ਪੰਜਾਬ ਦੇ ਸਾਬਕਾ ਡਿਪਟੀ CM ਤੋਂ ਗੈਂਗਸਟਰ ਨੇ ਮੰਗੀ 20 ਲੱਖ ਰੁਪਏ ਦੀ ਫਿਰੌਤੀ, ਜਾਨੋ ਮਾਰਨ ਦੀ ਦਿੱਤੀ ਧਮਕੀ
- ਡਿਪਟੀ ਮੁੱਖ ਮੰਤਰੀ ਦੇ ਨਾਂ ਨਾਲ ਉਨ੍ਹਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਦਿੱਤੀ ਗਈ ਹੈ ਧਮਕੀ : ਵਿਕਾਸ ਸੋਨੀ
ਅੰਮ੍ਰਿਤਸਰ, 22 ਜੂਨ 2022 - ਕਾਂਗਰਸ ਸਰਕਾਰ 'ਚ ਡਿਪਟੀ ਸੀਐਮ ਰਹੇ ਓਮ ਪ੍ਰਕਾਸ਼ ਸੋਨੀ (Om Parkash Soni) ਨੂੰ ਗੈਂਗਸਟਰ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੁਲਜ਼ਮਾਂ ਨੇ ਉਸ ਤੋਂ ਵੀਹ ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਹੈ। ਪਤਾ ਲੱਗਾ ਹੈ ਕਿ ਛਾਉਣੀ ਥਾਣੇ 'ਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਪ੍ਰਸ਼ਾਸਨ ਨੇ ਇਸ ਸਬੰਧੀ ਕਿਸੇ ਕਿਸਮ ਦੀ ਪੁਸ਼ਟੀ ਨਹੀਂ ਕੀਤੀ ਹੈ। ਜਿਸ ਨੰਬਰ ਤੋਂ ਉਪ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਗਈ ਹੈ, ਪੁਲਿਸ ਉਸ ਵ੍ਹਟਸਐਪ ਨੰਬਰ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੰਜਾਬ ਦੇ ਸਾਬਕਾ ਡਿਪਟੀ CM ਤੋਂ ਗੈਂਗਸਟਰ ਨੇ ਮੰਗੀ 20 ਲੱਖ ਰੁਪਏ ਦੀ ਫਿਰੌਤੀ, ਜਾਨੋ ਮਾਰਨ ਦੀ ਦਿੱਤੀ ਧਮਕੀ (ਵੀਡੀਓ ਵੀ ਦੇਖੋ)
ਉਥੇ ਹੀ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਜੋ ਬਣਦੀ ਕਾਰਵਾਈ ਹੈ ਉਹ ਘਰ ਰਿਹਾ ਅਤੇ ਐਫਆਈਆਰ ਵੀ ਦਰਜ ਕਰ ਲਿਆ ਹੈ ਉਨ੍ਹਾਂ ਕਿਹਾ ਕਿ ਵ੍ਹੱਟਸਐਪ ਨੰਬਰ ਜਾਂ ਕਾਲ ਦੀ ਸੂਚਨਾ ਅਸੀਂ ਨਹੀਂ ਦੇ ਸਕਦੇ ਕਿਉਂਕਿ ਇਹ ਇਕ ਸਕਿਓਰਿਟੀ ਦਾ ਮਾਮਲਾ ਹੈ ਅਤੇ ਇਸ ਵਿਚ ਜਾਂਚ ਕਰਨ ਤੋਂ ਬਾਅਦ ਹੀ ਇਹ ਸਭ ਕੁਝ ਸਾਫ਼ ਕੀਤਾ ਜਾ ਸਕਦਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਅਤੇ ਜੋ ਵੀ ਉਨ੍ਹਾਂ ਪੁਲਸ ਅਧਿਕਾਰੀਆਂ ਦੀ ਜਰੂਰਤ ਹੋਵੇਗੀ ਉਹ ਪੂਰੀ ਕੀਤੀ ਜਾਵੇਗੀ।
ਉਥੇ ਦੂਸਰੇ ਪਾਸੇ ਓਮ ਪ੍ਰਕਾਸ਼ ਸੋਨੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਵਿਕਾਸ ਸੋਨੀ ਦਾ ਕਹਿਣਾ ਹੈ ਕਿ ਅਸੀਂ ਜਦੋਂ ਓਮ ਪ੍ਰਕਾਸ਼ ਸੋਨੀ ਦਾ ਫੋਨ ਸਾਨੂੰ ਆਇਆ ਸੀ ਇਸ ਤੋਂ ਬਾਅਦ ਹੀ ਸੀ ਕੰਪਲੇਟ ਦਰਜ ਕਰਵਾ ਦਿੱਤੀ ਸੀ ਅਤੇ ਅਸੀਂ ਪੰਜਾਬ ਪੁਲਸ ਕੋਲੋਂ ਪੂਰਨ ਸਹਿਯੋਗ ਦੀ ਆਸ ਰੱਖਦੇ ਹਾਂ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਖ਼ਿਲਾਫ਼ ਨਹੀਂ ਕੁਝ ਕਹਿਣਾ ਚਾਹੁੰਦੇ ਜੋ ਪੰਜਾਬ ਵਿੱਚ ਆਏ ਦਿਲ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡ ਰਹੀਆਂ ਹਨ ਅਤੇ ਸੜਕਾਂ ਦੇ ਵਿਚਕਾਰ ਕਤਲ ਕੀਤੇ ਜਾ ਰਹੇ ਹਨ। ਉਸਨੂੰ ਦੇਖਦੇ ਹੋਏ ਸਾਵਧਾਨੀ ਵਰਤਣੀ ਚਾਹੀਦੀ ਹੈ ਵਿਕਾਸ ਸੋਨੀ ਦੇ ਮੁਤਾਬਕ ਜੋ ਵ੍ਹੱਟਸਐਪ ਤੇ ਨੰਬਰ ਤੋਂ ਕਾਲ ਆਈ ਹੈ ਉਨ੍ਹਾਂ ਦੱਸਿਆ ਕਿ ਓਮ ਪ੍ਰਕਾਸ਼ ਸੋਨੀ ਤੋਂ ਇਲਾਵਾ ਘਰ ਦੇ ਬੱਚਿਓ ਸਮੇਤ ਹੋਰ ਮੈਂਬਰਾਂ ਨੂੰ ਵੀ ਧਮਕੀ ਭਰੇ ਫੋਨ ਆ ਰਹੇ ਹਨ।
ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਉਪ ਮੁੱਖ ਮੰਤਰੀ ਦੇ ਮੋਬਾਈਲ 'ਤੇ ਇਕ ਅਣਪਛਾਤੇ ਵ੍ਹਟਸਐਪ ਨੰਬਰ ਤੋਂ ਕਾਲ ਆਈ। ਮੁਲਜ਼ਮ ਨੇ ਆਪਣੇ-ਆਪ ਨੂੰ ਗੈਂਗਸਟਰ ਦੱਸਿਆ ਤੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਇੰਨਾ ਹੀ ਨਹੀਂ ਦੋਸ਼ੀਆਂ ਨੇ ਧਮਕੀ ਦਿੱਤੀ ਕਿ ਜੇਕਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਹ ਪਰਿਵਾਰ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਸਾਬਕਾ ਅਕਾਲੀ ਦਲ ਵਿਧਾਇਕ ਅਮਰਪਾਲ ਬੋਨੀ ਅਜਨਾਲਾ ਤੋਂ ਢਾਈ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਚੁੱਕੇ ਹਨ।