ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸੋਨੇ ਅਤੇ ਪੱਥਰ ਦੀ ਪਰਤ ਪ੍ਰਦੂਸ਼ਣ ਨਾਲ ਹੋ ਰਹੀ ਖ਼ਰਾਬ - ਐਡਵੋਕੇਟ ਜਸਵਿੰਦਰ ਸਿੰਘ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 15 ਮਾਰਚ 2022 - ਸੱਚਖੰਡ ਸ੍ਰੀ ਦਰਬਾਰ ਸਾਹਿਬ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ ਅਤੇ ਉਹ ਅਕਸਰ ਹੀ ਗੱਡੀਆਂ ਲੈ ਕੇ ਉੱਥੇ ਪਹੁੰਚਦੇ ਹਨ ਜਿਸ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਕਾਫੀ ਪ੍ਰਦੂਸ਼ਣ ਵੇਖਣ ਨੂੰ ਮਿਲਦਾ ਹੈ। ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਹੁਤ ਸਾਰੇ ਉਪਰਾਲੇ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ ਅਤੇ ਦਰਬਾਰ ਸਾਹਿਬ ਦੇ ਸੋਨੇ ਨੂੰ ਠੀਕ ਰੱਖਣ ਵਾਸਤੇ ਕੀਤੇ ਜਾ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸੋਨੇ ਅਤੇ ਪੱਥਰ ਦੀ ਪਰਤ ਪ੍ਰਦੂਸ਼ਣ ਨਾਲ ਹੋ ਰਹੀ ਖ਼ਰਾਬ - ਐਡਵੋਕੇਟ ਜਸਵਿੰਦਰ ਸਿੰਘ, ਵੀਡੀਓ ਵੀ ਦੇਖੋ
ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਐਡਵੋਕੇਟ ਵੱਲੋਂ ਵੀ ਇਸ ਉੱਤੇ ਚਿੰਤਾ ਜਤਾਈ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਗੱਡੀਆਂ ਨੂੰ ਇੱਥੇ ਆਉਣ ਤੋ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਅਸੀਂ ਇਸ ਲਈ ਮੁਹਿੰਮ ਵੀ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਜ ਦੇ ਦਿਨ ਤੱਕ 2 ਹਜ਼ਾਰ ਤੋਂ ਵੱਧ ਬੂਟੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਲਗਾ ਚੁੱਕੇ ਹਾਂ ਜਿਸ ਨਾਲ ਕਾਫੀ ਪ੍ਰਦੂਸ਼ਣ ਵੀ ਫਰਕ ਪਿਆ ਹੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਜੋ ਅਤਿਮ ਸਸਕਾਰ ਲਈ ਵੀ ਲੱਕੜ ਦਾ ਘੱਟ ਤੋਂ ਘੱਟ ਉਪਯੋਗ ਕਰਨਾ ਚਾਹੀਦਾ ਹੈ ਤਾਂ ਜੋ ਘੱਟ ਤੋਂ ਘੱਟ ਦਰੱਖਤ ਕੱਟਣ ਦੀ ਜ਼ਰੂਰਤ ਨਾ ਪਵੇ ਅਤੇ ਪ੍ਰਦੂਸ਼ਣ ਵੀ ਕੰਟਰੋਲ ਕੀਤਾ ਜਾ ਸਕੇ।
ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਜਦੋਂ ਅੰਮ੍ਰਿਤਸਰ ਵਿਚ ਡਿਪਟੀ ਕਮਿਸ਼ਨਰ ਕਾਹਨ ਸਿੰਘ ਪਨੂੰ ਹੁੰਦੇ ਸਨ ਉਨ੍ਹਾਂ ਵੱਲੋਂ ਸਾਡੇ ਨਾਲ ਮਿਲ ਕੇ ਵਾਤਾਵਰਣ ਨੂੰ ਸੁਧਾਰਨ ਲਈ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਅੱਜ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਗੈਸ ਨਾਲ ਅੰਤਿਮ ਸਸਕਾਰ ਕੀਤਾ ਜਾਂਦਾ ਹੈ ਉਸੇ ਦੇ ਨਾਲ ਹੀ ਹੋਣਾ ਚਾਹੀਦਾ ਹੈ ਤਾਂ ਜੋ ਕਿ ਪ੍ਰਦੂਸ਼ਣ ਘੱਟ ਤੋਂ ਘੱਟ ਫੈਲੇ ਅਤੇ ਲੋਕ ਗਰਮੀ ਤੋਂ ਵੀ ਨਿਜਾਤ ਪਾ ਸਕਣ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਗੈਸ ਨਾਲ ਸਸਕਾਰ ਕਰਨਾ ਥੋੜ੍ਹਾ ਮਹਿੰਗਾ ਹੁੰਦਾ ਹੈ ਪਰ ਜਿਹੜੇ ਲੋਕ ਇਸ ਨੂੰ ਇਸ ਦੀ ਸਮਰੱਥਾ ਰੱਖਦੇ ਹਨ ਘੱਟੋ ਘੱਟ ਉਨ੍ਹਾਂ ਨੂੰ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਵਧੀਆ ਇਲੈਕਟ੍ਰਿਕ ਸਸਕਾਰ ਦੀ ਮਸ਼ੀਨ ਹੈ ਜਿਸ ਲਈ ਉਹ ਸਮਾਜ ਸੇਵੀ ਸੰਸਥਾਵਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸ਼ਮਸ਼ਾਨਘਾਟ ਤੇ ਲਗਵਾਉਣ ਦੀ ਅਪੀਲ ਕਰਨਗੇ।
ਜਸਵਿੰਦਰ ਸਿੰਘ ਐਡਵੋਕੇਟ ਨੇ ਹਰਿਆਲੀ ਨੂੰ ਵਧਾਉਣ ਲਈ ਜੁਗਤੀ ਦੱਸਦੇ ਹੋਏ ਕਿਹਾ ਕਿ ਹਰ ਇੱਕ ਵਿਅਕਤੀ ਆਪਣੇ ਤੋਂ ਵਿਛੜੇ ਕਿਸੇ ਪਿਆਰੇ ਜਾਂ ਬਜ਼ੁਰਗ ਦੀ ਯਾਦ ਵਿੱਚ ਇੱਕ ਰੁੱਖ ਲਗਾਵੇ। ਉਸ ਨੂੰ ਪਾਲੇ ਅਤੇ ਉਸ ਨੂੰ ਆਪਣਾ ਪਿਆਰਾ ਸਮਝ ਕੇ ਹੀ ਪਿਆਰ ਕਰੇ। ਉਨ੍ਹਾਂ ਕਿਹਾ ਕਿ ਇੱਥੇ ਜਿਸ ਇਸ ਦੇ ਨਾਲ ਜਿਥੇ ਹਰਿਆਲੀ ਚ ਵਾਧਾ ਹੋਵੇਗਾ, ਉੱਥੇ ਹੀ ਮਾਨਵਤਾ ਦੀ ਭਾਵਨਾ ਵੀ ਵਧੇਗੀ।