ਸਫ਼ਾਈ ਕਰਮਚਾਰੀ ਦਾ ਕਤਲ ਕਰਕੇ ਪੱਥਰਾਂ ਨਾਲ ਬੰਨ੍ਹ ਛੱਪੜ ਵਿੱਚ ਸੁੱਟੀ ਲਾਸ਼, ਵਾਟਰ ਲੈਵਲ ਪਾਈਪ ਦਾ ਵੀ ਕੀਤਾ ਪ੍ਰਯੋਗ
ਰਿਪੋਰਟ : ਰੋਹਿਤ ਗੁਪਤਾ
ਗੁਰਦਾਸਪੁਰ, 7 ਜੁਲਾਈ 2022 - ਹਲਕਾ ਦੀਨਾਨਗਰ ਦੇ ਪਿੰਡ ਚੌਂਤਾ ਦੇ ਸਫਾਈ ਕਰਮਚਾਰੀ ਦਾ ਕਤਲ ਕਰਕੇ ਲਾਸ਼ ਨੂੰ ਪਿੰਡ ਦੇ ਹੀ ਛੱਪੜ ਚ ਪੱਥਰਾਂ ਨਾਲ ਬੰਨ੍ਹ ਕੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਛੱਪੜ ਚੋਂ ਕੱਢਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਵਾਟਰ ਲੈਵਲ ਪਾਈਪ ਨੂੰ ਵੀ ਕਬਜ਼ੇ ਚ ਲੈ ਲਿਆ ਹੈ। ਜਿਸ ਨਾਲ ਬਣ ਕੇ ਲਾਸ਼ ਨੂੰ ਛੱਪੜ ਚ ਛੁਟਿਆ ਗਿਆ ਸੀ ਤਾਂ ਜ਼ੋ ਮ੍ਰਿਤਿਕ ਦੀ ਭਾਲ ਨਾ ਹੋ ਸਕੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਫ਼ਾਈ ਕਰਮਚਾਰੀ ਦਾ ਕਤਲ ਕਰਕੇ ਪੱਥਰਾਂ ਨਾਲ ਬੰਨ੍ਹ ਛੱਪੜ ਵਿੱਚ ਸੁੱਟੀ ਲਾਸ਼, ਵਾਟਰ ਲੈਵਲ ਪਾਈਪ ਦਾ ਵੀ ਕੀਤਾ ਪ੍ਰਯੋਗ (ਵੀਡੀਓ ਵੀ ਦੇਖੋ)
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਫ਼ੋਨ ਆਇਆ ਕਿ ਛੱਪੜ ਚ ਲਾਸ਼ ਮਿਲੀ ਹੈ ਜਦੋ ਪਿੰਡ ਵਾਸੀਆਂ ਦੀ ਮੱਦਦ ਨਾਲ ਛੱਪੜ ਨੂੰ ਲਾਸ਼ ਨੂੰ ਕੱਢਿਆ ਤਾਂ ਦੇਖਿਆ ਕਿ ਉਸਨੂੰ ਨੂੰ ਪੱਥਰਾਂ ਦੀ ਬੋਰੀ ਨਾਲ ਵਾਟਰ ਲੈਵਲ ਪਾਈਪ ਬਣ ਕੇ ਲਾਸ਼ ਨੂੰ ਛੱਪੜ ਚ ਸੁੱਟਿਆ ਹੈ। ਜਿਸ ਤੋਂ ਜ਼ਹਿਰ ਹੈ ਕਿ ਕਤਲ ਹੋਇਆ ਹੈ। ਇਹ ਵਿਅਕਤੀ ਦੀ ਪਹਿਚਾਣ ਪਿੰਡ ਦੇ ਸਫ਼ਾਈ ਕਰਮਚਾਰੀ ਵੀਰੋ ਦੇ ਤੋਰ ਤੇ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਮਿਲੀ ਕਿ ਪਿੰਡ ਚੌਂਤਾ ਦੇ ਛੱਪੜ ਵਿੱਚ ਇਕ ਵਿਅਕਤੀ ਦੀ ਲਾਸ਼ ਪਈ ਹੈ।ਮੌਕੇ ਤੇ ਪੁਲਿਸ ਪਾਰਟੀ ਨੂੰ ਪਹੁੰਚ ਕੇ ਲਾਸ਼ ਨੂੰ ਜਦੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ ਨੂੰ ਵਾਟਰ ਲੈਵਲ ਪਾਈਪ ਨਾਲ ਪੱਥਰ ਬੰਨ੍ਹ ਕੇ ਛੱਪੜ ਚ ਸੁਟਿਆ ਹੋਇਆ ਸੀ ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਤਾਂ ਪਤਾ ਲੱਗਾ ਕਿ ਇਹ ਵਿਅਕਤੀ ਪਿੰਡ ਚ ਨਾਲੀਆਂ ਦੀ ਸਫਾਈ ਦਾ ਕੰਮ ਕਰਦਾ ਹੈ। ਜਿਸਦੀ ਪਹਿਚਾਣ ਵੀਰੂ ਵਜੋਂ ਹੋਈ ਹੈ। ਉਹਨਾ ਦੱਸਿਆ ਕਿ ਇਸ ਲਾਸ਼ ਨੂੰ ਕਤਲ ਕਰ ਕੇ ਛੱਪੜ ਵਿੱਚ ਸੁੱਟਿਆ ਲਿਆ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।