ਇੱਕ ਪਲਾਟ ਤੇ ਤਿੰਨ ਵੱਖ-ਵੱਖ ਬੈਂਕਾਂ ਤੋਂ ਲਿਆ ਕਰਜ਼ਾ, ਫੇਰ ਉਸੇ ਪਲਾਂਟ ਬਦਲੇ ਔਰਤ ਕੋਲੋਂ ਠੱਗੇ 15 ਲੱਖ
- ਆਖਰ ਚੜਿਆ ਪੁਲਸ ਅੜਿਕੇ
ਰਿਪੋਰਟਰ:::-- ਰੋਹਿਤ ਗੁਪਤਾ
ਗੁਰਦਾਸਪੁਰ, 17 ਜੂਨ 2022 - ਇਸ ਮਾਮਲੇ ਬਾਰੇ ਗੁਰਦਾਸਪੁਰ ਸਿਟੀ ਥਾਣਾ ਦੇ ਐਸਐਚਓ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਔਰਤ ਕਮਲੇਸ਼ ਪਤਨੀ ਰਜੇਸ਼ ਕੁਮਾਰ ਵਾਸੀ ਸਕੀਮ ਨੰਬਰ 7 ਗੁਰਦਾਸਪੁਰ ਨੇ ਦੱਸਿਆ ਕਿ ਉਹ ਗੁਰਦਾਸਪੁਰ ਦੀ ਕਾਲੋਨੀ ਸਕੀਮ ਨੰਬਰ 7 ਵਿਚ ਇਕ ਪਲਾਟ ਵੇਚਣ ਖ਼ਰੀਦਣਾ ਚਾਹੁੰਦੀ ਸੀ ਤੇ ਉਸਦੀ ਰਜਿੰਦਰ ਕੁਮਾਰ ਨਾਲ ਇਸ ਸਬੰਧੀ ਗੱਲ ਹੋਈ ਤਾਂ ਉਸ ਨਾਲ ਪਲਾਟ ਖ਼ਰੀਦਣ ਦਾ ਸੌਦਾ ਹੋ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਇੱਕ ਪਲਾਟ ਤੇ ਤਿੰਨ ਵੱਖ-ਵੱਖ ਬੈਂਕਾਂ ਤੋਂ ਲਿਆ ਕਰਜ਼ਾ, ਫੇਰ ਉਸੇ ਪਲਾਂਟ ਬਦਲੇ ਔਰਤ ਕੋਲੋਂ ਠੱਗੇ 15 ਲੱਖ (ਵੀਡੀਓ ਵੀ ਦੇਖੋ)
ਜਿਸ ਤੋਂ ਬਾਅਦ ਉਨ੍ਹਾਂ ਵਲੋਂ 9 ਲੱਖ ਰੁਪਏ ਰਜਿੰਦਰ ਕੁਮਾਰ ਨੂੰ ਬਿਆਨੇ ਵਜੋਂ ਦੇ ਦਿੱਤਾ ਗਿਆ। ਜਦੋਂ ਮਹੀਨੇ ਬਾਅਦ ਕਮਲੇਸ਼ ਵਲੋਂ ਰਜਿੰਦਰ ਕੁਮਾਰ ਨੂੰ ਰਜਿਸਟਰੀ ਕਰਕੇ ਦੇਣ ਲਈ ਕਿਹਾ ਗਿਆ ਤਾਂ ਰਜਿੰਦਰ ਕੁਮਾਰ ਨੇ ਬਹਾਨਾ ਲਗਾਇਆ ਕਿ ਉਸ ਦੇ ਘਰ ਉੱਪਰ ਕਰਜ਼ ਹੈ, ਇਸ ਲਈ ਉਸ ਨੂੰ 6 ਲੱਖ ਰੁਪਏ ਦੀ ਜ਼ਰੂਰਤ ਹੈ। ਜਿਸ ਤੋਂ ਬਾਅਦ ਕਮਲੇਸ਼ ਵਲੋਂ ਦੁਬਾਰਾ ਰਜਿੰਦਰ ਕੁਮਾਰ ਨੂੰ 6 ਲੱਖ ਰੁਪਏ ਦਿੱਤੇ ਗਏ।
ਇਸ ਦੇ ਬਾਵਜੂਦ ਵੀ ਰਜਿੰਦਰ ਕੁਮਾਰ ਰਜਿਸਟਰੀ ਕਰਨ ਵਿਚ ਟਾਲ ਮਟੋਲ ਕਰਨ ਲੱਗ ਪਿਆ ਪੁਲੀਸ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਮਲੇਸ਼ ਕੌਰ ਦੀ ਦਿੱਤੀ ਸ਼ਿਕਾਇਤ ਤੋਂ ਬਾਅਦ ਜਦੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਰਜਿੰਦਰ ਕੁਮਾਰ ਨੇ ਪਹਿਲਾਂ ਹੀ ਇਸ ਪਲਾਂਟ ਦੇ ਉੱਤੇ 3 ਬੈਂਕਾ ਦੇ ਕੋਲੋਂ ਕਰਜਾ ਲਿਆ ਹੋਇਆ ਸੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਜਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਉਸ ਉਤੇ 420 ਦਾ ਮਾਮਲਾ ਦਰਜ ਕਰ ਲਿਆ ਹੈ ਅਗਲੀ ਕਾਰਵਾਈ ਆਰੰਭ ਦਿੱਤੀ ਹੈ।