ਨਿੱਕੇ-ਨਿੱਕੇ ਬੱਚਿਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਕਈ ਬੱਚੇ ਆਏ ਅੱਗ ਦੇ ਸੇਕ ਦੀ ਲਪੇਟ 'ਚ (ਵੀਡੀਓ ਵੀ ਦੇਖੋ)
ਬਟਾਲਾ, 4 ਮਈ 2022 - ਬਟਾਲਾ ’ਚ ਅੱਜ ਸਕੂਲ ਦੇ ਬੱਚਿਆਂ ਨਾਲ ਭਾਰੀ ਹੋਈ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਕਣਕ ਦੇ ਨਾੜ ਨੂੰ ਲਗਾਈ ਅੱਗ ਦੇ ਕਾਰਨ ਬਟਾਲਾ ਨੇੜੇ ਇੱਕ ਨਿੱਜੀ ਸਕੂਲ ਦੀ ਬੱਸ ਦੇ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਭਿਆਨਕ ਹਾਦਸੇ ਵਿਚ 7 ਬੱਚਿਆਂ ਦੇ ਝੁਲਸਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਜਦ ਇਹ ਵੈਨ ਪਿੰਡ ਬਿਜਲੀਵਾਲ ਤੋਂ ਨਵਾਂ ਪਿੰਡ ਬਰਕੀਵਾਲ ਜਾ ਰਹੀ ਸੀ ਤਾਂ ਰਸਤੇ ਵਿਚ ਖੇਤਾਂ 'ਚ ਲੱਗੀ ਅੱਗ ਕਾਰਨ ਡਰਾਈਵਰ ਦੀਆਂ ਅੱਖਾਂ ਵਿਚ ਧੂੰਆਂ ਪੈ ਗਿਆ, ਜਿਸ ਕਰਕੇ ਵੈਨ ਖੇਤਾਂ ਵਿਚ ਪਲਟ ਗਈ ਅਤੇ ਬੱਸ ਨੂੰ ਅੱਗ ਲੱਗ ਗਈ। ਜਦੋਂਕਿ ਬੱਸ ਦੇ ਵਿਚ ਸਵਾਰ ਬਾਕੀ ਬੱਚਿਆਂ ਨੂੰ ਬੱਸ ਦੇ ਡਰਾਇਵਰ ਅਤੇ ਨੇੜੇ ਦੇ ਪਿੰਡਾਂ ਦੇ ਲੋਕਾਂ ਨੇ ਭਾਰੀ ਜੱਦੋ ਜਹਿਦ ਤੋਂ ਬਾਅਦ ਬਾਹਰ ਕੱਢਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਨਿੱਕੇ-ਨਿੱਕੇ ਬੱਚਿਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਕਈ ਬੱਚੇ ਅੱਗ 'ਚ ਝੁਲਸੇ (ਵੀਡੀਓ ਵੀ ਦੇਖੋ)
ਇਸ ਭਿਆਨਕ ਹਾਦਸੇ ਵਿਚ ਬੱਸ ’ਚ ਸਵਾਰ 29 ਬੱਚਿਆਂ ਦੇ ’ਚੋਂ 7 ਬੱਚੇ ਝੁਲਸ ਕੇ ਜਖ਼ਮੀ ਹੋ ਗਏ। ਜ਼ਖਮੀ ਹੋਏ ਬੱਚਿਆਂ ਨੂੰ ਬਟਾਲਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ 2 ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਅੱਗ ਦੀ ਲਪੇਟ ਵਿੱਚ ਆਉਣ ਨਾਲ ਬੱਸ ਵੀ ਬੁਰੀ ਤਰ੍ਹਾਂ ਸੜ ਗਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਪਾਰਟੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਨੇ ਭਾਰੀ ਜਦੋ-ਜਹਿਦ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਅੱਗ ’ਤੇ ਕਾਬੂ ਪਾਇਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਕਿਲਾ ਲਾਲ ਸਿੰਘ ਦੇ ਐੈੱਸ. ਐੱਚ. ਓ. ਸੁਖਇੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਿਜਲੀਵਾਲ ਦੇ ਨਜ਼ਦੀਕ ਇਕ ਕਿਸਾਨ ਵਲੋਂ ਸੜਕ ਦੇ ਨਜ਼ਦੀਕ ਆਪਣੇ ਖੇਤਾਂ ’ਚ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਸੀ ਅਤੇ ਜਦੋਂ ਸਕੂਲ ਬੱਸ ਉਕਤ ਸੜਕ ਤੋਂ ਲੰਘਣ ਲੱਗੀ ਤਾਂ ਧੂੰਏ ਦੀ ਚਪੇਟ ’ਚ ਆਉਣ ਕਾਰਨ ਬੱਸ ਡਰਾਈਵਰ ਨੂੰ ਸੜਕ ਦਾ ਪਤਾ ਨਹੀਂ ਲੱਗਾ ਅਤੇ ਬੱਸ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਬੱਸ ਖੇਤ ’ਚ ਹੀ ਪਲਟ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੌਕੇ ’ਤੇ ਜਾ ਕੇ ਸਾਰੀ ਤਫਤੀਸ਼ ਕੀਤੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਥੇ ਹੀ ਸਿਖਿਆ ਮੰਤਰੀ ਮੀਤ ਹੇਅਰ ਨੇ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਨਾਲ ਵਾਪਰੇ ਹਾਦਸੇ ਦਾ ਗਹਿਰਾ ਦੁੱਖ ਜਤਾਇਆ ਹੈ। ਉਹਨਾਂ ਇਸ ਸੰਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨਾਲ ਗੱਲ ਕਰਕੇ ਰਿਪੋਰਟ ਲਈ ਅਤੇ ਸਰਕਾਰ ਵੱਲੋਂ ਬੱਚੇ ਦਾ ਇਲਾਜ ਮੁਫ਼ਤ ਕਰਵਾਉਣ ਅਤੇ ਹਰ ਤਰ੍ਹਾਂ ਦੀ ਮੱਦਦ ਮੁਹੱਈਆ ਕਰਵਾਉਣ ਲਈ ਕਿਹਾ ।