ਨੈਸ਼ਨਲ ਰੈਕਿੰਗ-2022 'ਚ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਚੋਟੀ ਦੀਆਂ 30 ਯੂਨੀਵਰਸਿਟੀਆਂ 'ਚ ਹੋਈ ਸ਼ੁਮਾਰ (ਵੀਡੀਓ ਵੀ ਦੇਖੋ)
ਹਰਜਿੰਦਰ ਸਿੰਘ ਭੱਟੀ
- ਵਿਸ਼ਵ ਯੂਨੀਵਰਸਿਟੀ ਦਰਜਾਬੰਦੀ 'ਚ ਸ਼ੁਮਾਰ ਹੋਣ ਤੋਂ ਬਾਅਦ ਮਾਣਮੱਤੀ ਪ੍ਰਾਪਤੀ: ਯੂਨੀਵਰਸਿਟੀ ਵਰਗ 'ਚ ਪੰਜਾਬ ਅਤੇ ਟ੍ਰਾਈਸਿਟੀ ਦੀਆਂ ਨਿੱਜੀ ਯੂਨੀਵਰਸਿਟੀਆਂ 'ਚੋਂ ਰਹੀ ਮੋਹਰੀ
- ਆਰਕੀਟੈਕਚਰ, ਮੈਨੇਜਮੈਂਟ ਅਤੇ ਇੰਜੀਨੀਅਰਿੰਗ ਖੇਤਰਾਂ 'ਚ ਪੰਜਾਬ ਦੀਆਂ ਨਿੱਜੀ ਯੂਨੀਵਰਸਿਟੀਆਂ 'ਚੋਂ ਰਹੀ ਦੂਜੇ ਸਥਾਨ 'ਤੇ
ਚੰਡੀਗੜ੍ਹ, 16 ਜੁਲਾਈ 2022 - ਵਿਸ਼ਵ ਯੂਨੀਵਰਸਿਟੀ ਦਰਜਾਬੰਦੀ 'ਚ ਸ਼ੁਮਾਰ ਹੋਣ ਤੋਂ ਬਾਅਦ ਇੱਕ ਹੋਰ ਮਾਣਮੱਤੀ ਪ੍ਰਾਪਤੀ ਆਪਣੇ ਨਾਮ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਸਾਲ-2022 ਲਈ ਜਾਰੀ ਕੀਤੀ ਨੈਸ਼ਨਲ ਪੱਧਰ ਦੀ ਦਰਜਾਬੰਦੀ ਐਨ.ਆਰ.ਆਈ.ਐਫ ਰੈਕਿੰਗ-2022 'ਚ ਦੇਸ਼ ਭਰ ਵਿਚੋਂ 29ਵਾਂ ਸਥਾਨ ਪ੍ਰਾਪਤ ਕੀਤਾ ਹੈ। ਯੂਨੀਵਰਸਿਟੀ ਵਰਗ ਦੀ ਰੈਕਿੰਗ 'ਚ ਚੰਡੀਗੜ ਯੂਨੀਵਰਸਿਟੀ ਨੇ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਜਦਕਿ ਟ੍ਰਾਈਸਿਟੀ ਸਮੇਤ ਸੂਬੇ ਦੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ 'ਵਰਸਿਟੀਆਂ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਕੇਵਲ ਦਸ ਸਾਲਾਂ ਦੇ ਸਮੇਂ 'ਚ ਹੀ ਐਨ.ਆਰ.ਆਈ.ਐਫ਼ (ਨਿਰਫ਼) ਰੈਕਿੰਗ ਦੌਰਾਨ ਚੋਟੀ ਦੀਆਂ 30 ਯੂਨੀਵਰਸਿਟੀਆਂ 'ਚ ਸ਼ੁਮਾਰ ਹੋਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਸੰਸਥਾ ਬਣ ਗਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
ਨੈਸ਼ਨਲ ਰੈਕਿੰਗ-2022 'ਚ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਚੋਟੀ ਦੀਆਂ 30 ਯੂਨੀਵਰਸਿਟੀਆਂ 'ਚ ਹੋਈ ਸ਼ੁਮਾਰ (ਵੀਡੀਓ ਵੀ ਦੇਖੋ)
ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਹਾਲ ਹੀ 'ਚ ਵਿਸ਼ਵ ਪ੍ਰਸਿੱਧ ਸੰਸਥਾ ਕਿਊ.ਐਸ ਵੱਲੋਂ ਜਾਰੀ ਕੀਤੀ ਵਿਸ਼ਵ ਯੂਨੀਵਰਸਿਟੀ ਰੈਕਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕੌਮੀ ਪੱਧਰ ਦੀ ਨਿਰਫ਼ ਰੈਕਿੰਗ-2022 'ਚ ਰਿਕਾਰਡਤੋੜ ਪ੍ਰਦਰਸ਼ਨ ਕਰਨਾ 'ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ। ਉਨਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਇਕਮਾਤਰ ਯੂਨੀਵਰਸਿਟੀ ਹੈ, ਜਿਸ ਨੇ ਸਥਾਪਨਾ ਤੋਂ ਬਾਅਦ ਬਹੁਤ ਥੋੜੇ ਸਮੇਂ 'ਚ ਹੀ ਕਿਊ.ਐਸ ਵਿਸ਼ਵ ਦਰਜਾਬੰਦੀ, ਕਿਊ.ਐਸ ਏਸ਼ੀਆ ਰੈਕਿੰਗ, ਨੈਕ ਏ+ ਅਤੇ ਨਿਰਫ਼ ਵਰਗੀਆਂ ਵਕਾਰੀ ਦਰਜਾਬੰਦੀਆਂ 'ਚ ਸ਼ੁਮਾਰ ਹੋਈ ਹੈ। ਉਨਾਂ ਦੱਸਿਆ ਕਿ 'ਵਰਸਿਟੀ ਵੱਲੋਂ ਅਪਣਾਏ ਅਤਿ-ਆਧੁਨਿਕ ਅਕਾਦਮਿਕ ਮਾਡਲ, ਖੋਜ ਅਤੇ ਵਿਦਿਅਕ ਪ੍ਰਬੰਧਾਂ, ਅੰਤਰਰਾਸ਼ਟਰੀ ਅਤੇ ਇੰਡਸਟਰੀ ਗਠਜੋੜਾਂ ਅਤੇ ਵਿਦਿਆਰਥੀ ਪਲੇਸਮੈਂਟਾਂ 'ਚ ਸਰਬੋਤਮ ਪ੍ਰਦਰਸ਼ਨ ਕਰਨ ਦੇ ਨਾਲ ਪਿਛਲੇ ਕੁੱਝ ਸਾਲਾਂ 'ਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਦਰਜਾਬੰਦੀਆਂ 'ਚ ਸੀ.ਯੂ ਦਾ ਗ੍ਰਾਫ਼ ਲਗਾਤਾਰ ਉਪਰ ਉਠਿਆ ਹੈ।
ਉਨਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ ਇੰਜੀਨੀਅਰਿੰਗ ਦੇ ਖੇਤਰ 'ਚ 61ਵੇਂ ਰੈਂਕ ਤੋਂ ਵੱਡੀ ਪੁਲਾਂਘ ਪੁੱਟਦਿਆਂ 45ਵਾਂ ਰੈਂਕ ਹਾਸਲ ਕਰਕੇ ਸੂਬੇ ਦੀਆਂ ਪ੍ਰਾਈਵੇਟ 'ਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ ਟ੍ਰਾਈਸਿਟੀ ਸਮੇਤ ਸੂਬਾ ਪੱਧਰ 'ਤੇ ਸਰਕਾਰੀ ਅਤੇ ਗ਼ੈਰ-ਸਰਕਾਰੀ ਯੂਨੀਵਰਸਿਟੀਆਂ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਉਨਾਂ ਦੱਸਿਆ ਕਿ ਓਵਰਆਲ ਵਰਗ ਅਧੀਨ ਜਾਰੀ ਹੋਈ ਦਰਜਾਬੰਦੀ 'ਚ ਦੇਸ਼ ਵਿਆਪੀ ਪੱਧਰ 'ਤੇ ਚੋਟੀ ਦੀਆਂ 50 ਯੂਨੀਵਰਸਿਟੀਆਂ 'ਚ ਸ਼ੁਮਾਰ ਹੁੰਦਿਆਂ ਸੀਯੂ ਨੇ 48ਵਾਂ ਸਥਾਨ ਹਾਸਲ ਕੀਤਾ ਹੈ।ਜਿਸ ਦੇ ਅੰਤਰਗਤ 'ਵਰਸਿਟੀ ਸੂਬੇ ਦੀਆਂ ਪ੍ਰਾਈਵੇਟ ਸੰਸਥਾਵਾਂ ਵਿਚੋਂ ਪਹਿਲੇ ਸਥਾਨ 'ਤੇ ਰਹੀ ਹੈ ਜਦਕਿ ਟ੍ਰਾਈਸਿਟੀ ਸਮੇਤ ਪੰਜਾਬ ਦੀਆਂ ਸਰਕਾਰੀ ਅਤੇ ਗ਼ੈਰ ਸਰਕਾਰੀ ਯੂਨੀਵਰਸਿਟੀਆਂ ਵਿਚੋਂ ਚੌਥੇ ਸਥਾਨ 'ਤੇ ਰਹੀ ਹੈ।
ਉਨਾਂ ਦੱਸਿਆ ਕਿ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਦਰਜਾਬੰਦੀ 'ਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ, ਇੰਜੀਨੀਅਰਿੰਗ, ਮੈਨੇਜਮੈਂਟ, ਆਰਕੀਟੈਕਚਰ ਸਮੇਤ ਸਮੁੱਚੇ ਇੰਸਟੀਚਿਊਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਾਲ 2022 ਲਈ ਨਿਰਫ਼ ਰੈਕਿੰਗ ਦਾ ਐਲਾਨ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਵੱਲੋਂ ਬੀਤੇ ਕੱਲ ਕੀਤਾ ਗਿਆ ਸੀ, ਇਸ ਸਾਲ ਦੇਸ਼ ਭਰ ਤੋਂ 7 ਹਜ਼ਾਰ ਤੋਂ ਵੱਧ ਵਿਦਿਅਕ ਅਦਾਰਿਆਂ ਨੇ ਰੈਕਿੰਗ ਲਈ ਅਪਲਾਈ ਕੀਤਾ ਸੀ। ਭਾਰਤ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਟੀਚਿੰਗ ਲਰਨਿੰਗ ਐਂਡ ਰਿਸੋਰਸ, ਖੋਜ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਆਊਟਕਮ, ਆਊਟਰੀਚ ਐਂਡ ਇੰਕਲਿਊਟੀਵਿਟੀ ਅਤੇ ਪਰਸ਼ੈਪਸ਼ਨ ਆਦਿ ਮਾਪਦੰਡਾਂ ਦੇ ਵਿਆਪਕ ਮੁਲਾਂਕਣ ਦੇ ਆਧਾਰ 'ਤੇ ਇਹ ਦਰਜਾਬੰਦੀ ਜਾਰੀ ਕੀਤੀ ਗਈ ਹੈ।
ਮੈਨੇਜਮੈਂਟ ਦੇ ਖੇਤਰ 'ਚ ਪਿਛਲੇ ਸਾਲ ਦੇ ਮੁਕਾਬਲੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ 45ਵੇਂ ਸਥਾਨ ਤੋਂ ਉਪਰ ਉਠਦਿਆਂ ਸੀਯੂ 53.23 ਸਕੋਰਾਂ ਨਾਲ ਦੇਸ਼ ਭਰ 'ਚੋਂ 40ਵੇਂ ਸਥਾਨ 'ਤੇ ਰਹੀ ਹੈ ਜਦਕਿ ਸੂਬੇ ਦੀਆਂ ਨਿੱਜੀ ਯੂਨੀਵਰਸਿਟੀਆਂ ਵਿਚੋਂ ਦੂਜੇ ਸਥਾਨ 'ਤੇ ਰਹੀ ਹੈ। ਇਸੇ ਤਰਾਂ 50.43 ਸਕੋਰਾਂ ਨਾਲ ਫਾਰਮੇਸੀ ਦੇ ਖੇਤਰ 'ਚ ਵਰਸਿਟੀ ਨੇ ਦੇਸ਼ ਭਰ 'ਚੋਂ 37ਵਾਂ ਸਥਾਨ ਹਾਸਲ ਕੀਤਾ ਹੈ ਜਦਕਿ ਸੂਬੇ ਦੀਆਂ ਪ੍ਰਾਈਵੇਟ ਸੰਸਥਾਵਾਂ ਵਿਚੋਂ ਚੌਥੇ ਸਥਾਨ 'ਤੇ ਰਹੀ ਹੈ।ਆਰਕੀਟੈਕਚਰ ਦੇ ਖੇਤਰ 'ਚ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਕੇ ਚੰਡੀਗੜ ਯੂਨੀਵਰਸਿਟੀ ਕੁੱਲ 54.49 ਸਕੋਰਾਂ ਨਾਲ ਦੇਸ਼ ਭਰ 'ਚੋਂ 19ਵੇਂ ਸਥਾਨ 'ਤੇ ਰਹੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਇੰਜੀਨੀਅਰਿੰਗ ਖੇਤਰ 'ਚ ਓਵਰਆਲ 51.73 ਅੰਕਾਂ ਨਾਲ 'ਵਰਸਿਟੀ ਨੂੰ ਟੀਚਿੰਗ ਲਰਨਿੰਗ ਐਂਡ ਰਿਸੋਰਸ 'ਚ 75.92, ਖੋਜ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ 'ਚ 24.84, ਗ੍ਰੈਜੂਏਸ਼ਨ ਆਊਟਕਮ 'ਚ 52.44, ਆਊਟਰੀਚ ਐਂਡ ਇੰਕਲਿਊਟੀਵਿਟੀ 'ਚ 79.48 ਅਤੇ ਪਰਸ਼ੈਪਸ਼ਨ 'ਚ 30.61 ਸਕੋਰ ਪ੍ਰਾਪਤ ਹੋਏ ਹਨ। ਯੂਨੀਵਰਸਿਟੀ ਵਰਗ 'ਚ ਓਵਰਆਲ 51.85 ਸਕੋਰਾਂ ਨਾਲ 'ਵਰਸਿਟੀ ਨੂੰ ਟੀਚਿੰਗ ਲਰਨਿੰਗ ਐਂਡ ਰਿਸੋਰਸ 'ਚ 63.04, ਖੋਜ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ 'ਚ 22.16, ਗ੍ਰੈਜੂਏਸ਼ਨ ਆਊਟਕਮ 'ਚ 69.27, ਆਊਟਰੀਚ ਐਂਡ ਇੰਕਲਿਊਟੀਵਿਟੀ 'ਚ 78.62 ਅਤੇ ਪਰਸ਼ੈਪਸ਼ਨ 'ਚ 45.83 ਸਕੋਰ ਪ੍ਰਾਪਤ ਹੋਏ ਹਨ। ਓਵਰਆਲ ਵਰਗ ਲਈ ਸੀਯੂ ਨੇ ਕੁੱਲ 50.39 ਸਕੋਰਾਂ ਨਾਲ 'ਵਰਸਿਟੀ ਨੂੰ ਟੀਚਿੰਗ ਲਰਨਿੰਗ ਐਂਡ ਰਿਸੋਰਸ 'ਚ 63.04, ਖੋਜ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ 'ਚ 22.16, ਗ੍ਰੈਜੂਏਸ਼ਨ ਆਊਟਕਮ 'ਚ 69.27, ਆਊਟਰੀਚ ਐਂਡ ਇੰਕਲਿਊਟੀਵਿਟੀ 'ਚ 78.62 ਅਤੇ ਪਰਸ਼ੈਪਸ਼ਨ 'ਚ 31.19 ਸਕੋਰ ਪ੍ਰਾਪਤ ਹੋਏ ਹਨ।
ਸੰਧੂ ਨੇ ਦੱਸਿਆ ਕਿ ਪਿਛਲੇ ਕੁੱਝ ਸਾਲਾਂ 'ਚ 1800 ਤੋਂ ਵੱਧ ਪੇਟੈਂਟ ਫਾਈਲ ਕਰਨਾ, ਖੇਡ ਖੇਤਰ ਵਿੱਚ ਕੌਮੀ ਅਤੇ ਕੌਮਾਤਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ 'ਚ ਤਮਗ਼ੇ ਹਾਸਲ ਕਰਨਾ, ਵਿਸ਼ਵ ਭਰ ਦੀਆਂ 450 ਤੋਂ ਵੱਧ ਯੂਨੀਵਰਸਿਟੀਆਂ ਨਾਲ ਅਕਾਦਮਿਕ ਗਠਜੋੜ ਸਥਾਪਿਤ ਕਰਨਾ, ਕੋਵਿਡ ਸੰਕਟ ਦੇ ਬਾਵਜੂਦ 900 ਤੋਂ ਵੱਧ ਬਹੁਕੌਮੀ ਕੰਪਨੀਆਂ ਦਾ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਆਉਣਾ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਦਰਜਾਬੰਦੀਆਂ ਦਿਵਾਉਣ ਲਈ ਕਾਰਗਰ ਸਿੱਧ ਹੋਇਆ ਹੈ। ਉਨਾਂ ਦੱਸਿਆ ਕਿ ਦਸ ਸਾਲਾਂ ਵਿੱਚ ਵਿਦਿਆਰਥੀਆਂ ਦੇ ਚੰਗੇ ਅਕਾਦਮਿਕ ਨਤੀਜਿਆਂ ਸਦਕਾ 2022 ਬੈਚ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਚੋਟੀ ਦੀਆਂ ਕੰਪਨੀਆਂ ਵੱਲੋਂ 9500 ਤੋਂ ਵਿਦਿਆਰਥੀਆਂ ਦੀ ਚੰਗੇ ਤਨਖ਼ਾਹ ਪੈਕੇਜਾਂ 'ਤੇ ਨੌਕਰੀ ਲਈ ਚੋਣ ਕੀਤੀ ਗਈ ਹੈ। ਉਨਾਂ ਦੱਸਿਆ ਕਿ ਸੱਭਿਆਚਾਰਕ ਵਿਭਿੰਨਤਾ ਵੀ 'ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ ਜਿਸ ਤਹਿਤ 50 ਤੋਂ ਵੱਧ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਦੇਸ਼ ਦੇ ਹਰ ਸੂਬੇ ਅਤੇ ਕੇਂਦਰਸ਼ਾਸ਼ਿਤ ਪ੍ਰਦੇਸ਼ ਤੋਂ ਵਿਦਿਆਰਥੀ ਚੰਡੀਗੜ ਯੂਨੀਵਰਸਿਟੀ ਵਿੱਚ ਵੱਖ-ਵੱਖ ਕੋਰਸਾਂ ਅਧੀਨ ਪੜਾਈ ਕਰ ਰਹੇ ਹਨ।
ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੰਦਿਆਂ ਸ. ਸੰਧੂ ਨੇ ਕਿਹਾ ਕਿ ਉਸਾਰੂ ਨੀਤੀਆਂ ਅਤੇ ਪ੍ਰਤੀਭਾਸ਼ਾਲੀ ਟੀਮ ਹੀ ਅੱਵਲ ਨਤੀਜੇ ਸਾਹਮਣੇ ਲਿਆ ਸਕਦੀ ਹੈ। ਉਨਾਂ ਕਿਹਾ ਕਿ ਕੌਮੀ ਅਤੇ ਕੌਮਾਤਰੀ ਪੱਧਰ ਦੀਆਂ ਦਰਜਾਬੰਦੀਆਂ ਦਾ ਮਿਲਣਾ ਕਿਸੇ ਵੀ ਵਿਦਿਅਕ ਸੰਸਥਾ ਦੇ ਟੀਚਿੰਗ, ਲਰਨਿੰਗ, ਖੋਜ, ਪਲੇਸਮੈਂਟਾਂ ਅਤੇ ਵਿਦਿਆਰਥੀ ਵਭਿੰਨਤਾ ਅਤੇ ਨਤੀਜਿਆਂ 'ਚ ਮਿਆਰ ਨੂੰ ਦਰਸਾਉਂਦੀਆਂ ਹਨ। ਉਨਾਂ ਕਿਹਾ ਕਿ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਰੈਕਿੰਗਾਂ ਜਿੱਥੇ ਵਿਦਿਅਕ ਅਦਾਰਿਆਂ ਦੀ ਗੁਣਵੱਤਾ ਨੂੰ ਦਰਸਾਉਂਦੀਆਂ ਹਨ ਉਥੇ ਹੀ ਸਮਾਜ ਪ੍ਰਤੀ ਜ਼ੁੰਮੇਵਾਰੀ ਨੂੰ ਵੀ ਵਧਾਉਂਦੀਆਂ ਹਨ। ਉਨਾਂ ਵਚਨਬੱਧਤਾ ਪ੍ਰਗਟਾਈ ਕਿ ਭਵਿੱਖ 'ਚ 'ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਵਿਸ਼ਵਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਉਸਾਰੂ ਰਣਨੀਤੀਆਂ ਤਿਆਰ ਕੀਤੀਆਂ ਜਾਣਗੀਆਂ।