ਪਿੰਡ-ਪਿੰਡ ਦੀਆਂ ਗਲੀਆਂ ਬਣੀਆਂ ਛੱਪੜ , ਲੋਕਾਂ ਦਾ ਜੀਣਾ ਹੋਇਆ ਮੁਹਾਲ
- ਪਿੰਡ ਚ ਫੈਲ ਰਹੀਆਂ ਹਨ ਬਿਮਾਰੀਆਂ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 21 ਜੁਲਾਈ 2022 - ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਹਰਪੁਰਾ ਚ ਲੋਕ ਪਿੰਡ ਦੇ ਛੱਪੜ ਦੀ ਸਾਫ ਸਫਾਈ ਨਾ ਹੋਣ ਅਤੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚਲਦੇ ਵੱਡੀ ਪਰੇਸ਼ਾਨੀ ਦਾ ਸਾਮਣਾ ਕਰ ਰਹੇ ਹਨ ,ਉਥੇ ਹੀ ਪਿੰਡ ਦੇ ਛੱਪੜ ਚੋ ਪਾਣੀ ਓਵਰਫ਼ਲੌ ਹੋ ਰਿਹਾ ਹੈ ਅਤੇ ਪਿੰਡ ਦੀਆ ਗਲੀਆਂ ਚ ਖੜਾ ਗੰਦਗੀ ਭਰਿਆ ਪਾਣੀ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪਿੰਡ ਦੀਆਂ ਗਲੀਆਂ ਬਣੀਆਂ ਛੱਪੜ , ਲੋਕਾਂ ਦਾ ਜੀਣਾ ਹੋਇਆ ਮੁਹਾਲ (ਵੀਡੀਓ ਵੀ ਦੇਖੋ)
ਉਥੇ ਹੀ ਪਿੰਡ ਵਸਿਆ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਉਹਨਾਂ ਦੇ ਪਿੰਡ ਚ ਇਹ ਵੱਡੀ ਦਿੱਕਤ ਹੈ ਲੇਕਿਨ ਪ੍ਰਸ਼ਾਸ਼ਨ ਦੇ ਅਧਿਕਾਰੀ ਅਤੇ ਰਾਜਨੀਤਿਕ ਆਗੂਆਂ ਵਲੋਂ ਸੰਜੀਦਾ ਨਹੀਂ ਲਿਆ ਗਿਆ ਅਤੇ ਉਹਨਾਂ ਦਾ ਕਹਿਣਾ ਸੀ ਕਿ ਹੁਣ ਤਾ ਆਲਮ ਇਹ ਹੈ ਕਿ ਖੜੇ ਗੰਦੇ ਪਾਣੀ ਨਾਲ ਪਿੰਡ ਚ ਬਿਮਾਰੀ ਫੈਲ ਰਹੀ ਹੈ ਜਿਸ ਨਾਲ ਬੱਚੇ ਅਤੇ ਬਜ਼ੁਰਗ ਪੀੜਤ ਹੋ ਰਹੇ ਹਨ ਅਤੇ ਉਹਨਾਂ ਅਪੀਲ ਕੀਤੀ ਕਿ ਜਲਦ ਪ੍ਰਸ਼ਾਸ਼ਨ ਉਹਨਾਂ ਨੂੰ ਇਸ ਮੁਸ਼ਕਿਲ ਚੋਂ ਕੱਢੇ |
ਉਧਰ ਪੰਚਾਇਤ ਵਿਭਾਗ ਦੇ ਅਧਿਕਾਰੀਆ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਪਿੰਡ ਵਾਸੀਆਂ ਦੀ ਸ਼ਿਕਾਇਤ ਮਿਲਣ ਤੇ ਮੌਕੇ ਤੇ ਪਹੁੰਚ ਜਾਇਜ਼ਾ ਲਿਆ ਗਿਆ ਹੈ ਅਤੇ ਪਿੰਡ ਵਸਿਆ ਦੀ ਮੰਗ ਵਾਜ਼ਿਬ ਹੈ। ਉਥੇ ਹੀ ਉਹਨਾਂ ਮੁਤਾਬਿਕ ਪਿੰਡ ਚ ਇਕ ਨਾਲ਼ਾ ਬਣਾਇਆ ਜਾਵੇ ਤਾ ਹੀ ਮੁਸ਼ਕਿਲ ਦਾ ਹੱਲ ਹੋਵੇਗਾ,ਜਿਸ ਬਾਬਤ ਆਲਾ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਜਾ ਚੁੱਕੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਾੰਟ ਰਾਸ਼ੀ ਜਾਰੀ ਹੋਣ ਤੇ ਕੰਮ ਕੀਤਾ ਜਾਵੇਗਾ |