2 ਕਾਰਾਂ ਦੀ ਸਿੱਧੀ ਟੱਕਰ 'ਚ ਐਨ ਆਰ ਆਈ ਸਮੇਤ ਦੋ ਦੀ ਮੌਤ, 4 ਜ਼ਖ਼ਮੀ (ਵੀਡੀਓ ਵੀ ਦੇਖੋ)
ਰਵਿੰਦਰ ਢਿੱਲੋਂ
ਮਾਛੀਵਾੜਾ, 9 ਮਈ 2022 - ਮਾਛੀਵਾੜਾ ਨੇੜੇ ਵਗਦੀ ਸਰਹਿੰਦ ਨਹਿਰ ਦੇ ਪਵਾਤ ਪੁਲ ’ਤੇ ਅੱਜ ਸਵੇਰੇ 2 ਕਾਰਾਂ ਦੀ ਸਿੱਧੀ ਟੱਕਰ ਦੌਰਾਨ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇੱਕ ਔਰਤ ਪ੍ਰੀਤਮ ਕੌਰ ਪਤਨੀ ਗੁਰਮੇਲ ਸਿੰਘ (65) ਵਾਸੀ ਢੰਡੇ ਅਤੇ ਮਿਲਨ ਸਹਿਗਲ ਪੁੱਤਰ ਅਸ਼ੋਕ ਕੁਮਾਰ ਵਾਸੀ ਭਾਮੀਆਂ ਰੋਡ, ਗੁਰੂ ਨਾਨਕ ਨਗਰ ਲੁਧਿਆਣਾ ਦੀ ਮੌਤ ਹੋ ਗਈ ਹੈ। ਜੋ ਕਿ ਦੁਬਈ ਦਾ ਪੱਕਾ ਵਸਨੀਕ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
2 ਕਾਰਾਂ ਦੀ ਸਿੱਧੀ ਟੱਕਰ 'ਚ ਐਨ ਆਰ ਆਈ ਸਮੇਤ ਦੋ ਦੀ ਮੌਤ, 4 ਜ਼ਖ਼ਮੀ (ਵੀਡੀਓ ਵੀ ਦੇਖੋ)
ਜਦਕਿ 1 ਬੱਚੇ ਸਮੇਤ 4 ਹੋਰ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਹੌਂਡਾ ਕਾਰ ਰੋਪੜ ਵਲੋਂ ਆ ਰਹੀ ਸੀ ਅਤੇ ਲੁਧਿਆਣਾ ਵਲੋਂ ਆ ਰਹੀ ਅਰਟਿਗਾ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿਚ ਦੋਵਾਂ ਕਾਰਾਂ ਦੇ ਚਾਲਕ ਜਖ਼ਮੀ ਹੋ ਗਏ ਜਦਕਿ ਕਾਰਾਂ ਦੇ ਸਾਹਮਣੇ ਸੀਟ ’ਤੇ ਬੈਠੇ 2 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਇੱਕ ਬੱਚਾ ਗੁਰਨੂਰ ਸਿੰਘ ਢੰਡੇ (10), ਹਰਗੁਨਪਨੀਤ ਸਿੰਘ ਵਾਸੀ ਬੌਂਦਲੀ, ਬਲਜੀਤ ਕੌਰ ਅਤੇ ਮਨੀਸ਼ (36) ਵਾਸੀ 33 ਫੁੱਟਾ ਰੋਡ ਲੁਧਿਆਣਾ ਜਖ਼ਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਮਰਾਲਾ ਹਰਵਿੰਦਰ ਸਿੰਘ ਖਹਿਰਾ, ਥਾਣਾ ਮੁਖੀ ਵਿਜੈ ਕੁਮਾਰ, ਬਹਿਲੋਲਪੁਰ ਚੌਂਕੀ ਇੰਚਾਰਜ਼ ਪ੍ਰਮੋਦ ਕੁਮਾਰ ਮੌਕੇ ’ਤੇ ਪਹੁੰਚ ਗਏ। ਇਸ ਹਾਦਸੇ ਵਿਚ ਪ੍ਰੀਤਮ ਕੌਰ ਅਤੇ ਮਿਲਨ ਸਹਿਗਲ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਜਖ਼ਮੀਆਂ ਨੂੰ ਸਮਰਾਲਾ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ। ਪੁਲਸ ਵਲੋਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ ਸਨ।