ਅੰਮ੍ਰਿਤਸਰ ਛੇਹਰਟਾ ਇਲਾਕੇ ਵਿੱਚ ਅੱਗ ਨਾਲ ਫਰਨੀਚਰ ਦੀ ਦੁਕਾਨ ਸੜ ਕੇ ਸੁਆਹ...
ਕੁਲਵਿੰਦਰ ਸਿੰਘ
- 90 ਪ੍ਰਤੀਸ਼ਤ ਅੱਗ ਤੇ ਪਾ ਲਿਆ ਗਿਆ ਹੈ ਕਾਬੂ - ਫਾਇਰ ਬ੍ਰਿਗੇਡ ਅਧਿਕਾਰੀ
ਅੰਮ੍ਰਿਤਸਰ, 7 ਜੁਲਾਈ 2022 - ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ ਫਰਨੀਚਰ ਦੀ ਦੁਕਾਨ ਤੇ ਅਚਾਨਕ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਉੱਥੇ ਅੱਗ ਇੰਨੀ ਭਿਆਨਕ ਸੀ ਕਿ ਅੰਮ੍ਰਿਤਸਰ ਦੇ ਛੇਹਰਟਾ ਤੋਂ ਖ਼ਾਲਸਾ ਕਾਲਜ ਦਾ ਦੂਰੀ ਕਰੀਬ ਚਾਰ ਕਿਲੋਮੀਟਰ ਦੀ ਸੀ ਲੇਕਿਨ ਉਥੋਂ ਹੀ ਅੱਗ ਦਾ ਧੂੰਆਂ ਵੇਖਿਆ ਜਾ ਸਕਦਾ ਸੀ ਉੱਥੇ ਹੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਾਰਾ ਸਾਮਾਨ ਸੜ ਕੇ ਸਵਾਹ ਹੋ ਚੁੱਕਾ ਸੀ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅੰਮ੍ਰਿਤਸਰ ਛੇਹਰਟਾ ਇਲਾਕੇ ਵਿੱਚ ਅੱਗ ਨਾਲ ਫਰਨੀਚਰ ਦੀ ਦੁਕਾਨ ਸੜ ਕੇ ਸੁਆਹ (ਵੀਡੀਓ ਵੀ ਦੇਖੋ)
ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਅਚਾਨਕ ਅੱਗ ਲੱਗਣ ਕਰ ਕੇ ਇਕ ਫਰਨੀਚਰ ਦੀ ਦੁਕਾਨ ਸੜ ਕੇ ਸਵਾਹ ਹੋ ਗਈ ਉੱਥੇ ਹੀ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਐਸ.ਐਚ.ਓ ਵੱਲੋਂ ਜਦੋਂ ਫਾਇਰ ਬ੍ਰਿਗੇਡ ਦੇ ਅਫਸਰਾਂ ਨੂੰ ਫੋਨ ਕੀਤਾ ਗਿਆ ਤਾਂ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ 3 ਗੱਡੀਆਂ ਵੱਲੋਂ 90 ਪ੍ਰਤੀਸ਼ਤ ਤੱਕ ਅੱਗ ਨੂੰ ਕਾਬੂ ਪਾ ਲਿਤਾ ਗਿਆ ਹੈ ਉੱਥੇ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਦੁਕਾਨ ਦੇ ਮਾਲਕ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਅੱਗ ਲੱਗਣ ਦੇ ਕਾਰਨ ਵੀ ਜਾਣੇ ਜਾਣਗੇ ਲੇਕਿਨ ਅੱਗ ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਤਾ ਗਿਆ ਹੈ ਅਤੇ 10 ਪ੍ਰਤੀਸ਼ਤ ਹੀ ਅੱਗ ਬਚੀ ਹੈ ਦੂਸਰੇ ਪਾਸੇ ਘਰ ਗੱਲ ਕੀਤੀ ਜਾਵੇ ਤਾਂ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਸਭ ਤੋਂ ਪਹਿਲਾ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਅਤੇ ਤੁਰੰਤ ਹੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਉਥੇ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਲਾਗੇ ਖੜ੍ਹੇ ਲੋਕਾਂ ਨੂੰ ਅੱਗ ਦੀ ਚਪੇਟ ਚ ਨਾ ਆ ਸਕਣ ਇਸ ਕਰਕੇ ਦੂਰ ਦੂਰ ਕੀਤਾ ਅਤੇ ਇਸੇ ਕਰਕੇ ਹੀ ਅੱਗ ਬੁਝਾਉਣ ਵਿੱਚ ਕਾਫ਼ੀ ਕਾਰਗਰ ਸਾਬਤ ਹੋਏ ਹਾਂ।