ਰੂਪਨਗਰ ਰੇਂਜ ਦੇ ਤਿੰਨੋਂ ਜ਼ਿਲ੍ਹਿਆਂ 'ਚ ਵਿਸ਼ੇਸ਼ ਨਾਕਾਬੰਦੀ, ਸ਼ੱਕੀ ਕਿਰਦਾਰ ਵਾਲੇ ਵਿਅਕਤੀਆਂ ਤੋਂ ਕੀਤੀ ਗਈ ਤਫਤੀਸ਼ : ਡੀ.ਆਈ.ਜੀ ਭੁੱਲਰ
ਹਰਜਿੰਦਰ ਸਿੰਘ ਭੱਟੀ
- ਸ਼ੱਕੀ ਕਿਸਮ ਦੇ ਬੰਦਿਆਂ ਦੀ ਸ਼ਨਾਖ਼ਤ ਲਈ ਅਤੇ ਨਸ਼ਿਆਂ ਦੀ ਸਮਗਲਿੰਗ ਰੋਕਣ ਲਈ ਵਿਸ਼ੇਸ਼ ਮੁਹਿੰਮ*
ਐਸ.ਏ.ਐਸ ਨਗਰ 23 ਜੁਲਾਈ 2022 - ਡੀ.ਜੀ.ਪੀ ਪੰਜਾਬ ਸ਼੍ਰੀ ਗੋਰਵ ਯਾਦਵ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਅੱਜ ਰੂਪਨਗਰ ਰੇਂਜ ਦੇ ਤਿੰਨੋਂ ਜ਼ਿਲਿਆਂ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਜਿਸਦਾ ਮੰਤਵ ਸ਼ੱਕੀ ਕਿਰਦਾਰ ਵਾਲੇ ਵਿਅਕਤੀਆਂ ਦੀ ਪਛਾਣ ਕਰਨਾ ਅਤੇ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣਾ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
Kharar-Kurali highway ਤੇ DIG Gurpreet Bhullar ਅਤੇ SSP Vivek Sheel Soni ਦੀ ਅਗਵਾਈ ਚ ਗੱਡੀਆਂ ਦੀ ਕੀਤੀ ਗਈ ਚੈਕਿੰਗ (ਵੀਡੀਓ ਵੀ ਦੇਖੋ)
ਇਹ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਡੀ.ਆਈ.ਜੀ ਰੂਪਨਗਰ ਰੇਂਜ ਵੱਲੋਂ ਦਸਿਆ ਗਿਆ ਕਿ ਰੇਂਜ ਦੇ ਤਿੰਨੋਂ ਜ਼ਿਲਿਆਂ ਐਸ.ਏ.ਐਸ ਨਗਰ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਵਿੱਚ 70 ਵਿਸ਼ੇਸ਼ ਨਾਕਿਆਂ ਤੇ ਗਜ਼ਟਿਡ ਅਫਸਰ ਰੈਂਕ ਦੇ ਅਫਸਰਾਂ ਦੀ ਅਗਵਾਈ ਹੇਠ ਐਸ.ਐਚ.ਓਜ਼ ਤੇ ਸਪੈਸ਼ਨ ਪੁਲਿਸ ਫੋਰਸ ਵੱਲੋਂ ਨਾਕਿਆਂ ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ। ਉਨ੍ਹਾਂ ਦਸਿਆ ਕੀ ਅੱਜ ਦੀ ਇਹ ਚੈਕਿੰਗ ਮੁਹਿੰਮ ਪੂਰੇ ਪੰਜਾਬ ਵਿੱਚ 4 ਤੋਂ 7 ਵਜੇ ਦੇ ਦਰਮਿਆਨ ਵਿਸ਼ੇਸ ਨਾਕਾਬੰਦੀ ਕਰਕੇ ਸੜਕੀ ਮਾਰਗ ਰਾਹੀਂ ਸਫਰ ਕਰਨ ਵਾਲੇ ਸ਼ੱਕੀ ਕਿਰਦਾਰ ਦੇ ਵਿਅਕਤੀਆਂ ਤੋਂ ਪੁਛਗਿਛ ਕੀਤੀ ਗਈ।
