ਮੇਰੇ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ ਗਿਆ - ਸੰਜੇ ਪੋਪਲੀ
ਚੰਡੀਗੜ੍ਹ, 25 ਜੂਨ 2022 - ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫਤਾਰ ਆਈ ਏ ਐਸ ਸੰਜੇ ਪੋਪਲੀ ਨੇ ਵਿਜੀਲੈਂਸ 'ਤੇ ਵੱਡੇ ਇਲਜ਼ਾਮ ਲਾਏ ਹਨ।
ਨਿਊਜ਼ 18 ਦੀ ਖਬਰ ਅਨੁਸਾਰ ਸੰਜੇ ਪੋਪਲੀ ਨੇ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਦੇ ਬੇਟੇ ਨੂੰ ਵਿਜੀਲੈਂਸ ਦੇ ਅਫਸਰਾਂ ਨੇ ਉਸ ਦੇ ਸਾਹਮਣੇ ਮਾਰਿਆ ਹੈ। ਵਿਜੀਲੈਂਸ ਅਫਸਰਾਂ ਨੇ ਖੁਦ ਮੇਰੇ ਬੇਟੇ ਨੂੰ ਗੋਲੀ ਮਾਰੀ ਹੈ। ਪੋਪਲੀ ਨੇ ਕਿਹਾ ਕਿ ਉਹ ਖੁਦ ਉਸ ਦੇ ਬੇਟੇ ਦੀ ਮੌਤ ਦਾ ਗਵਾਹ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਮੇਰੇ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ ਗਿਆ - ਸੰਜੇ ਪੋਪਲੀ (ਵੀਡੀਓ ਵੀ ਦੇਖੋ)
ਹਲਾਂਕਿ ਇਸ ਤੋਂ ਪਹਿਲਾਂ ਸੰਜੇ ਪੋਪਲੀ ਦੀ ਪਤਨੀ ਨੇ ਵੀ ਵਿਜੀਲੈਂਸ 'ਤੇ ਇਲਜ਼ਾਮ ਲਾਏ ਸਨ ਕਿ ਉਨ੍ਹਾਂ ਨੇ ਹੀ ਉਸ ਦੇ ਬੇਟੇ ਨੂੰ ਮਾਰਿਆ ਹੈ, ਪਰ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਉਸ ਵੇਲੇ ਕੋਲ ਨਹੀਂ ਸਨ, ਦੂਜੇ ਕਮਰੇ ਸਨ। ਪਰ ਜਦੋਂ ਕਿ ਸੰਜੇ ਪੋਪਲੀ ਨੇ ਕਿਹਾ ਹੈ ਕਿ ਉਹ ਖੁਦ ਆਪਣੇ ਬੇਟੇ ਕੋਲ ਮੌਜੂਦ ਸਨ ਜਦੋਂ ਵਿਜੀਲੈਂਸ ਅਧਿਕਾਰੀਆਂ ਵੱਲੋਂ ਉਸ ਨੂੰ ਗੋਲੀ ਮਾਰੀ ਗਈ ਸੀ।
ਹਲਾਂਕਿ ਇਸ ਤੋਂ ਪਹਿਲਾਂ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਸੀ ਕਿ ਸਾਡੇ ਚਲੇ ਜਾਣ ਦੇ ਬਾਅਦ 'ਚ ਇਹ ਘਟਨਾ ਵਾਪਰੀ ਹੈ, ਸ਼ਾਇਦ ਹੋ ਸਕਦਾ ਹੈ ਕਿ ਨਾਮੋਸ਼ੀ 'ਚ ਕਾਰਤਿਕ ਪੋਪਲੀ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੋਵੇ।
ਪਰ ਜਦੋਂ ਕਿ ਸੰਜੇ ਪੋਪਲੀ ਨੇ ਸਿੱਧੇ ਇਲਜ਼ਾਮ ਲਾਏ ਹਨ ਕਿ ਵਿਜੀਲੈਂਸ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਮਾਰਿਆ ਗਿਆ ਹੈ। ਪੋਪਲੀ ਨੇ ਇਸ ਸਾਰੀ ਗੱਲ ਦਾ ਖੁਲਾਸਾ ਉਸ ਵੇਲੇ ਕੀਤਾ ਜਦੋਂ ਉਸ ਨੂੰ ਮੋਹਾਲੀ ਦੇ ਹਸਪਤਾਲ 'ਚ ਮੈਡੀਕਲ ਲਈ ਲਿਆਂਦਾ ਗਿਆ ਸੀ।