ਪੰਜਾਬ ਸਰਕਾਰ ਨੇ ਪੰਜਾਬ 'ਚੋਂ 29 ਏਕੜ ਜ਼ਮੀਨ ਤੋਂ ਛੁਡਾਇਆ ਪਹਿਲਾ ਕਬਜ਼ਾ
ਮੋਹਾਲੀ, 28 ਅਪ੍ਰੈਲ 2022 - ਮੋਹਾਲੀ ਜ਼ਿਲ੍ਹੇ 'ਚ 29 ਏਕੜ ਜ਼ਮੀਨ ਦਾ ਕਬਜ਼ਾ ਛੁਡਾਇਆ ਗਿਆ ਹੈ। ਇਸ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਬਜ਼ਾ ਕੈਪਟਨ ਬਿਕਰਮ ਸਿੰਘ ਕੋਲ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਸੀ।
ਧਾਲੀਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਜ਼ਮੀਨ ਦੀ ਕੀਮਤ ਕਈ ਕਰੋੜ ਰੁਪਏ ਹੈ ਕਿਉਂਕਿ ਇਹ ਇਸ ਖੇਤਰ ਦੇ ਪ੍ਰਮੁੱਖ ਸਥਾਨਾਂ ਵਿੱਚੋਂ ਇੱਕ ਸੁਖ ਵਿਲਾਸ ਦੇ ਪਿੱਛੇ ਹੈ। ਧਾਲੀਵਾਲ ਨੇ ਕਿਹਾ, "ਪੰਜਾਬ ਸਰਕਾਰ ਪੰਚਾਇਤੀ ਜ਼ਮੀਨਾਂ ਤੋਂ ਅਜਿਹੇ ਸਾਰੇ ਕਬਜ਼ਿਆਂ ਨੂੰ ਹਟਾ ਦੇਵੇਗੀ। ਸਾਡਾ ਟੀਚਾ 31 ਮਈ ਤੱਕ 5000 ਏਕੜ ਪੰਚਾਇਤੀ ਜ਼ਮੀਨਾਂ ਨੂੰ ਖਾਲੀ ਕਰਵਾਉਣ ਦਾ ਹੈ।"
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
Kuldip Dhaliwal ਨੇ ਸੀਸਵਾਂ ਮਾਰੀ ਰੇਡ, 29 ਏਕੜ Panchayti ਜ਼ਮੀਨ ਖਾਲੀ ਕਰਾਈ (ਵੀਡੀਓ ਵੀ ਦੇਖੋ)