ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਦਾ ਵਫ਼ਦ ਮੋਦੀ ਨੂੰ ਮਿਲਿਆ: ਪੀ ਐਮ ਨੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਤੇ ਰਾਖੀ ਲਈ ਸਿੱਖਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ
- ਭਾਈਚਾਰੇ ਦੇ ਮੈਂਬਰਾਂ ਨੇ ਵੱਖ ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਕੀਤੀਆਂ- ਮੋਦੀ
ਨਵੀਂ ਦਿੱਲੀ, 24 ਮਾਰਚ 2022 - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਪ੍ਰਮੁੱਖ ਸਿੱਖ ਵਿਦਵਾਨਾਂ ਤੇ ਪ੍ਰਮੁੱਖ ਸ਼ਖਸੀਅਤਾਂ ਦੇ ਵਫਦ ਨਾਲ ਆਪਣੇ ਸਰਕਾਰੀ ਨਿਵਾਸ 'ਤੇ ਮੁਲਾਕਾਤ ਕੀਤੀ।
ਵਫਦ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਅਹਿਮ ਰੋਲ ਅਦਾ ਕੀਤਾ ਤੇ ਅੱਜ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਵਾਸਤੇ ਸਿੱਖ ਫੌਜੀ ਡਟੇ ਹੋਏ ਹਨ।
ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਦਾ ਵਫ਼ਦ ਮੋਦੀ ਨੂੰ ਮਿਲਿਆ: ਪੀ ਐਮ ਨੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਤੇ ਰਾਖੀ ਲਈ ਸਿੱਖਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ, (ਵੀਡੀਓ ਵੀ ਦੇਖੋ)
ਉਹਨਾਂ ਕਿਹਾ ਕਿ ਸਿੱਖ ਨਾ ਸਿਰਫ ਸੁਰੱਖਿਆ ਬਲਾਂ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ ਬਲਕਿ ਇਹਨਾਂ ਦੇ ਬੁੱਧੀਜੀਵੀ ਵਰਗ ਵੱਖ ਵੱਖ ਖੇਤਰਾਂ ਵਿਚ ਸਮਾਜ ਦੀ ਅਗਵਾਈ ਕਰ ਰਹੇ ਹਨ ਤੇ ਇਹਨਾਂ ਨੇ ਵਿਗਿਆਨ ਤੇ ਕਲਾ ਸਮੇਤ ਵੱਖ ਵੱਖ ਖੇਤਰਾਂ ਵਿਚ ਵੀ ਸਮਾਜ ਦੀ ਅਗਵਾਈ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਨੁੰ ਇਸ ਗੱਲ 'ਤੇ ਮਾਣ ਹੈ ਕਿ ਸਿੱਖ ਕੌਮ ਦੇ ਮੈਂਬਰਾਂ ਨੇ ਕੌਮਾਂਤਰੀ ਪੱਧਰ 'ਤੇ ਨਾਮਣਾ ਤੇ ਪ੍ਰਸਿੱਧੀ ਖੱਟੀ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸਿੱਖਾਂ ਨੁੰ ਦਰਪੇਸ਼ ਮਸਲੇ ਹੱਲ ਕਰਨ ਲਈ ਦਿੜ੍ਹ ਸੰਕਲਪ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਮੇਂ ਦੀਆਂ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਨਾ ਸਿਰਫ ਇਹਨਾਂ ਦੀਆਂ ਮੁਸ਼ਕਿਲਾ ਅਣਡਿੱਠ ਕੀਤੀਆਂ ਬਲਕਿ ਸਿੱਖਾਂ ਨੁੰ ਨਫਰਤ ਭਰੇ ਅਪਰਾਧਾਂ ਦਾ ਨਿਸ਼ਾਨਾ ਬਣਾਇਆ ਗਿਆ। ਉਹਨਾਂ ਕਿਹਾ ਕਿ 1984 ਦਾ ਸਿੱਖ ਕਤਲੇਆਮ ਦੁਨੀਆਂ ਭਰ ਵਿਚ ਇਕਲੌਤਾ ਅਜਿਹਾ ਅਪਰਾਧ ਹੈ ਜਿਸ ਵਿਚ ਇਕ ਭਾਈਚਾਰੇ ਦੇ ਮੈਂਬਰਾਂ ਨੁੰ ਨਿਸ਼ਾਨਾ ਬਣਾਇਆ ਗਿਆ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ 1984 ਦੇ ਕੇਸਾਂ ਵਿਚ ਨਿਆਂ ਯਕੀਨੀ ਬਣਾਇਆ ਹੈ ਤੇ ਇਕ ਪ੍ਰਭਾਵਸ਼ਾਲੀ ਪਰਿਵਾਰ ਵੱਲੋਂ ਬਚਾਏ ਗਏ ਵਿਅਕਤੀ ਵੀ ਅੱਜ ਆਪਣੇ ਗੁਨਾਹਾਂ ਦੀ ਜੇਲ੍ਹਾਂ ਵਿਚ ਸਜ਼ਾ ਕੱਟ ਰਹੇ ਹਨ।
ਇਸ ਮੌਕੇ ਸਿੱਖ ਵਫਦ ਦੇ ਮੈਂਬਰਾਂ ਨੇ ਵੀ ਆਪਣੇ ਵਿਚਾਰ ਰੱਖੇ ਤੇ ਸਿੱਖ ਸਮਲੇ ਹੱਲ ਕਰਨ ਲਈ ਕਦਮ ਚੁੱਕਣ 'ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਇਸ ਮੌਕੇ ਵਫਦ ਵਿਚ ਸ਼ਾਮਲ ਪ੍ਰਮੁੱਖ ਸਿੱਖ ਵਿਦਵਾਨਾਂ ਤੇ ਸ਼ਖਸੀਅਤਾਂ ਵਿਚ ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ, ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਬਾਬੂ ਸਿੰਘ ਤੀਰ ਮੈਂਬਰ ਪੀ ਪੀ ਐਸ ਸੀ ਪੰਜਾਬ, ਡਾ. ਪੀ ਅਸ ਪਸਰੀਚਾ ਸਾਬਕਾ ਚੇਅਰਮੈਨ ਤਖਤ ਹਜ਼ੂਰ ਸਾਹਿਬ ਬੋਰਡ, ਡਾ. ਰਾਜਿੰਦਰ ਸਿੰਘ ਰਾਜੂ ਚੰਢਾ ਪ੍ਰਧਾਨ ਇੰਟਰਨੈਸ਼ਨਲ ਪੰਜਾਬੀ ਫੋਰਮ, ਸਰਦਾਰ ਵਿਕਰਮਜੀਤ ਸਿੰਘ ਸਾਹਨੀ ਪ੍ਰਧਾਨ ਵਰਲਡ ਪੰਜਾਬੀ ਆਰਗੇਨਾਈਜੇਸ਼ਨ, ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਵੀਨਾ ਕੌਰ ਕਨਵੀਨਰ ਸਾਹਿਤ ਅਕਾਦਮੀ, ਸਰਦਾਰ ਤਰਲੋਚਨ ਸਿੰਘ ਚੇਅਰਮੇਨ ਖਾਲਸਾ ਕਾਲਜ,ਡਾ. ਐਚ ਐਸ ਗਿੱਲ ਚਾਂਸਲਰ ਆਦੇਸ਼ ਮੈਡੀਕਲ ਯੂਨੀਵਰਸਿਟੀ ਪੰਜਾਬ, ਸ੍ਰੀ ਏ ਪੀ ਐਸ ਆਹਲੂਵਾਲੀਆ ਸੀਨੀਅਰ ਐਡਵੋਕੇਟ, ਸਰਦਾਰ ਹਰਭਜਨ ਸਿੰਘ ਚੇਅਰਮੈਨ ਅਲਾਹਾਬਾਦ ਬੈਂਕ, ਜਸਟਿਸ ਜੀ ਐਸ ਸਿਸਟਾਨੀ ਸੇਵਾ ਮੁਕਤ, ਸਰਦਾਰ ਬੀ ਐਸ ਘੁੰਮਣ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪ੍ਰੋ. ਹਰਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ, ਪ੍ਰੋ. ਚਰਨਜੀਤ ਸਿੰਘ ਸ਼ਾਹ ਆਰਕੀਟੈਕਟ, ਸਰਦਾਰ ਤਰਨਜੀਤ ਸਿੰਘ ਚਾਂਸਲਰ ਜੇ ਆਈ ਐਸ ਯੂਨੀਵਰਸਿਟੀ ਕੋਲਕਾਤਾ, ਡਾ. ਅਮਨਦੀਪ ਸਿੰਘ ਮਰਵਾਹ ਡਾਇਰੈਕਟਰ ਪਲੇਸਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਰਦਾਰ ਜੇ ਐਸ ਬੇਦੀ ਪ੍ਰਧਾਨ ਦਿੱਲੀ ਰੇਸ ਕਲੱਬ ਅਤੇ ਜਨਰਲ ਸਕੱਤਰ ਇੰਟਰਨੈਸ਼ਨਲ ਪੰਜਾਬੀ ਸੁਸਾਇਟੀ, ਸਰਦਾਰ ਬਲਬੀਰ ਸਿੰਘ ਕੋਹਲੀ ਪ੍ਰਧਾਨ ਇੰਟਰਨੈਸ਼ਨਲ ਸਿੱਖ ਹੈਰੀਟੇਜ, ਸਰਦਾਰ ਕੇ ਬੀ ਐਸ ਸਿੱਧੂ ਸਾਬਕਾ ਆਈ ਏ ਐਸ, ਸੀ ਏ ਚਰਨਜੀਤ ਸਿੰਘ ਨੰਦਾ, ਪ੍ਰੋ. ਹਰਪ੍ਰੀਤ ਸਿੰਘ ਦੁਆਰ ਮੈਂਬਰ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਜੀ ਐਸ ਗਰੇਵਾਲ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਿੱਲੀ ਸਟੇਟ, ਡਾ. ਹਰਮੀਤ ਸਿੰਘ ਰਿਹਾਨ ਪ੍ਰਧਾਨ ਦਸ਼ਮੇਸ਼ ਆਈ ਏ ਐਸ ਅਕੈਡਮੀ, ਪ੍ਰੋ. ਜਸਵਿੰਦਰ ਸਿੰਘ ਪ੍ਰਿੰਸੀਪਲ ਐਸ ਜੀ ਟੀ ਬੀ ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ, ਪ੍ਰੋ. ਮਨਜੀਤ ਸਿੰਘ ਪ੍ਰੋ. ਹੈਡ ਪੰਜਾਬੀ ਦਿੱਲੀ ਯੂਨੀਵਰਸਿਟੀ, ਡਾ. ਦਮਨਜੀਤ ਕੌਰ ਸੰਧੂ ਮੈਂਬਰ ਐਕਸਪਰਟ ਪੈਨਲ ਨੈਸ਼ਨਲ ਕਮਿਸ਼ਨ ਫਾਰ ਵੁਮੈਨ, ਰਾਜਿੰਦਰ ਸਿੰਘ ਬਾਵਾ ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਡਾ. ਨਿੰਜਾ ਸਿੰਘ ਚੀਫ ਲਾਇਬ੍ਰੇਰੀਅਨ ਚੰਡੀਗੜ੍ਹ ਅਤੇ ਲੇਖਕ ਐਚ ਐਸ ਬੇਦੀ ਚਾਂਸਲਰ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਤੇ ਹੋਰ ਸ਼ਖਸੀਅਤਾਂ ਸ਼ਾਮਲ ਸਨ। ਬੀ ਜੇ ਪੀ ਆਗੂ ਮਨਜਿੰਦਰ ਸਿਰਸਾ ਵੀ ਇਸ ਮੌਕੇ ਮੌਜੂਦ ਸਨ।