ਪੰਜਾਬ ਦੇ ਮੁੱਖ ਮੰਤਰੀ, ਗਵਰਨਰ ਅਤੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ (ਵੀਡੀਓ ਵੀ ਦੇਖੋ)
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 27 ਅਪ੍ਰੈਲ 2022 - ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ, ਹੋਰ ਉੱਚ ਅਧਿਕਾਰੀਆਂ ਅਤੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਇਕ ਖਤ ਮਿਲਿਆ ਹੈ। ਜਿਸ ਨੂੰ ਕੋਈ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ 'ਤੇ ਕੋਈ ਅਗਿਆਤ ਵਿਅਕਤੀ ਰੇਲਵੇ ਸਟੇਸ਼ਨ ਦੇ ਲੈਟਰ ਬਾਕਸ 'ਚ ਰੱਖ ਕੇ ਗਿਆ ਸੀ ਜੋ ਕੇ ਰੇਲਵੇ ਮਾਸਟਰ ਨੂੰ ਮਿਲੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੰਜਾਬ ਦੇ ਮੁੱਖ ਮੰਤਰੀ, ਗਵਰਨਰ ਅਤੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ (ਵੀਡੀਓ ਵੀ ਦੇਖੋ)
ਹਾਲਾਂਕਿ ਇਸ ਸੰਬੰਧੀ ਕਿਸ ਸੰਗਠਨ ਦਾ ਹੱਥ ਹੈ ਖੁਲਾਸਾ ਨਹੀਂ ਹੋ ਸਕਿਆ। ਚਿਠੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਅਤੇ ਸਖਤੀ ਵਧਾ ਦਿੱਤੀ ਹੈ।
ਚਿਠੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਅਤੇ ਸਖਤੀ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਚਿੱਠੀ ਵਿੱਚ 21 ਮਈ ਤੱਕ ਉਡਾਨ ਦੀ ਧਮਕੀ ਦਿੱਤੀ ਹੈ ਜਿਸ ਵਿਚ ਫਿਰੋਜ਼ਪੁਰ, ਸੁਲਤਾਨਪੁਰ ਲੋਧੀ, ਲੋਹੀਆਂ, ਤਰਨਤਾਰਨ, ਜਲੰਧਰ ਆਦਿ ਥਾਵਾਂ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ ਜਾਵੇਗਾ।
ਪਾਕਿਸਤਾਨ ਤੋਂ ਫੰਡ ਪ੍ਰਾਪਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੰਜਾਬ ਨੂੰ ਹਿਲਾ ਦੇਣ ਦੀ ਧਮਕੀ ਦਿੱਤੀ ਹੈ। CM ਭਗਵੰਤ ਮਾਨ ਸਮੇਤ ਅਕਾਲੀ ਦਲ ਦੇ ਆਗੂ ਉਨ੍ਹਾਂ ਦੇ ਨਿਸ਼ਾਨੇ 'ਤੇ ਹਨ, ਜਲੰਧਰ 'ਚ ਸ਼੍ਰੀ ਦੇਵੀ ਤਾਲਾਬ ਮੰਦਿਰ, ਪਟਿਆਲਾ 'ਚ ਕਾਲ ਮਾਤਾ ਮੰਦਿਰ ਸਮੇਤ 21 ਸਥਾਨ ਹਨ। ਇਸ ਗੱਲ ਦਾ ਖੁਲਾਸਾ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਦੇ ਸਟੇਸ਼ਨ ਮਾਸਟਰ ਰਾਜਬੀਰ ਸਿੰਘ ਨੂੰ ਮਿਲੇ ਧਮਕੀ ਪੱਤਰ ਤੋਂ ਹੋਇਆ ਹੈ। ਧਮਕੀ ਪੱਤਰ ਮਿਲਣ ਤੋਂ ਬਾਅਦ ਉਨ੍ਹਾਂ ਤੁਰੰਤ ਇਸ ਸਬੰਧੀ ਜੀਆਰਪੀ ਨੂੰ ਸੂਚਿਤ ਕੀਤਾ। ਫਿਲਹਾਲ ਹਿੰਦੀ 'ਚ ਲਿਖਿਆ ਇਹ ਧਮਕੀ ਪੱਤਰ ਜਾਂਚ ਲਈ ਭੇਜਿਆ ਜਾਵੇਗਾ ।
