ਇੱਕ ਹੋਰ ਕਾਂਗਰਸੀ ਲੀਡਰ ਗ੍ਰਿਫਤਾਰ, ਕਾਂਗਰਸ ਵੱਲੋਂ ਲੜ ਚੁੱਕੇ ਨੇ 2022 ਦੀ ਚੋਣ
ਫਿਰੋਜ਼ਪੁਰ, 8 ਜੁਲਾਈ 2022 - ਮੋਗਾ ਪੁਲਸ ਨੇ ਆਮ ਆਦਮੀ ਪਾਰਟੀ ਦੀ ਟਿਕਟ ਰੱਦ ਕਰਕੇ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਟਿਕਟ 'ਤੇ 2022 ਦੀ ਵਿਧਾਨ ਸਭਾ ਚੋਣ ਲੜਨ ਵਾਲੇ ਡਾਕਟਰ ਆਸ਼ੂ ਬਾਂਗੜ ਨੂੰ ਗ੍ਰਿਫਤਾਰ ਕਰ ਲਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
ਇੱਕ ਹੋਰ ਕਾਂਗਰਸੀ ਲੀਡਰ ਗ੍ਰਿਫਤਾਰ (ਵੀਡੀਓ ਵੀ ਦੇਖੋ)
ਡਾ: ਬਾਂਗੜ ਦੀ ਗ੍ਰਿਫਤਾਰੀ ਦੀ ਪੁਸ਼ਟੀ ਉਸਦੀ ਪਤਨੀ ਨੇ ਕੀਤੀ ਹੈ, ਪਰ ਅਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਡਾ: ਬੰਗਰ ਦੀ ਗ੍ਰਿਫਤਾਰੀ 'ਤੇ ਟਿੱਪਣੀ ਕਰਨ ਲਈ ਤਿਆਰ ਨਹੀਂ ਹੈ। ਸੀਨੀਅਰ ਕਾਂਗਰਸੀ ਲੀਡਰ ਆਸ਼ੂ ਬਾਂਗੜ ਨੂੰ ਅੱਜ ਸਵੇਰੇ ਮੋਗਾ ਪੁਲਿਸ ਦੇ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਮੋਗਾ ਮੈਡੀਸਿਟੀ ਵਿੱਚ ਲੰਮਾ ਸਮਾਂ ਸੇਵਾ ਨਿਭਾਉਣ ਵਾਲੇ ਡਾ: ਆਸ਼ੂ ਬੰਗੜ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਆਸ਼ੂ ਪਹਿਲਾਂ ਆਮ ਆਦਮੀ ਪਾਰਟੀ ਦੇ ਲਈ ਵਰਕਿੰਗ ਕਰਦੇ ਰਹੇ ਹਨ ਅਤੇ ਉਨ੍ਹਾਂ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਟਿਕਟ ਵੀ ਮਿਲੀ ਸੀ, ਪਰ ਉਨ੍ਹਾਂ ਨੇ ਕੁੱਝ ਕਾਰਨਾਂ ਕਰਕੇ ਆਪ ਪਾਰਟੀ ਛੱਡਦਿਆਂ ਹੋਇਆ ਕਾਂਗਰਸ ਜੁਆਇੰਨ ਕਰ ਲਈ ਸੀ।
FIR No. 156, dt 07-07-22 u/s 420, 465, 467, 468, 120(B) IPC in PS City Moga against accussed:-
1) Hardeep Singh Brar s/o Sukhwinder Singh r/o Shri Muktsar Sahib
2) Dr, Ashu Bangar (Leader Congress Party) r/o City Moga.