ਉਨ੍ਹਾਂ ਦਸਿਆ ਕਿ ਡੀ.ਜੀ.ਪੀ ਦੀ ਹਦਾਇਤ ਮੁਤਾਬਿਕ ਪੁਲਿਸ ਦੇ ਏ.ਡੀ.ਜੀ.ਪੀ ਰੈਂਕ ਸਮੇਤ ਹੇਠਲੇ ਦਰਜੇ ਦੇ ਅਫਸਰਾਂ ਵੱਲੋਂ ਇਸ ਨਾਕਾਬੰਦੀ ਦੌਰਾਨ ਜ਼ਮੀਨੀ ਪੱਧਰ ਤੇ ਨਿਗਰਾਨੀ ਕੀਤੀ ਗਈ। ਉਨ੍ਹਾ ਦਸਿਆ ਕਿ ਡੀ.ਜੀ.ਪੀ ਸ਼੍ਰੀ ਗੋਰਵ ਯਾਦਵ ਵੱਲੋਂ ਖੁਦ ਅੱਜ ਰੋਪੜ ਵਿਖੇ ਨਾਕਾਬੰਦੀ ਦੌਰਾਨ ਚੱਲ ਰਹੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਕੀਤੀ ਗਈ। ਉਨ੍ਹਾ ਦਸਿਆ ਕਿ ਜ਼ਿਲ੍ਹਾ ਮੋਹਾਲੀ ਵਿੱਚ ਐਸ.ਐਸ. ਪੀ ਸ਼੍ਰੀ ਵਿਵੇਕ ਸ਼ੀਲ ਸੋਨੀ ਦੀ ਅਗਵਾਈ ਵਿੱਚ ਨਾਕਾਬੰਦੀ ਕੀਤੀ ਗਈ ਅਤੇ ਸ਼ੱਕੀ ਕਿਰਦਾਰ ਦੇ ਵਿਅਕਤੀਆਂ ਤੋਂ ਤਫਤੀਸ਼ ਕੀਤੀ ਗਈ। ਉਨ੍ਹਾ ਦਸਿਆ ਕਿ ਜ਼ਿਲ੍ਹਾ ਮੋਹਾਲੀ ਵਿੱਚ ਕੁੱਲ 33 ਵਿਸ਼ੇਸ਼ ਨਾਕੇ ਲਗਾਏ ਗਏ ਜਿਸ ਦੌਰਾਨ ਹਰ ਪੱਧਰ ਤੇ 280 ਪੁਲਿਸ ਅਧਿਕਾਰੀ 4 ਤੋਂ 7 ਵਜੇ ਦੌਰਾਨ ਨਾਕਿਆਂ ਤੇ ਤਾਇਨਾਤ ਰਹੇ।
ਇਸ ਵਿਸ਼ੇਸ਼ ਨਾਕਾਬੰਦੀ ਨਾਲ ਜਿੱਥੇ ਆਮ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ ਉਥੇ ਨਾਲ ਹੀ ਅਪਰਾਧੀ ਬਿਰਤੀ ਵਾਲੇ ਗੈਂਗਸਟਰਾਂ ਨੂੰ ਵੀ ਸਖ਼ਤ ਸੰਦੇਸ਼ ਜਾਂਦਾ ਹੈ ਕਿ ਉਹ ਕਾਨੂੰਨ ਦੇ ਹੱਥੋਂ ਬਚ ਨਹੀਂ ਸਕਦੇ l ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਨਾਕਾਬੰਦੀ ਦੌਰਾਨ ਸੁੰਘਣ ਵਾਲੇ ਕੁੱਤਿਆਂ ਦਾ ਵੀ ਇਸਤੇਮਾਲ ਕੀਤਾ ਗਿਆ ਤਾਂ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ l ਉਨ੍ਹਾਂ ਦੱਸਿਆ ਕਿ ਜਾਅਲੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਦੀ ਸ਼ਨਾਖਤ ਲਈ ਵਾਹਨ ਪੋਰਟਲ ਦਾ ਵੀ ਪੁਲੀਸ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ l