ਸੁਣੋ PTC MD Rabindra Narayan ਜੇਲ੍ਹ ਤੋਂ ਬਾਹਰ ਆ ਕੇ ਕੀ ਬੋਲੇ ? ਰਿਹਾਅ ਹੋ ਗੁਰੂ ਘਰ ਮੱਥਾ ਟੇਕਿਆ (ਵੀਡੀਓ ਵੀ ਦੇਖੋ)
- ਮਾਮਲੇ ਦੀਆਂ ਅਸਲ ਪਰਤਾਂ ਖੁੱਲਣਗੀ ਜਿੱਤ ਹੋਈ ਹੈ ਸੱਚਾਈ ਦੀ : ਰਬਿੰਦਰ ਨਰਾਇਣ
ਜੀ ਐਸ ਪੰਨੂ
ਪਟਿਆਲਾ, 24 ਮਈ 2022 -
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: PTC MD Rabindra Narayan ਜੇਲ੍ਹ ਤੋਂ ਬਾਹਰ ਆ ਕੇ ਕੀ ਬੋਲੇ ?
ਪਟਿਆਲਾ, 24 ਮਈ,2022 ਪੀਟੀਸੀ ਚੈਨਲ ਦੇ ਐਮ.ਡੀ. ਰਬਿੰਦਰ ਨਰਾਇਣ ਅੱਜ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਣ ਮਗਰੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਗਏ ਅਤੇ ਪਰਿਵਾਰ ਸਮੇਤ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।
ਇਸ ਦੌਰਾਨ ਗੱਲਬਾਤ ਕਰਦਿਆਂ ਰਬਿੰਦਰ ਨਰਾਇਣ ਨੇ ਕਿਹਾ ਕਿ ਉਨ੍ਹਾਂ ਦਾ ਕਾਨੂੰਨ ’ਚ ਪੂਰਾ ਭਰੋਸਾ ਸੀ, ਜਿਸ ਦੇ ਚੱਲਦਿਆਂ ਅੱਜ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਜ਼ਮਾਨਤ ਲੈਣ ਮਗਰੋਂ ਰਿਹਾਅ ਹੋਏ ਹਨ।
ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਕ ਐਫਆਈਆਰ ਨੂੰ ਆਧਾਰ ਬਣਾ ਕੇ ਮੈਨੂੰ ਝੂਠੇ ਕੇਸ ’ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਸੱਚਾਈ ਅਸਲ ਤੱਥਾਂ ਤੋਂ ਕਿਤੇ ਹੱਟਕੇ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਨੈਨਸੀ ਘੁੰਮਣ ਨਾਂ ਦੀ ਸਖਸ਼ੀਅਤ ਨੂੰ ਨਾ ਉਹ ਜਾਣਦੇ ਹਨ ਅਤੇ ਨਾ ਹੀ ਨੈਨਸੀ ਘੁੰਮਣ ਨਾਲ ਉਨ੍ਹਾਂ ਦਾ ਵਾਹ ਵਾਸਤਾ ਪਿਆ ਹੈ।
ਰਬਿੰਦਰ ਨਰਾਇਣ ਨੇ ਕਿਹਾ ਕਿ ਕੋਰਟ ਵਿਚ ਸਾਰਾ ਮਾਮਲਾ ਜਾਣ ਤੋਂ ਬਾਅਦ ਹਰ ਪਹਿਲੂ ਤੋਂ ਮਾਮਲੇ ਨੂੰ ਘੋਖਿਆ ਜਾ ਰਿਹਾ ਹੈ ਅਤੇ ਅਸਲ ਸੱਚਾਈ ਦੀ ਪਰਤਾਂ ਖੁੱਲ੍ਹਣ ਲੱਗ ਪਈਆਂ ਹਨ।
ਉਨ੍ਹਾਂ ਕਿਹਾ ਕਿ ਝੂਠ ਦੇ ਪੈਰ ਨਹੀਂ ਹੁੰਦੇ ਅਤੇ ਅਸਲ ਸੱਚਾਈ ਕਦੇ ਨਹੀਂ ਮਰਦੀ ਅਤੇ ਅੱਗੇ ਵੀ ਸੱਚਾਈ ਦੀ ਜਿੱਤ ਹੋਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੀਟੀਸੀ ਚੈਨਲ ਸਟਾਫ ਦੇ ਅਧਿਕਾਰੀ ਆਦਿ ਹਾਜ਼ਰ ਸਨ। ਸਟਾਫ ਨੇ ਨਰਾਇਣ ਦੀ ਬਾਹਰ ਆਉਂਦਿਆਂ ਹੀ ਬੁੱਕੇ ਦੇ ਕੇ ਸੁਆਗਤ ਕੀਤਾ।