ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਜਨਾਲਾ ਵਿਚ ਪੋਟਾਸ਼ ਫਟਣ ਨਾਲ ਇੱਕ ਬੱਚੇ ਦੀ ਮੌਤ, ਇੱਕ ਗੰਭੀਰ ਰੂਪ 'ਚ ਜ਼ਖ਼ਮੀ (ਵੀਡੀਓ ਵੀ ਦੇਖੋ)
ਕੁਲਵਿੰਦਰ ਸਿੰਘ
- ਪਿੰਡ ਦੇ ਵਿਚ ਟੂਰਨਾਮੈਂਟ ਨੂੰ ਲੈ ਕੇ ਪਟਾਸ ਇਕੱਠਾ ਕਰ ਰਹੇ ਸਨ ਇਹ ਛੋਟੇ ਬੱਚੇ
ਅੰਮ੍ਰਿਤਸਰ, 18 ਅਪ੍ਰੈਲ 2022 - ਪੰਜਾਬ ਦੇ ਤਰਨਤਾਰਨ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਪੁਰਬ ਨੂੰ ਲੈ ਕੇ ਇਕ ਵੱਡਾ ਹਾਦਸਾ ਹੋਇਆ ਸੀ, ਜਿਸ ਵਿੱਚ ਪੋਟਾਸ਼ ਫਟਣ ਕਰਕੇ ਕਈ ਲੋਕਾਂ ਦੀ ਜਾਨ ਗਈ ਸੀ ਲੇਕਿਨ ਉਸ ਨੂੰ ਲੈ ਕੇ ਨਾ ਹੀ ਲੋਕਾਂ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਸਬਕ ਲਿਆ ਗਿਆ ਹੈ। ਇਸੇ ਤਰ੍ਹਾਂ ਦਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਅੰਮ੍ਰਿਤਸਰ ਤੇ ਤਹਿਸੀਲ ਅਜਨਾਲਾ ਦਾ, ਜਿੱਥੇ ਤਿੰਨ ਛੋਟੇ ਬੱਚਿਆਂ ਵੱਲੋਂ ਪੋਟਾਸ਼ ਲਿਆ ਕੇ ਉਸ ਨੂੰ ਕੁੱਟਿਆ ਜਾ ਰਿਹਾ ਸੀ ਅਤੇ ਅਚਾਨਕ ਉਸ ਵਿੱਚ ਸਪਾਰਕ ਹੋਣ ਕਰਕੇ ਉਹ ਪਟਾਸ ਬਲਾਸਟ ਹੋ ਗਈ ਜਿਸ ਨਾਲ ਇਕ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਸਰੇ ਨੂੰ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਡਾਕਟਰਾਂ ਵੱਲੋਂ ਸਰਜਰੀ ਕੀਤੀ ਜਾ ਰਹੀ ਹੈ ਅਤੇ ਉਸ ਦੀ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਜਨਾਲਾ ਵਿਚ ਪੋਟਾਸ਼ ਫਟਣ ਨਾਲ ਇੱਕ ਬੱਚੇ ਦੀ ਮੌਤ, ਇੱਕ ਗੰਭੀਰ ਰੂਪ 'ਚ ਜ਼ਖ਼ਮੀ (ਵੀਡੀਓ ਵੀ ਦੇਖੋ)
ਪੰਜਾਬ ਪੁਲੀਸ ਵੱਲੋਂ ਲਗਾਤਾਰ ਹੀ ਪੋਟਾਸ਼ ਨੂੰ ਲੈ ਕੇ ਰੋਕ ਲਗਾਈ ਗਈ ਹੈ ਲੇਕਿਨ ਪੋਟਾਸ਼ ਉਸੇ ਤਰ੍ਹਾਂ ਹੀ ਧੜੱਲੇ ਨਾਲ ਵਿਕਦੀ ਹੋਈ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ 'ਚ ਤਿੰਨ ਬੱਚਿਆਂ ਵੱਲੋਂ ਉਨ੍ਹਾਂ ਦੇ ਪਿੰਡ ਹੋ ਰਹੇ ਟੂਰਨਾਮੈਂਟ ਦੀ ਜਿੱਤ ਦੀ ਖ਼ੁਸ਼ੀ ਨੂੰ ਲੈ ਕੇ ਪਟਾਸ ਨੂੰ ਕੁੱਟਿਆ ਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਪਟਾਸ ਵਿੱਚ ਅਚਾਨਕ ਸਪਾਰਕ ਹੋਣ ਕਰਕੇ ਬਲਾਸਟ ਹੋ ਗਿਆ ਜਿਸ ਨਾਲ ਇਕ ਬੱਚੇ ਦੀ ਮੌਤ ਹੋ ਗਈ ਅਤੇ ਦੂਸਰਾ ਬੱਚਾ ਗੰਭੀਰ ਰੂਪ ਚ ਕਾਇਲ ਹੈ ਉੱਥੇ ਹੀ ਬੱਚਿਆਂ ਦੇ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਹੋ ਰਹੇ ਟੂਰਨਾਮੈਂਟ ਦੀ ਜਿੱਤ ਨੂੰ ਲੈ ਕੇ ਪਟਾਸ ਲਿਆਂਦੀ ਗਈ ਸੀ ਅਤੇ ਜਦੋਂ ਇਹ ਪਟਾਸ ਦੇ ਡਲੇ ਨੂੰ ਕੁੱਟ ਰਹੇ ਸਨ ਉਸ ਵਰ੍ਹੇ ਇਹ ਹਾਦਸਾ ਵਾਪਰਿਆ ਉੱਥੇ ਹੀ ਉਨ੍ਹਾਂ ਦੱਸਿਆ ਕਿ ਇਕ ਬੱਚੇ ਦੀ ਇਸ ਵਿੱਚ ਮੌਤ ਹੋ ਚੁੱਕੀ ਹੈ ਅਤੇ ਦੂਸਰਾ ਜ਼ੇਰੇ ਇਲਾਜ ਹੈ ਉਹਦੇ ਦੂਸਰੇ ਪਾਸੇ ਪੁਲੀਸ ਮੌਕੇ ਤੇ ਪਹੁੰਚੀ ਅਤੇ ਪੁਲੀਸ ਦਾ ਕਹਿਣਾ ਹੈ ਕਿ ਅਸੀਂ ਪਤਾ ਲਗਾ ਰਹੇ ਹਾਂ ਕਿ ਇਹ ਪੋਟਾਸ਼ ਉਹਨਾਂ ਨੇ ਕਿੱਥੋਂ ਲਿਆਂਦੀ ਹੈ ਅਤੇ ਜਿੱਥੋਂ ਵੀ ਲਿਆਂਦੀ ਹੋਈ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।