ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਖੇਤਾਂ ਵਿੱਚ ਪਲਟੀ ਪ੍ਰਾਈਵੇਟ ਬੱਸ, ਬੱਸ ਵਿੱਚ ਸਵਾਰ ਸਕੂਲੀ ਬੱਚੇ ਦੀ ਮੌਤ
- 25 ਦੇ ਕਰੀਬ ਲੋਕ ਹੋਏ ਮਾਮੂਲੀ ਜ਼ਖਮੀ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 22 ਜੁਲਾਈ 2022 - ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਠੋਲਾ ਦੇ ਨਜ਼ਦੀਕ ਇੱਕ ਨਿਜੀ ਬੱਸ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਦੁਰਘਟਨਾਗ੍ਰਸਤ ਹੋ ਗਈ। ਕੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਬੱਸ ਡਰਾਈਵਰ ਵੱਲੋਂ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਹੋਇਆਂ।ਬੱਸ ਸੜਕ ਦੇ ਨਾਲ ਲਗਦੇ ਖੇਤਾਂ ਵਿਚ ਪਲਟ ਗਈ ਜਿਸ ਕਾਰਨ ਬੱਸ ਵਿੱਚ ਸਵਾਰ ਸਕੂਲੀ ਬੱਚਿਆਂ ਵਿਚੋਂ ਇਕ ਦੀ ਮੌਤ ਹੋ ਗਈ।ਬੱਚਿਆਂ ਸਮੇਤ ਬੱਸ ਵਿੱਚ ਸਵਾਰ ਸਵਾਰੀਆਂ ਵਿਚੋਂ 25 ਦੇ ਕਰੀਬ੍ ਲੋਕ ਜ਼ਖਮੀ ਹੋ ਗਏ ਹਨ ਪਰ ਜ਼ਿਆਦਾਤਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਮਾਮੂਲੀ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਮਰਹਮ ਪੱਟੀ ਕਰਕੇ ਘਰਾਂ ਨੂੰ ਭੇਜ ਦਿੱਤਾ ਗਿਆ।ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਖੇਤਾਂ ਵਿੱਚ ਪਲਟੀ ਪ੍ਰਾਈਵੇਟ ਬੱਸ, ਬੱਸ ਵਿੱਚ ਸਵਾਰ ਸਕੂਲੀ ਬੱਚੇ ਦੀ ਮੌਤ (ਵੀਡੀਓ ਵੀ ਦੇਖੋ)
ਬੱਸ ਦੁਰਘਟਨਾ ਵਿੱਚ ਮੌਤ ਦੀ ਆਗੋਸ਼ ਵਿੱਚ ਸਮਾਇਆ ਸਨਮਦੀਪ ਸਿੰਘ ਪਲਸ ਟੂ ਦਾ ਵਿਦਿਆਰਥੀ ਸੀ। ਉਸ ਦੇ ਪਿਤਾ ਵੀਰੂ ਸਿੰਘ ਨੇ ਦੱਸਿਆ ਕਿ ਨਿੱਜੀ ਬੱਸ ਜੋ ਕੇ ਕਾਦੀਆਂ ਤੋਂ ਚੱਲੀ ਸੀ ਅਤੇ ਰਸਤੇ ਵਿੱਚ ਬੱਸ ਤੇ ਚੀਮਾ ਖੁਡੀ ਦੇ ਸਕੂਲ ਦੇ ਵਿਦਿਆਰਥੀ ਵੀ ਸਵਾਰ ਹੋ ਗਏ। ਇਹ ਬੱਸ ਜਦੋ ਪਿੰਡ ਮਠੋਲੇ ਨਜ਼ਦੀਕ ਪਹੁੰਚੀ ਤਾਂ ਸੜਕ ਛੋਟੀ ਹੋਣ ਕਾਰਨ ਮੋਟਰਸਾਈਕਲ ਸਵਾਰ ਨੂੰ ਰਸਤਾ ਦਿੰਦੇ ਸਮੇ ਬੱਸ ਦਾ ਸੰਤੁਲਨ ਵਿਗੜਨ ਨਾਲ ਬੱਸ ਸੜਕ ਨਾਲ ਲਗਦੇ ਖੇਤਾਂ ਵਿੱਚ ਪਲਟ ਗਈ ਅਤੇ ਉਹਨਾਂ ਦੇ ਬੇਟੇ ਦੀ ਇਸ ਐਕਸੀਡੈਂਟ ਵਿਚ ਮੌਤ ਹੋ ਗਈ।ਉੱਥੇ ਹੀ ਮ੍ਰਿਤਕ ਦੇ ਪਿੰਡ ਦੇ ਵਸਨੀਕ ਕਿਸਾਨ ਆਗੂ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾ ਵਲੋਂ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਤੌਰ ਤੇ ਇਸ ਸੜਕ ਬਾਰੇ ਭੇਜਿਆ ਗਿਆ ਹੈ ਕਿ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ ਅਤੇ ਇਸ ਸੜਕ ਦੇ ਦੋਨੋ ਪਾਸੇ ਮਿੱਟੀ ਦੇ ਫੁੱਟਪਾਥ ਬਣਵਾਏ ਜਾਣ ਤਾਂ ਜ਼ੋ ਇਹ ਸੜਕ ਚੋੜੀ ਅਤੇ ਸਹੀ ਹੋ ਸਕੇ ਲੇਕਿਨ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਜਿਸਦਾ ਖਮਿਆਜਾ ਅੱਜ ਸਨਮਦੀਪ ਸਿੰਘ ਜਿਹੇ ਹੋਣਹਾਰ ਵਿਦਿਆਰਥੀ ਨੂੰ ਇਸ ਬੱਸ ਦੁਰਘਟਨਾ ਵਿੱਚ ਆਪਣੀ ਜਾਨ ਗੁਆ ਕੇ ਚੁਕਾਉਣਾ ਪਿਆ ਰਹੈ।
ਓਥੇ ਹੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਮੌਕੇ ਤੇ ਪਹੁੰਚੇ ਐਸ ਐਚ ਓ ਬਲਜੀਤ ਕੌਰ ਨੇ ਘਟਨਾ ਬਾਰੇ ਦਸਦੇ ਕਿਹਾ ਕੇ ਪੀੜਤ ਪਰਿਵਾਰ ਸਮੇਤ ਜ਼ਖਮੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।