ਆੜ੍ਹਤੀ ਐਸੋਸੀਏਸ਼ਨ ਅਤੇ ਵਪਾਰ ਮੰਡਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਦਾ ਐਲਾਨ
ਚੰਡੀਗੜ੍ਹ, 15 ਫਰਵਰੀ 2022 - ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਉਪਰੰਤ ਪੰਜਾਬ ਦੀਆਂ ਦੋ ਵੱਡੀਆਂ ਵਪਾਰਕ ਜਥੇਬੰਦੀਆਂ ਆਡ਼੍ਹਤੀ ਐਸੋਸੀਏਸ਼ਨ ਪੰਜਾਬ ਅਤੇ ਵਪਾਰ ਮੰਡਲ ਪੰਜਾਬ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਗੱਠਜੋੜ ਦਾ ਸਮਰਥਨ ਕਰਨ ਦਾ ਅੇਲਾਨ ਕੀਤਾ ਹੈ ।
ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਕਾਰਜਕਾਲ ਵਿੱਚ ਆੜ੍ਹਤੀਆਂ ਦੀਆਂ ਮੰਗਾਂ ਮੰਨਦੇ ਹੋਏ ਕਈ ਸਹੂਲਤਾਂ ਦਿੱਤੀਆਂ ਗਈਆਂ ਜਿਨ੍ਹਾਂ ਵਿਚ ਆੜ੍ਹਤ 2.5 ਪਰਸੈਂਟ ਮਾਰਕੀਟ ਦੀਆਂ ਪੇਸ਼ੀਆਂ ਤੋਂ ਛੋਟ ਵੈਟ ਦੀਆਂ ਪੇਸ਼ੀਆਂ ਤੋਂ ਛੋਟ ਫ਼ਸਲ ਦੀ ਅਦਾਇਗੀ ਕਿਸਾਨ ਦੀ ਮਰਜ਼ੀ ਮੁਤਾਬਕ ਮੰਡੀਆਂ ਵਿੱਚ ਆੜ੍ਹਤੀਆਂ ਲਈ ਰਾਖਵੇਂ ਪਲਾਟ ਅਤੇ ਮਜ਼ਦੂਰੀ ਵਧਾਉਣਾ ਸ਼ਾਮਲ ਸੀ ਪਰ ਕਾਂਗਰਸ ਸਰਕਾਰ ਨੇ ਪਿਛਲੇ ਪੰਜਾਂ ਸਾਲਾਂ ਵਿੱਚ ਕਾਨੂੰਨਾਂ ਤੋਂ ਬਾਹਰ ਜਾ ਕੇ ਆੜ੍ਹਤੀਆਂ ਦੀ ਆੜ੍ਹਤ ਘਟਾਕੇ 46 ਰੁਪਏ ਅਤੇ ਫਸਲਾਂ ਦੀ ਅਦਾਇਗੀ ਪੋਰਟਲ ਰਾਹੀਂ ਸਿਧੀ ਕਰਕੇ ਆੜ੍ਹਤੀ ਕਿਸਾਨ ਰਿਸ਼ਤਾ ਤੋੜਨ ਦਾ ਕੰਮ ਕੀਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਮੈਨੀਫੈਸਟੋ ਵਿਚ ਆੜ੍ਹਤ ਢਾਈ ਪਰਸੈਂਟ ਦੇਣ ਦਾ ਵਾਅਦਾ ਲਿਖਕੇ ਬਾਕੀ ਫਸਲ ਦੀ ਅਦਾਇਗੀ ਕਿਸਾਨ ਦੀ ਮਰਜੀ ਵਾਲੇ ਕਾਨੂੰਨ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਹੈ।
ਇਸੇ ਤਰ੍ਹਾਂ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਨੇ ਕਿਹਾ ਛੋਟੇ ਵਪਾਰੀਆਂ ਨੂੰ ਬੀਮਾ ਸਕੀਮ ਅਤੇ ਸਸਤੇ ਵਿਆਜ ਤੇ ਕਰਜੇ ਸਮੇਤ ਅਨੇਕਾਂ ਮੰਗਾਂ ਚੋਣ ਮੈਨੀਫੈਸਟੋ ਵਿਚ ਪਾ ਕੇ ਵਪਾਰੀਆਂ ਦਾ ਦਿਲ ਜਿੱਤ ਲਿਆ ਹੈ ਜਿਸ ਤੇ ਦੋਵਾਂ ਜਥੇਬੰਦੀਆਂ ਵੱਲੋਂ ਇਨ੍ਹਾਂ ਚੋਣਾ ਵਿਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਪਾਰਠੀ ਦੇ ਸਮਰਥਨ ਦਾ ਐਲਾਨ ਕੀਤਾ ਹੈ
ਵੀਡੀਓ ਵੀ ਦੇਖੋ....
https://www.facebook.com/BabushahiDotCom/videos/983942218894918