ਰਾਜਪੁਰਾ ਦੇ ਸ਼ਾਮਦੂ ਕੈਂਪ ਵਿੱਚ ਡਾਇਰੀਆ ਕਾਰਨ 2 ਬੱਚਿਆਂ ਅਤੇ ਇੱਕ ਔਰਤ ਦੀ ਮੌਤ
ਕੁਲਵੰਤ ਸਿੰਘ ਬੱਬੂ
- ਰਾਜਪੁਰਾ ਵਿੱਚ ਇਸ ਤੋਂ ਪਹਿਲਾਂ ਵੀ 5 ਬੱਚਿਆਂ ਦੀ ਦੂਸ਼ਿਤ ਪਾਣੀ ਕਾਰਨ ਮੌਤ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਨੇ ਇਸ ਤੋਂ ਕੋਈ ਸਬਕ ਨਹੀਂ ਲਿਆ
- ਫੀਡ ਫੈਕਟਰੀ ਅਤੇ ਚਮੜਾ ਫੈਕਟਰੀ ਦੇ ਪਾਣੀ ਨਾਲ ਇਲਾਕੇ ਦਾ ਪਾਣੀ ਖਰਾਬ ਹੋ ਰਿਹਾ ਹੈ-ਸਰਪੰਚ
ਰਾਜਪੁਰਾ 17 ਜੂਨ 2022 - ਰਾਜਪੁਰਾ ਨੇੜੇ ਸ਼ਾਮਦੂ ਕੈਂਪ ਵਿੱਚ ਬੀਤੀ ਰਾਤ ਡਾਇਰੀਆ ਦਾ ਪ੍ਰਕੋਪ ਫੈਲਣ ਕਾਰਨ ਹੜਕੰਪ ਮੱਚ ਗਿਆ। ਪਿਛਲੇ ਦਿਨੀਂ ਕੈਂਪ ਦੇ ਕੁਝ ਲੋਕਾਂ ਨੇ ਕੈਂਪ 'ਚ ਮਿੱਠੇ ਜਲ ਦੀ ਛਬੀਲ ਲਗਾਈ ਸੀ, ਜਿਸ ਦੇ ਤੁਰੰਤ ਬਾਅਦ ਪਤਾ ਲੱਗਾ ਕਿ ਦੂਸ਼ਿਤ ਪਾਣੀ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਕੈਂਪ ਦੇ 3 ਦਰਜਨ ਤੋਂ ਵੱਧ ਲੋਕਾਂ ਨੂੰ ਤੁਰੰਤ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਰਾਜਪੁਰਾ ਦੇ ਸ਼ਾਮਦੂ ਕੈਂਪ ਵਿੱਚ ਡਾਇਰੀਆ ਕਾਰਨ 2 ਬੱਚਿਆਂ ਅਤੇ ਇੱਕ ਔਰਤ ਦੀ ਮੌਤ (ਵੀਡੀਓ ਵੀ ਦੇਖੋ)
ਇਸ ਘਟਨਾ ਦਾ ਸਥਾਨਕ ਪ੍ਰਸ਼ਾਸਨ ਨੂੰ ਪਤਾ ਲੱਗਦਿਆਂ ਹੀ ਹਫੜਾ-ਦਫੜੀ ਮਚ ਗਈ ਅਤੇ ਸਿਹਤ ਵਿਭਾਗ ਦੀ ਟੀਮ ਸਮੇਤ ਉੱਚ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਸਾਕਸ਼ੀ ਸਾਹਨੀ ਨੇ ਵੀ ਕੈਂਪ ਦਾ ਨਿਰੀਖਣ ਕੀਤਾ।
ਘਟਨਾ ਦੇ ਬਾਅਦ ਭਾਜਪਾ ਦੇ ਵਿਧਾਨ ਸਭਾ ਚੋਣਾਂ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੀ ਉਥੇ ਪਹੁੰਚੇ ਅਤੇ ਪੀੜਤਾਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਵਿਧਾਇਕਾਂ ਮੈਡਮ ਨੀਨਾ ਮਿੱਤਲ ਤੇ ਵੀ ਕਈ ਸਵਾਲ ਚੁੱਕੇ ਕਿ ਜਦੋਂ ਦੀਵਾਲੀ ਵਾਲੇ ਮਿਰਚ ਮੰਡੀ ਵਿਚ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਤੁਰੰਤ ਬਾਅਦ ਹੀ ਉਹ ਉੱਥੇ ਪਹੁੰਚ ਜਾਂਦੇ ਹਨ ਅਤੇ ਓਸ ਸਮੇ ਦੀ ਮੋਜੂਦਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹਨ ।
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਮੌਜੂਦਾ ਸਰਕਾਰ ਹੈ ਪ੍ਰੰਤੂ ਹਾਲੇ ਤੱਕ ਵਿਧਾਇਕ ਸਾਹਿਬਾਨ ਨੂੰ ਇਥੇ ਪਹੁੰਚਣ ਦਾ ਸਮਾਂ ਹੀ ਨਹੀਂ ਮਿਲਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਰਾਜਪੁਰਾ ਵਿੱਚ ਇਸ ਦਾ ਵਿਰੋਧ ਕੀਤਾ ਜਾਵੇਗਾ।