ਭਗਵੰਤ ਸਿੰਘ ਮਾਨ ਕਰਦੇ ਸਨ ਮੇਰੇ ਪਿਤਾ ਦਾ ਸਤਿਕਾਰ ਜ਼ਰੂਰ ਪਹੁੰਚਣਗੇ ਦੂਸਰੀ ਬਰਸੀ ਤੇ - ਅਮਿਤੇਸ਼ਵਰ ਸਿੰਘ, ਵੀਡੀਓ ਵੀ ਦੇਖੋ
ਕੁਲਵਿੰਦਰ ਸਿੰਘ
- ਭਗਵੰਤ ਸਿੰਘ ਮਾਨ ਕਰਦੇ ਸਨ ਮੇਰੇ ਪਿਤਾ ਦਾ ਸਤਿਕਾਰ ਜ਼ਰੂਰ ਪਹੁੰਚਣਗੇ ਦੂਸਰੀ ਬਰਸੀ ਤੇ - ਅਮਿਤੇਸ਼ਵਰ ਸਿੰਘ
ਅੰਮ੍ਰਿਤਸਰ, 17 ਮਾਰਚ 2022 - ਕੋਰੋਨਾਵਾਇਰਸ ਅਤੇ ਦੌਰਾਨ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਜਿਸ ਜਗ੍ਹਾ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਸ ਜਗ੍ਹਾ ਤੇ ਬਰਸੀ ਮਨਾਈ ਜਾਂਦੀ ਹੈ। ਉੱਥੇ ਹੀ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਪੁੱਤਰ ਅਤੇ ਉਨ੍ਹਾਂ ਦੇ ਅਹੁਦੇਦਾਰਾਂ ਵੱਲੋਂ ਦੂਸਰੀ ਬਰਸੀ ਦੇ ਮੌਕੇ ਤੇ ਜਿਸ ਜਗ੍ਹਾ ਤੇ ਅੰਤਿਮ ਸਸਕਾਰ ਕੀਤਾ ਗਿਆ ਸੀ ਉਸ ਜਗ੍ਹਾ ਦਾ ਜਾਇਜ਼ਾ ਲਿਆ ਗਿਆ।
ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਿਤੇਸ਼ਵਰ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਸਪੁੱਤਰ ਨੇ ਜਾਣਕਾਰੀ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਉਨ੍ਹਾਂ ਨਾਲ ਕੀਤੇ ਗਏ ਸਨ। ਉਨ੍ਹਾਂ ਚੋਂ ਕੋਈ ਵੀ ਵਾਅਦਾ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਆਪਣੇ ਪ੍ਰੋਗਰਾਮਾਂ ਅਤੇ ਬਰਸੀ ਵਿੱਚ ਆਉਣ ਲਈ ਸੱਦਾ ਭੇਜਣਗੇ ਅਤੇ ਉਨ੍ਹਾਂ ਨੂੰ ਆਸ ਹੈ ਕਿ ਭਗਵੰਤ ਸਿੰਘ ਮਾਨ ਉਨ੍ਹਾਂ ਦੇ ਪਿਤਾ ਦੇ ਬਰਸੀ ਦੇ ਮੌਕੇ ਤੇ ਜ਼ਰੂਰ ਆਉਣਗੇ। ਅਸੀਂ ਆਸ ਕਰਦੇ ਹਾਂ ਕਿ ਭਗਵੰਤ ਸਿੰਘ ਮਾਨ ਜੋ ਸਾਡੇ ਪਿਤਾ ਦਾ ਬਣਦਾ ਮਾਣ ਸਤਿਕਾਰ ਹੈ ਉਸ ਨੂੰ ਬਹਾਲ ਕਰਨ ਕਿਉਂਕਿ ਭਗਵੰਤ ਸਿੰਘ ਮਾਨ ਉਨ੍ਹਾਂ ਦੇ ਪਿਤਾ ਦਾ ਬਹੁਤ ਸਤਿਕਾਰ ਕਰਦੇ ਸਨ।
ਭਗਵੰਤ ਸਿੰਘ ਮਾਨ ਕਰਦੇ ਸਨ ਮੇਰੇ ਪਿਤਾ ਦਾ ਸਤਿਕਾਰ ਜ਼ਰੂਰ ਪਹੁੰਚਣਗੇ ਦੂਸਰੀ ਬਰਸੀ ਤੇ - ਅਮਿਤੇਸ਼ਵਰ ਸਿੰਘ, ਵੀਡੀਓ ਵੀ ਦੇਖੋ
