਤ ਹੋ ਸਕਦਾ। ਪ੍ਰਧਾਨ ਮੰਤਰੀ ਨੇ ਜਿੱਥੇ ਰੈਲੀ ਕਰਨ ਜਾਣਾ ਸੀ ਉੱਥੇ ਕੁਰਸੀ ਖਾਲ਼ੀ ਸਨ।
ਵੀਡੀਓ: ਪੀ ਐਮ ਮੋਦੀ ਸਕਿਉਰਿਟੀ ਰੋ: ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਪਿੰਜਰੇ 'ਚ ਬੰਦ ਮੋਦੀ ਦਾ ਤੋਤਾ, ਅਲਕਾ ਲਾਂਬਾ ਨੇ ਵੀ ਲਾਏ ਮੋਦੀ 'ਤੇ ਤਿੱਖੇ ਨਿਸ਼ਾਨੇ
ਦੇਖੋ ਵੀਡੀਓ....
https://www.facebook.com/BabushahiDotCom/videos/343967057255373