ਸਮਰਾਲਾ 'ਚ ਇੱਕ ਹੋਰ ਅਕਾਲੀ ਵਰਕਰ ਦੇ ਘਰ ਉਪਰ ਫਾਇਰਿੰਗ (ਵੀਡੀਓ ਵੀ ਦੇਖੋ)
ਜਲੰਧਰ, 28 ਅਪ੍ਰੈਲ 2022 - ਸਮਰਾਲਾ 'ਚ ਇੱਕ ਵਾਰ ਫਿਰ ਅਕਾਲੀ ਵਰਕਰ ਦੇ ਘਰ ਉਪਰ ਫਾਇਰਿੰਗ ਹੋਈ। ਇਸ ਵਾਰ ਆਪ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਪਿੰਡ ਚ ਗੋਲੀਆਂ ਚੱਲੀਆਂ। ਇਸਤੋਂ ਪਹਿਲਾਂ ਸਮਰਾਲਾ ਚ ਅਕਾਲੀ ਆਗੂ ਦੇ ਘਰ ਉਪਰ ਫਾਇਰਿੰਗ ਹੋਈ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਸੀ ਸੀ ਟੀਵੀ ਕੈਮਰੇ ਚ ਕੈਦ ਹੋ ਗਏ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਮਰਾਲਾ 'ਚ ਇੱਕ ਹੋਰ ਅਕਾਲੀ ਵਰਕਰ ਦੇ ਘਰ ਉਪਰ ਫਾਇਰਿੰਗ (ਵੀਡੀਓ ਵੀ ਦੇਖੋ)
ਦਿਆਲਪੁਰਾ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਦੇ ਕਰੀਬ ਉਹਨਾਂ ਦੇ ਘਰ ਉਪਰ ਫਾਇਰਿੰਗ ਹੋਈ। ਘਰ ਦੇ ਗੇਟ ਉਪਰ ਗੋਲੀਆਂ ਮਾਰੀਆਂ ਗਈਆਂ ਅਤੇ ਫਿਰ ਕਾਰ ਉਪਰ ਗੋਲੀਆਂ ਮਾਰੀਆਂ ਗਈਆਂ। ਹਮਲਾਵਰ ਸੀ ਸੀ ਟੀਵੀ ਕੈਮਰੇ ਚ ਕੈਦ ਹੋ ਗਏ ਹਨ। ਪੁਲਸ ਇਸਦੀ ਜਾਂਚ ਕਰ ਰਹੀ ਹੈ। ਬਜ਼ੁਰਗ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਨੂੰ ਸਿਰਫ ਗੋਲੀਆਂ ਚੱਲਣ ਦੀ ਆਵਾਜ਼ ਹੀ ਸੁਣਾਈ ਦਿੱਤੀ। ਮੌਕੇ ਤੇ ਪੁੱਜੇ ਅਕਾਲੀ ਦਲ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਪੂਰੀ ਤਰਾਂ ਬਿਗੜ ਗਈ ਹੈ। ਸਮਰਾਲਾ ਚ ਅਕਾਲੀ ਦਲ ਵਰਕਰਾਂ ਉਪਰ ਗੋਲੀਆਂ ਚੱਲ ਰਹੀਆਂ ਹਨ ਪੁਲਸ ਹਮਲਾਵਰਾਂ ਨੂੰ ਲੱਭ ਨਹੀਂ ਸਕੀ ਹੈ। ਜੇਕਰ ਦੋਸ਼ੀ ਨਾ ਫੜੇ ਗਏ ਤਾਂ ਉਹ ਸੜਕਾਂ ਤੇ ਆਉਣਗੇ।
ਐਸ ਐਚ ਓ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਸੀ ਸੀ ਟੀ ਵੀ ਕੈਮਰੇ ਚੈਕ ਕਰਨੇ ਸ਼ੁਰੂ ਕਰ ਦਿੱਤੇ ਹਨ ਉਹਨਾਂ ਦੱਸਿਆ ਕਿ ਸੰਦੀਪ ਸਿੰਘ ਜਿਨ੍ਹਾਂ ਦੇ ਘਰ ਗੋਲੀਆਂ ਚੱਲੀਆ ਨੇ ਉਸ ਸੰਦੀਪ ਸਿੰਘ ਤੇ ਕਈ ਪਰਚੇ ਦਰਜ ਹਨ।