ਐਨ ਆਰ ਆਈ ਗੁਰਸਿੱਖ ਔਰਤ ਨਾਲ ਹੋਈ ਲੱਖਾਂ ਦੀ ਠੱਗੀ, ਬੱਚੇ ਦੇ ਇਲਾਜ ਨੂੰ ਲੈ ਕੇ ਇਕ ਵਿਅਕਤੀ ਨੇ ਮਾਰੀ ਠੱਗੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 19 ਜੁਲਾਈ 2022 - ਹਰੇਕ ਮਾਂ ਬਾਪ ਆਪਣੇ ਬੀਮਾਰ ਬੱਚੇ ਦੇ ਇਲਾਜ ਲਈ ਆਪਣੇ ਆਪ ਤੱਕ ਨੂੰ ਵੇਚਣ ਲਈ ਤਿਆਰ ਹੋ ਜਾਂਦਾ ਹੈ ਇਸੇ ਹੀ ਭਾਵਨਾ ਦਾ ਕੁਝ ਲੋਕ ਨਾਜਾਇਜ਼ ਲਾਭ ਵੀ ਚੁੱਕ ਲੈਂਦੇ ਹਨ। ਕੁਝ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਐਨਆਰਆਈ ਥਾਣੇ ਦੇ ਵਿਚ ਇਕ ਗੁਰਸਿੱਖ ਮਹਿਲਾ ਵੱਲੋਂ ਦਰਜ ਕਰਾਇਆ ਗਿਆ ਹੈ। ਮਲੇਸ਼ੀਆ ਚ ਰਹਿਣ ਵਾਲੀ ਇਕ ਔਰਤ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਇੱਕ ਬਾਬੇ ਦੀ ਠੱਗੀ ਦਾ ਸ਼ਿਕਾਰ ਬਣੀ। ਜਿਸ ਕੋਲੋ ਬਾਬੇ ਵੱਲੋਂ ਢਾਈ ਲੱਖ ਰੁਪਿਆ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਐਨ ਆਰ ਆਈ ਗੁਰਸਿੱਖ ਔਰਤ ਹੋਈ ਲੱਖਾਂ ਦੀ ਠੱਗੀ ਦਾ ਸ਼ਿਕਾਰ (ਵੀਡੀਓ ਵੀ ਦੇਖੋ)
ਜਾਣਕਾਰੀ ਮੁਤਾਬਕ ਇਸ ਔਰਤ ਦੇ ਬੱਚੇ ਨੂੰ ਕੋਈ ਦਿਮਾਗੀ ਬਿਮਾਰੀ ਹੈ ਜਿਸ ਨੂੰ ਠੀਕ ਕਰਨ ਦਾ ਕਹਿ ਕੇ ਬਾਬੇ ਵੱਲੋਂ ਇਸ ਨਾਲ ਠੱਗੀ ਮਾਰੀ ਗਈ। ਉਕਤ ਔਰਤ ਵੱਲੋਂ ਅੱਜ ਅੰਮ੍ਰਿਤਸਰ ਦੇ ਐਨ ਆਰ ਆਈ ਥਾਣੇ ਦੇ ਵਿਚ ਬਾਬੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।
ਮਲੇਸ਼ੀਆ ਦੀ ਰਹਿਣ ਵਾਲੀ ਕਰਮਜੀਤ ਕੌਰ ਨਾਮ ਵਾਲੀ ਔਰਤ ਦਾ ਬੱਚੇ ਦੀ ਬਿਮਾਰੀ ਨੂੰ ਲੈ ਕੇ ਮਾਪੇ ਵੱਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਔਰਤ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਬੇਟੇ ਦੀ ਕੁਝ ਤਬੀਅਤ ਖ਼ਰਾਬ ਹੋਣ ਕਰਕੇ ਉਸ ਨੂੰ ਇਸ ਬਾਬੇ ਦੀ ਲੋਕਾਂ ਵੱਲੋਂ ਦੱਸ ਪਾਈ ਗਈ ਅਤੇ ਜਦੋਂ ਉਹ ਬਾਬੇ ਤੋਂ ਪਹੁੰਚੀ ਤਾਂ ਉਸ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਦੂਸਰੇ ਕਮਰੇ ਵਿਚ ਟੇਬਲ ਲਗਾ ਕੇ ਉਸ ਵੱਲੋਂ ਢਾਈ ਲੱਖ ਰੁਪਏ ਦੀ ਮੰਗ ਕੀਤੀ ਗਈ।
ਬੱਚੇ ਦਾ ਇਲਾਜ ਕਰਵਾਉਣ ਆਈ ਔਰਤ ਵੱਲੋਂ ਉਸ ਨੂੰ ਢਾਈ ਲੱਖ ਰੁਪਿਆ ਦੇ ਦਿੱਤਾ ਗਿਆ ਲੇਕਿਨ ਬੱਚੇ ਦੀਆਂ ਤਬੀਅਤ ਬਿਲਕੁਲ ਵੀ ਠੀਕ ਨਹੀਂ ਹੋਈ ਹਾਲਾਂਕਿ ਬਾਬੇ ਵੱਲੋਂ ਬਹੁਤ ਸਾਰੇ ਵਹਿਮ ਭਰਮ ਵੀ ਪਾਏ ਗਏ ਅਤੇ ਇਸ ਵਹਿਮ ਭਰਮ ਦਾ ਸ਼ਿਕਾਰ ਹੁੰਦੀ ਹੋਈ ਔਰਤ ਠੱਗੀ ਦਾ ਸ਼ਿਕਾਰ ਬਣੀ ਉੱਥੇ ਹੀ ਹੁਣ ਇਸ ਔਰਤ ਵੱਲੋਂ ਪੰਜਾਬ ਵਿੱਚ ਪਹੁੰਚ ਕੇ ਇਕ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਸ ਆਗੂਆਂ ਨਾਲ ਮਿਲ ਕੇ ਅੰਮ੍ਰਿਤਸਰ ਦੇ ਐਨਆਰਆਈ ਥਾਣੇ ਦੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਉੱਥੇ ਉਹਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਬਾਬੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਹੋਰ ਕੋਈ ਵਿਅਕਤੀ ਵੀ ਠੱਗੀ ਦਾ ਸ਼ਿਕਾਰ ਨਾ ਹੋ ਸਕੇ।
ਦੂਸਰੇ ਪਾਸੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਔਰਤ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਅਸੀਂ ਅੱਜ ਐਨਆਰਆਈ ਥਾਣੇ ਅੰਮ੍ਰਿਤਸਰ ਆ ਕੇ ਕੰਪਲੇਂਟ ਦਰਜ ਕਰਵਾ ਦਿੱਤੀ ਹੈ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਇਸ ਔਰਤ ਦੇ ਮੁਤਾਬਕ ਉਸ ਵਿਅਕਤੀ ਵੱਲੋਂ ਘਰ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਏ ਹਨ ਅਤੇ ਜਾਦੂ ਟੂਣੇ ਵੀ ਉਸ ਵੱਲੋਂ ਕੀਤੇ ਜਾਂਦੇ ਹਨ ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਵਾਂਗੇ ਅਤੇ ਪੁਲਸ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਜੋ ਸ਼ਿਕਾਇਤ ਐਨਾਂ ਵੱਲੋਂ ਦਿੱਤੀ ਗਈ ਹੈ ਉਸ ਨੂੰ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਉਸ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ।