ਐਨ ਆਰ ਆਈ ਨੇ ਚੁੱਕਿਆ ਪਿੰਡ ਦੇ ਵਿਕਾਸ ਦਾ ਖਰਚ, ਦੀਪ ਸਿੱਧੂ-ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੀ ਯਾਦ 'ਚ ਲਾਏ ਨਵੇਂ ਰੁੱਖ ਪੌਦੇ
ਰਿਪੋਰਟਰ - ਰੋਹਿਤ ਗੁਪਤਾ
ਗੁਰਦਾਸਪੁਰ, 12 ਜੂਨ 2022 - ਐਨ ਆਰ ਆਈ ਸਾਬ ਬੂਲੇਵਾਲੀਆ ਵੱਲੋਂ ਆਪਣੇ ਪਿੰਡ ਦੇ ਆਲੇ ਦੁਆਲੇ ਤੇ ਪੂਰੇ ਪਿੰਡ ਵਿੱਚ ਕਈ ਹਜ਼ਾਰਾਂ ਦੇ ਹਿਸਾਬ ਨਾਲ ਰੁੱਖ ਪੌਦੇ ਲਗਾਏ ਗਏ ਹਨ। ਇਸ ਐਨ ਆਰ ਆਈ ਵੱਲੋਂ ਪਿਛਲੇ 7, 8 ਸਾਲ ਤੋਂ ਇਹ ਸੇਵਾ ਚਲ ਰਹੀ ਹੈ। ਸਾਬ ਬੂਲੇਵਾਲੀਆ ਵੱਲੋਂ ਆਪਣੀ ਕਮਾਈ ਨਾਲ ਆਪਣੇ ਪਿੰਡ ਨੂੰ ਸਾਫ਼ ਸੁਥਰਾ ਬਣਾਉਣ ਅਤੇ ਸ਼ੁੱਧ ਵਾਤਾਵਰਨ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਐਨ ਆਰ ਆਈ ਨੇ ਚੁੱਕਿਆ ਪਿੰਡ ਦੇ ਵਿਕਾਸ ਦਾ ਖਰਚ, ਦੀਪ ਸਿੱਧੂ-ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੀ ਯਾਦ 'ਚ ਲਾਏ ਨਵੇਂ ਰੁੱਖ ਪੌਦੇ (ਵੀਡੀਓ ਵੀ ਦੇਖੋ)
ਇਸ ਐਨ ਆਰ ਆਈ ਵੱਲੋਂ ਤਿੰਨ ਨੌਜਵਾਨਾਂ ਦੀਪ ਸਿੱਧੂ , ਸੰਦੀਪ ਸਿੰਘ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ 200 ਦੇ ਕਰੀਬ ਹੋਰ ਨਵੇਂ ਰੁੱਖ ਪੌਦੇ ਲਗਾਏ ਗਏ ਹਨ। ਇਹ ਪੌਦੇ ਪਿੰਡ ਬੂਲੇਵਾਲ ਦੇ ਬਾਹਰ ਰੇਲਵੇ ਲਾਈਨਾਂ ਅਤੇ ਸੜਕ ਦੇ ਕਿਨਾਰੇ ਸਰਕਾਰੀ ਜ਼ਮੀਨ ਤੇ ਸਮਾਜ ਸੇਵਕਾਂ, ਸੰਸਥਾਂਵਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਾਏ ਗਏ ਹਨ।
ਗੁਰਸਾਜਨ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਬ ਬੂਲੇਵਾਲ ਵਲੋਂ ਲਗਾਤਾਰ 8 ਸਾਲ ਤੋਂ ਆਪਣੇ ਪਿੰਡ ਦੇ ਵਿਕਾਸ ਲਈ ਪੈਸੇ ਖਰਚ ਕੀਤੇ ਜਾ ਰਹੇ ਹਨ ਅਤੇ ਸਾਬ ਨੇ ਪਿੰਡ ਵਾਸਤੇ ਉਹ ਕਰ ਦਿੱਤਾ ਜੋ ਸਰਕਾਰਾਂ ਦਾ ਕੰਮ ਸੀ। ਉਹਨਾਂ ਕਿਹਾ ਅੱਜ ਪਿੰਡ ਵਿੱਚ 200 ਬੂਟੇ ਹੋਰ ਨਵੇਂ ਲਾਏ ਜਾ ਰਹੇ ਹਨ। ਪਹਿਲਾ ਵੀ ਹਜਾਰਾਂ ਬੂਟੇ ਪਿੰਡ ਵਿੱਚ ਲਾਏ ਗਏ ਸਨ। ਤਿੰਨਾਂ ਨੌਜਵਾਨਾਂ ਦੀ ਯਾਦ ਵਿੱਚ ਗੁਰਦਾਸਪੁਰ ਤੋਂ ਇਹ ਨਵੇਕਲੀ ਪਹਿਲ ਕੀਤੀ ਗਈ ਹੈ ਅਤੇ ਸਾਨੂੰ ਸਭ ਨੂੰ ਉਹਨਾਂ ਦੀ ਮਾਤਾ ਦੇ ਕਹੇ ਅਨੁਸਾਰ ਇੱਕ ਇਕ ਬੂਟਾ ਲਾਉਣਾ ਚਾਹੀਦਾ ਹੈ।