ਚੰਡੀਗੜ੍ਹ, 28 ਜਨਵਰੀ 2022 - ਸੁਖਪਾਲ ਖਹਿਰਾ ਨੇ ਜੇਲ੍ਹ ਚੋਂ ਰਿਹਾ ਹੋ ਪ੍ਰੈਸ ਕਾਨਫਰੰਸ 'ਚ ਕਿਹਾ ਕੇ ਜੇਲ੍ਹ ਵਿੱਚ ਮੇਰੇ ਵਰਗੇ ਬਹੁਤ ਸਾਰੇ ਬੇਗੁਨਾਹ ਲੋਕ ਬੈਠੇ ਹਨ। ਕਾਂਗਰਸ ਪਾਰਟੀ ਨੇ ਮੈਨੂੰ ਜੇਲ੍ਹ ਵਿੱਚ ਬੈਠੇ ਨੂੰ ਉਮਦੀਵਾਰ ਐਲਾਨ ਦਿੱਤਾ। ਜਦੋਂ ਮੇਰੇ ਤੇ ਈ ਡੀ ਦੀ ਰੇਡ ਹੋਈ ਮੈਂ ਮੀਡੀਆ ਨਾਲ ਗੱਲ ਕੀਤੀ। ਮੈਂ ਜ਼ਿੰਦਗੀ ਵਿੱਚ ਬੇਇਮਾਨੀ ਨਹੀਂ ਕੀਤੀ ਕਦੀ।
ਜਿਹਨਾਂ ਲੋਕਾਂ ਨੇ ਇਹ ਕਰਵਾਇਆ ਰੱਬ ਉਹਨਾਂ ਦਾ ਵੀ ਬੁਰਾ ਨਾ ਕਰੇ। ਈ ਡੀ ਨੇ ਮੇਰੇ ਬਾਰੇ ਕਿਹਾ ਕੀ ਖਹਿਰਾ ਡਰੱਗ ਰੈਕਟ ਦਾ ਕਿੰਗ ਪਿੰਗ ਹੈ ਜਿਸ ਦਾ ਜ਼ਿਕਰ ਕਿਤੇ ਵੀ ਨਹੀਂ ਹੋਇਆ। ਜਾਅਲੀ ਪਾਸਪੋਰਟ ਦਾ ਵੀ ਜ਼ਿਕਰ ਕੀਤਾ ਗਿਆ, ਈ ਡੀ ਵੱਲੋਂ ਉਸ ਦਾ ਵੀ ਜ਼ਿਕਰ ਨਹੀਂ ਕੀਤੇ ਵੀ ਅਤੇ 88 ਘੰਟੇ ਮੈਂ ਈ ਡੀ ਨਾਲ ਗੱਲ-ਬਾਤ ਕੀਤੀ।
ਬੀਜੇਪੀ ਨੂੰ ਕਾਰੋਬਾਰੀਆ ਦੀ ਪਾਰਟੀ ਦੱਸਦੇ ਹੋਏ ਕਿਹਾ ਕਿ ਇਹਨਾਂ ਦੀ ਪਾਰਟੀ ਦੇ ਕਿਸੇ ਵੀ ਸ਼ਖਸ ਨੇ ਕੋਈ ਬੇਈਮਾਨੀ ਨਹੀਂ ਕੀਤੀ। ਮੈਂ ਤਿੰਨੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ, ਬੀਜੇਪੀ ਖ਼ਿਲਾਫ਼ ਅਸੀਂ ਬੋਲਦੇ ਰਹੇ।
ਇਸ ਤੋਂ ਬਿਨਾਂ 2017 ਵਿੱਚ ਮੇਰੇ ਖ਼ਿਲਾਫ਼ ਦੂਜਾ ਰੋਲ ਕੇਜਰੀਵਾਲ ਨੇ ਅਦਾ ਕੀਤਾ। ਪਹਿਲਾ ਗਰਾਊਂਡ ਆਫ ਐਰਸਟ ਅਤੇ ਬਾਅਦ 'ਚ ਆਮ ਆਦਮੀ ਪਾਰਟੀ ਨੇ ਮੈਨੂੰ ਅਮਰੀਕਾ ਭੇਜਿਆ ਮੀਟਿੰਗਾਂ ਕਰਨ ਲਈ ਅਤੇ 16 ਸ਼ਹਿਰਾ ਵਿੱਚ ਮੀਟਿੰਗਾਂ ਹੋਈਆ ਉੱਥੋਂ ਪੈਸੇ ਇਕੱਠੇ ਕੀਤੀ ਗਏ। ਈ ਡੀ ਦੇ ਅਫਸਰਾਂ ਨੂੰ ਮੈਂ ਇਹ ਸਭ ਦਿਖਾਏ। ਮੈਂ ਸਾਰਾ ਕੁਝ ਈ-ਮੇਲ 'ਤੇ ਰਿਕਾਰਡ ਕੀਤਾ। ਕੇਜਰੀਵਾਲ ਮੇਰੇ ਨਾਲ ਨਫ਼ਰਤ ਕਰਦਾ ਹੈ ਅਤੇ ਉਹ ਲੋਕਾਂ ਦੇ ਕਰੀਅਰ ਨੂੰ ਖ਼ਰਾਬ ਕਰਦਾ ਹੈ।
ਵੀਡੀਓ: Jail ਚੋਂ ਰਿਹਾ ਹੋ ਚੰਡੀਗੜ੍ਹ ਪਹੁੰਚ ਕੀ ਬੋਲੇ Sukhpal Khaira, ਸੁਣੋ LIVE
https://www.facebook.com/BabushahiDotCom/videos/985501062380092