ਸਟੇਸ਼ਨ ਮਾਸਟਰ ਦਾ ਕਹਿਣਾ ਹੈ ਕਿ ਚਿੱਠੀ 'ਚ ਲਿਖਿਆ ਹੈ ਕਿ 23 ਮਈ ਨੂੰ ਦੇਵੀ ਤਲੰਧਰ ਮੰਦਰ 'ਤੇ ਬੰਬ ਨਾਲ ਹਮਲਾ ਕੀਤਾ ਜਾਵੇਗਾ। 21 ਮਈ ਨੂੰ ਸੁਲਤਾਨਪੁਰ ਲੋਧੀ, ਜਲੰਧਰ, ਫਗਵਾੜਾ ਆਦਿ ਦੇ ਫਲਾਇੰਗ ਸਟੇਸ਼ਨਾਂ ਦੀ ਗੱਲ ਹੋਈ ਹੈ। ਚਿੱਠੀ ਅਨੁਸਾਰ ਪੰਜਾਬ ਨੂੰ ਦਹਿਸ਼ਤਜ਼ਦਾ ਕਰਨ ਦੀ ਵੱਡੀ ਸਾਜ਼ਿਸ਼ ਰਚੀ ਗਈ ਹੈ। ਲੋਹੀਆਂ ਖਾਸ, ਤਰਨਤਾਰਨ ਦੇ ਸਟੇਸ਼ਨਾਂ ਨੂੰ ਉਡਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
ਸਟੇਸ਼ਨ ਮਾਸਟਰ ਰਾਜਬੀਰ ਸਿੰਘ ਨੇ ਦੱਸਿਆ ਕਿ ਇਹ ਪੱਤਰ ਸਟੇਸ਼ਨ ’ਤੇ ਤਾਇਨਾਤ ਪੋਸਟਮੈਨ ਨੇ ਟਿਕਟ ਕਲਰਕ ਨੂੰ ਦਿੱਤਾ ਸੀ। ਸੁਲਤਾਨਪੁਰ ਲੋਧੀ ਥਾਣੇ ਦੇ ਐਸਐਚਓ ਗਗਨਦੀਪ ਸਿੰਘ ਸੇਖੋਂ ਪੁਲੀਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਹਨ। ਜਾਂਚ ਜਾਰੀ ਹੈ।
ਟਰੇਨ ਦੇ ਲੰਘਣ ਦਾ ਸਮਾਂ ਸੀ। ਫਿਰ ਉਸ ਨੇ ਚਿੱਠੀ ਉਸੇ ਤਰ੍ਹਾਂ ਰੱਖੀ। ਸੋਚਿਆ ਟ੍ਰੇਨ ਨਿਕਲਣ ਤੋਂ ਬਾਅਦ ਦੇਖਾਂਗੇ। ਇਸ ਤੋਂ ਬਾਅਦ ਜਦੋਂ ਉਸ ਨੇ ਪੜ੍ਹਿਆ ਤਾਂ ਉਹ ਦੰਗ ਰਹਿ ਗਿਆ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੀਆਂ 21 ਥਾਵਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਹਿੰਦੀ ਵਿੱਚ ਸਧਾਰਨ ਕਾਗਜ਼ 'ਤੇ ਲਿਖਿਆ ਹੈ। ਉਸ ਨੇ ਧਮਕੀ ਪੱਤਰ ਸਬੰਧੀ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ।
ਧਮਕੀ ਪੱਤਰ ਨੂੰ ਹਲਕੇ ਵਿੱਚ ਲੈਣਾ ਠੀਕ ਨਹੀਂ ਹੈ
ਇਸ ਚਿੱਠੀ ਦੀ ਹੱਥ ਲਿਖਤ ਨੂੰ ਦੇਖ ਕੇ ਇਸ ਨੂੰ ਕਿਸੇ ਦਾ ਮਜ਼ਾਕ ਹੀ ਮੰਨਿਆ ਜਾ ਸਕਦਾ ਹੈ। ਹਾਲਾਂਕਿ ਜੈਸ਼-ਏ-ਮੁਹੰਮਦ ਵੱਲੋਂ ਮੁੱਖ ਮੰਤਰੀ ਸਮੇਤ ਅਕਾਲੀ ਦਲ ਦੇ ਕੁਝ ਆਗੂਆਂ ਨੂੰ ਉਡਾਉਣ ਦੀ ਧਮਕੀ ਨੂੰ ਹਲਕੇ ਵਿੱਚ ਲੈਣਾ ਠੀਕ ਨਹੀਂ ਹੋਵੇਗਾ।