ਸੁਣ ਕੇ ਕੰਬਣੀ ਛਿੜੇਗੀ Ukraine ‘ਚ ਫਸੀਆਂ ਪੰਜਾਬ ਦੀਆਂ ਇਨ੍ਹਾਂ ਧੀਆਂ ਦੀ ਦਰਦ ਭਰੀ ਪੁਕਾਰ ਸੁਣ ਕੇ ...
- ਪੰਜਾਬੀ ਕੁੜੀਆਂ ਯੂਕਰੇਨ ਵਿੱਚ ਆਪਣੇ ਮੌਜੂਦਾ ਹਾਲਾਤ ਬਾਰੇ ਵੀਡੀਓ ਸ਼ੇਅਰ ਕੀਤੀ, ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਨੂੰ ਕੀਤੀ ਅਪੀਲ
ਚੰਡੀਗੜ੍ਹ, 3 ਮਾਰਚ, 2022 - ਸੋਸ਼ਲ ਮੀਡੀਆ 'ਤੇ 'ਬੈਂਕਰ' ਵਿਚ ਰਹਿ ਰਹੀਆਂ ਪੰਜਾਬੀ ਕੁੜੀਆਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਖਾਰਕਿਵ ਦੀਆਂ ਨਜ਼ਦੀਕੀ ਸਰਹੱਦਾਂ ਤੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ।
ਪੰਜ ਮਿੰਟ ਤੋਂ ਵੱਧ ਸਮੇਂ ਦੀ ਵੀਡੀਓ ਵਿੱਚ ਵਿਦਿਆਰਥਣਾਂ ਉਨ੍ਹਾਂ ਸਮੱਸਿਆਵਾਂ ਨੂੰ ਸਾਂਝਾ ਕਰ ਰਹੀਆਂ ਹਨ, ਜਿਨ੍ਹਾਂ ਦਾ ਸਾਹਮਣਾ ਉੱਥੇ ਦੇ ਵਿਦਿਆਰਥੀਆਂ ਨੂੰ ਹੋ ਰਿਹਾ ਹੈ।
ਜਿਸ 'ਚ ਉਹਨਾਂ ਕਿਹਾ ਕਿ ਉਹ ਖਾਰਕਿਵ ਤੋਂ 18 ਘੰਟੇ ਦੀ ਪੈਦਲ ਦੂਰੀ ਤੇ ਫਸੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਜਿਸ ਬੰਕਰ ਵਿੱਚ ਉਹ ਫਸੀਆਂ ਹੋਈਆਂ ਹਨ, ਉਸ ਤੋਂ ਪੋਲੈਂਡ ਦੀ ਦੂਰੀ ਪੰਜਾਬ ਤੋਂ ਬੰਗਲਾਦੇਸ਼ ਤੱਕ ਦੇ ਬਰਾਬਰ ਹੈ.. ਉੱਥੇ ਪਹੁੰਚਣ ਲਈ ਕੋਈ ਰਸਤਾ ਨਹੀਂ ਹੈ"। 2 ਘੰਟੇ ਪਹਿਲਾਂ ਜਾਰੀ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ, ਭਾਰਤੀ ਵਿਦਿਆਰਥਣਾਂ ਭਾਰਤ ਦੀ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸੁਣ ਕੇ ਕੰਬਣੀ ਛਿੜੇਗੀ Ukraine ‘ਚ ਫਸੀਆਂ ਪੰਜਾਬ ਦੀਆਂ ਇਨ੍ਹਾਂ ਧੀਆਂ ਦੀ ਦਰਦ ਭਰੀ ਪੁਕਾਰ ਸੁਣ ਕੇ ...