ਸਿੱਖ ਕੈਦੀ ਦੇ ਜੇਲ੍ਹ 'ਚ ਕੇਸ ਕਰ ਦਿੱਤੇ ਸੀ ਕਤਲ ? ਮਾਮਲੇ ਨੇ ਲਿਆ ਨਵਾਂ ਮੋੜ (ਵੀਡੀਓ ਵੀ ਦੇਖੋ)
ਬਠਿੰਡਾ, 3 ਜੁਲਾਈ 2022 - ਪਿਛਲੇ ਦਿਨੀਂ ਸਹਾਇਕ ਸੁਪਰਡੈਂਟ ਵੱਲੋਂ ਥਾਣਾ ਕੈਂਟ ਵਿਚ ਇਕ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਦੋ ਗੈਂਗਸਟਰਾਂ ਨੇ ਜੇਲ੍ਹ ਵਾਰਡਨ ਨਾਲ ਕੁੱਟਮਾਰ ਕੀਤੀ ਅਤੇ ਹੋਰ ਕਰਮਚਾਰੀਆਂ ਨੂੰ ਵੀ ਧੱਕੇ ਮਾਰੇ ਹਨ।
ਇਸ ਮਾਮਲੇ ਨੇ ਨਵਾਂ ਮੋੜ ਲਿਆ ਜਦ ਰਾਜਬੀਰ ਸਿੰਘ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ 26 ਜੂਨ ਨੂੰ ਮੇਰੀ ਕਾਫੀ ਕੁੱਟਮਾਰ ਕੀਤੀ ਗਈ ਹੈ। ਮੇਰੇ ਕੇਸ ਵੀ ਕਤਲ ਕਰ ਦਿੱਤੇ ਗਏ ਹਨ। ਉਸ ਤੋਂ ਬਾਅਦ ਇਹ ਗੱਲ ਮੀਡੀਆ ਵਿਚ ਆਉਂਦੀ ਦੇਖ ਕੇ, ਜੇਲ ਪ੍ਰਸ਼ਾਸਨ ਨੇ 28 ਤਰੀਕ ਨੂੰ ਥਾਣਾ ਕੈਂਟ ਵਿਖੇ ਜੇਲ੍ਹ ਵਾਰਡਨਰ ਦੀ ਕੁੱਟਮਾਰ ਦਾ ਮਾਮਲਾ ਦਰਜ ਕਰਵਾ ਦਿੱਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਿੱਖ ਕੈਦੀ ਦੇ ਜੇਲ੍ਹ 'ਚ ਕੇਸ ਕਰ ਦਿੱਤੇ ਸੀ ਕਤਲ ? ਮਾਮਲੇ ਨੇ ਲਿਆ ਨਵਾਂ ਮੋੜ (ਵੀਡੀਓ ਵੀ ਦੇਖੋ)
ਪਰ ਰਾਜਵੀਰ ਦੀ ਮਾਤਾ ਨੇ ਆਪਣੇ ਵਕੀਲ ਹਰਪਾਲ ਸਿੰਘ ਖਾਰਾ ਰਾਹੀਂ ਅਦਾਲਤ ਨੂੰ ਗੁਹਾਰ ਲਗਾਈ ਕਿ ਰਾਜਬੀਰ ਦਾ ਮੈਡੀਕਲ ਕਰਵਾਇਆ ਜਾਵੇ ਤਾਂ ਅਦਾਲਤ ਵੱਲੋਂ ਪੁਲੀਸ ਨੂੰ ਹਦਾਇਤ ਕੀਤੀ ਗਈ ਕਿ ਰਾਜਬੀਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਉਸ ਤੋਂ ਬਾਅਦ ਅਦਾਲਤ ਦੇ ਸਾਹਮਣੇ ਰਾਜਬੀਰ ਨੇ ਲੱਗੀਆਂ ਹੋਈਆਂ ਸੱਟਾ ਦਿਖਾਇਆ ਅਤੇ ਆਪਣੇ ਕਤਲ ਕੀਤੇ ਹੋਏ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ ਤਾਂ ਅਦਾਲਤ ਨੇ ਪੁਲਿਸ ਨੂੰ ਮੈਡੀਕਲ ਕਰਵਾਉਣ ਦੀ ਹਦਾਇਤ ਕੀਤੀ।
ਰਾਜਬੀਰ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਮੁਲਜ਼ਮ ਦੀ ਕੁੱਟਮਾਰ ਕਰਨ। ਰਾਜਵੀਰ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹਨ ਅਤੇ ਕੇਸ ਵੀ ਕਤਲ ਕੀਤੇ ਗਏ ਹਨ।