ਵੀਡੀਓ: ਕੇਜਰੀਵਾਲ ਦਿੱਤੀ ਸਖਤ ਵਾਰਨਿੰਗ ਤੇ ਨਾਲੇ ਦਿੱਤੀਆਂ ਨਸੀਅਤਾਂ ਆਪ ਵਜ਼ੀਰਾਂ/ਵਿਧਾਇਕਾਂ ਨੂੰ.. ਭਗਵੰਤ ਮਾਨ ਨੇ ਰਾਜ ਚਲਾਉਣ ਦੇ ਦੱਸੇ ਗੁਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 20 ਮਾਰਚ 2022 - ਆਪ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਜ਼ੀਰਾਂ ਅਤੇ ਆਪ ਵਿਧਾਇਕਾਂ ਨੂੰ ਕਾਰ-ਵਿਹਾਰ ਅਤੇ ਜਨਤਕ ਰੋਲ ਬਾਰੇ ਖਬਰਦਾਰ ਕਰਦੇ ਹੋਏ ਕਈ ਸਖਤ ਚੇਤਾਵਨੀਆਂ ਅਤੇ ਕਾਫੀ ਨਸੀਹਤਾਂ ਵੀ ਦਿੱਤੀਆਂ ਦਿੱਤੀਆਂ ਹਨ ਅਤੇ ਕਿਹਾ ਹੈ ਕਿ ਜੇਕਰ ਕਿਸੇ ਆਪ ਨੇਤਾ ਨੇ ਕੁਰਪਸ਼ਨ ਕੀਤੀ ਤਾਂ ਉਸਨੂੰ ਦੁੱਗਣੀ ਸਖਤ ਸਜ਼ਾ ਦਿੱਤੀ ਜਾਵੇਗੀ । ਉਨ੍ਹਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵਜ਼ੀਰਾਂ ਅਤੇ ਆਪ ਵਿਧਾਇਕਾਂ ਨੂੰ ਰਾਜ ਚਲਾਉਣ ਅਤੇ ਲੋਕਾਂ 'ਚ ਵਿਚਰਨ ਦੇ ਗੁਰ ਦੱਸੇ.
ਦੋਹਾਂ ਨੇਤਾਵਾਂ ਨੇ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਦਿੱਤੀਆਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਹਦਾਇਤਾਂ ਦਿੱਤੀਆਂ ਅਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਕਿ, ਐਹੋ ਜਿਹਾ ਕੋਈ ਵੀ ਕੰਮ ਨਾ ਕਰਨਾ, ਜਿਸ ਨਾਲ ਲੋਕਾਂ ਨੂੰ ਨੁਕਸਾਨ ਹੋਵੇ। ਓਹ ਸਾਰੇ ਵਜ਼ੀਰ ਤੇ ਵਿਧਾਇਕ ਮੋਹਾਲੀ ਦੇ ਹੋਟਲ Radison ਵਿੱਚ ਇਕੱਠੇ ਹੋਏ ਸਨ .
ਕੇਜਰੀਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ, AAP ਵਜ਼ੀਰਾਂ ਤੇ MLAs ਨੂੰ ਕਿਹਾ ਕਿ, ਪੰਜਾਬ ਦੇ ਲੋਕਾਂ ਨੇ ਸਾਡੇ ਤੇ ਭਰੋਸਾ ਕਰਕੇ ਸੱਤਾ ਵਿੱਚ ਲਿਆਂਦਾ ਹੈ ਅਤੇ ਸਾਡਾ ਫ਼ਰਜ਼ ਬਣਦਾ ਹੈ ਕਿ, ਅਸੀਂ ਲੋਕਾਂ ਦੀ ਸੇਵਾ ਕਰੀਏ।
ਉਨ੍ਹਾਂ ਕਿਹਾ ਕਿ, ਜਿਹੜੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਮਿਲਿਆ, ਉਹ ਨਰਾਜ਼ ਨਾ ਹੋਣ ਅਤੇ ਸਾਰੇ 92 ਵਿਧਾਇਕ ਇਕ ਟੀਮ ਬਣ ਕੇ ਕੰਮ ਕਰਨ
ਕੇਜਰੀਵਾਲ ਨੇ ਕੁੱਝ ਵਿਧਾਇਕਾਂ ਦੇ ਨਾਲ ਨਰਾਜ਼ਗੀ ਵੀ ਜਤਾਈ, ਜਿਹੜੇ ਪੁਲਿਸ ਅਫ਼ਸਰਾਂ ਨੂੰ ਪੁੱਠਾ ਟੰਗਣ ਦੀਆਂ ਧਮਕੀਆਂ ਦੇ ਰਹੇ ਹਨ।
ਕੇਜਰੀਵਾਲ ਵਲੋਂ ਵਿਧਾਇਕਾਂ ਨੂੰ ਹਦਾਇਤ ਕੀਤੀ ਕਿ, DC/SSP ਲਵਾਉਣ ਲਈ ਸਿਫਾਰਸ਼ ਨਹੀਂ ਕਰਨੀ, ਕੁਰਪਸ਼ਨ ਕੀਤੀ ਤਾਂ ਬਖਸ਼ੇ ਨਹੀਂ ਜਾਓਗੇ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ, ਅਫ਼ਸਰਾਂ ਨੂੰ ਪੁੱਠਾ ਟੰਗਣ ਦੀ ਧਮਕੀ ਨਹੀਂ ਦੇਣੀ।
ਕੇਜਰੀਵਾਲ ਨੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਰਾਜ ਚਲਾਉਣ ਦੇ ਗੁਰ ਦੱਸੇ।
ਉਨ੍ਹਾਂ ਕਿਹਾ ਕਿ, ਜਿਹੜੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਮਿਲਿਆ, ਉਹ ਨਰਾਜ਼ ਨਾ ਹੋਣ।
ਇਸ ਤੋਂ ਇਲਾਵਾ ਕੇਜਰੀਵਾਲ ਕਿਹਾ ਕਿ, ਜਿਹੜੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੀਐਮ ਭਗਵੰਤ ਮਾਨ ਟਾਰਗੇਟ ਦੇਣਗੇ, ਉਹ ਟਾਰਗੇਟ ਪੂਰੇ ਕਰਨੇ ਹੋਣਗੇ ਅਤੇ ਜਿਹੜਾ ਟਾਰਗੇਟ ਪੂਰੇ ਨਹੀਂ ਕਰੇਗਾ, ਉਹਨੂੰ ਹਟਾਇਆ ਜਾਵੇਗਾ .