ਉੱਥੇ ਉਹਨਾ ਦੱਸਿਆ ਕਿ 2 ਅਪ੍ਰੈਲ ਨੂੰ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਸ ਵਿਚ ਭਾਰੀ ਗਿਣਤੀ ਚ ਦੇਸ਼ ਅਤੇ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਕੇ ਸ਼ਿਰਕਤ ਕਰਨਗੀਆਂ ਉੱਥੇ ੳੁਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹਰ ਇਕ ਵਰਗ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਦੀਪ ਸਿੱਧੂ ਦੀ ਅੰਤਿਮ ਅਰਦਾਸ ਮੌਕੇ ਤੇ ਲੋਕ ਪਹੁੰਚੇ ਸਨ। ਉਸੇ ਤਰ੍ਹਾਂ ਹੀ ਉਨ੍ਹਾਂ ਦੇ ਪਿਤਾ ਦੀ ਦੂਸਰੀ ਬਰਸੀ ਤੇ ਪਹੁੰਚਣ ਤਾਂ ਜੋ ਕਿ ਉਨ੍ਹਾਂ ਦੀ ਆਤਮਿਕ ਸ਼ਾਂਤੀ ਆਤਮਾ ਨੂੰ ਸ਼ਾਂਤੀ ਮਿਲੇ।
ਇੱਥੇ ਜ਼ਿਕਰਯੋਗ ਹੈ ਕਿ ਦੋ ਅਪ੍ਰੈਲ ਵਾਲੇ ਦਿਨ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮੌਤ ਕੋਰੋਨਾ ਵਾਇਰਸ ਦੇ ਦੌਰਾਨ ਹੋਈ ਸੀ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਕਰਨ ਵਾਸਤੇ ਜਗ੍ਹਾ ਜਗ੍ਹਾ ਤੇ ਲੈ ਕੇ ਜਾਇਆ ਜਾ ਰਿਹਾ ਸੀ ਲੇਕਿਨ ਵੇਰਕੇ ਦੇ ਇੱਕ ਜਗ੍ਹਾ ਤੇ ਉੱਤੇ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਹੀ ਉੱਥੇ ਪਹੁੰਚ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਵੀ ਦਿੰਦੇ ਹਨ ਅਤੇ ਹੁਣ ਦੂਸਰੀ ਬਰਸੀ ਵੀ ਮਨਾਏ ਜਾ ਰਹੇ ਹਨ। ਪਿਛਲੀ ਬਰਸੀ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐੱਸਪੀਐੱਸ ਓਬਰਾਏ ਵੀ ਪਹੁੰਚੇ ਸਨ। ਉਥੇ ਹੀ ਸਾਰਿਆਂ ਵੱਲੋਂ ਤਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਲੇਕਿਨ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਉਸ ਨੂੰ ਕਿਸੇ ਨੇ ਵੀ ਅਮਲੀ ਜਾਮਾ ਨਹੀਂ ਪਹਿਨਾਇਆ। ਹੁਣ ਵੇਖਣਾ ਹੋਵੇਗਾ ਕਿ ਭਗਵੰਤ ਸਿੰਘ ਮਾਨ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਲਈ ਕੀ ਉੱਚ ਕਦਮ ਚੁੱਕਦੇ ਹਨ ਜਾਂ ਪੁਰਾਣੀਆਂ ਸਰਕਾਰਾਂ ਵਾਂਗੂੰ ਪਰਿਵਾਰ ਨੂੰ ਦੁਬਾਰਾ ਤੋਂ ਖੱਜਲ ਖੁਆਰ ਹੋਣਾ ਪਵੇਗਾ।