ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘਰ ਦੀ ਛੱਤ ਡਿੱਗੀ, ਮਲਬੇ 'ਚ ਦੱਬੇ ਗਏ ਚਾਚਾ-ਭਤੀਜਾ, ਲੋਕਾਂ ਨੇ ਕੱਢਿਆ ਬਾਹਰ
ਰਿਪੋਰਟਰ::-- ਰੋਹਿਤ ਗੁਪਤਾ
ਗੁਰਦਾਸਪੁਰ, 28 ਜੁਲਾਈ 2022 - ਗੁਰਦਾਸਪੁਰ ਸ਼ਹਿਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮੁਹੱਲੇ ਆਦਰਸ਼ ਨਗਰ ਗਲੀ ਵਿੱਚ ਸਥਿਤ ਇਕ ਮਕਾਨ ਦੇ ਕਮਰੇ ਦੀ ਛੱਤ ਡਿੱਗ ਪਈ ਛੱਤ ਦੇ ਮਲਬੇ ਹੇਠ ਕਮਰੇ ਵਿਚ ਬੈਠੇ ਟੀ ਵੀ ਦੇਖ ਰਹੇ ਚਾਚਾ ਭਤੀਜਾ ਜਿਨ੍ਹਾਂ ਵਿੱਚੌਂ ਭਤੀਜੇ ਦੀ ਉਮਰ ਸਿਰਫ 7 ਸਾਲ ਹੈ,ਦੱਬ ਗਏ ਪਰ ਗਨੀਮਤ ਇਹ ਰਹੀ ਕਿ ਮੁਹੱਲੇ ਦੀ ਐਮ ਸੀ ਸਵਿਤਾ ਸ਼ਰਮਾ ਦਾ ਬੇਟਾ ਵਰੁਣ ਸ਼ਰਮਾ ਅਤੇ ਹੋਰ ਮੁਹੱਲਾ ਨਿਵਾਸੀ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਤੁਰੰਤ ਹਟਾ ਕੇ ਚਾਚਾ-ਭਤੀਜੇ ਨੂੰ ਮਲਬੇ ਹੇਠੋਂ ਬਾਹਰ ਕੱਢ ਲਿਆ। ਜ਼ਖਮੀ ਹਾਲਤ ਵਿਚ ਦੋਹਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਲਕੜੀ ਦੇ ਬਾਲੇ ਅਤੇ ਲੋਹੇ ਦੇ ਗਾਰਡਰ ਛੱਤ ਵਿੱਚ ਹੋਣ ਕਾਰਨ ਚਾਚੇ ਦੇ ਚੁਲੇ ਵਿਚ ਫਰੈਕਚਰ ਆਇਆ ਹੈ ਜਦਕਿ ਛੋਟੇ ਬੱਚੇ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਐਕਸ-ਰੇ ਰਿਪੋਰਟ ਆਣੀ ਬਾਕੀ ਹੈ ਪੀੜਤ ਦਿਹਾੜੀ ਟਪਾ ਕਰਨ ਵਾਲੇ ਇਕ ਗਰੀਬ ਪਰਿਵਾਰ ਨਾਲ ਸਬੰਧਤ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘਰ ਦੀ ਛੱਤ ਡਿੱਗੀ, ਮਲਬੇ 'ਚ ਦੱਬੇ ਗਏ ਚਾਚਾ-ਭਤੀਜਾ, ਲੋਕਾਂ ਨੇ ਕੱਢਿਆ ਬਾਹਰ (ਵੀਡੀਓ ਵੀ ਦੇਖੋ)
ਜਾਣਕਾਰੀ ਦਿੰਦਿਆਂ ਸੈਣੀ ਗੈਸਟ ਵਾਲੀ ਗਲੀ ਦੇ ਰਹਿਣ ਵਾਲੇ ਹੀਰਾ ਲਾਲ ਨੇ ਦੱਸਿਆ ਕਿ ਉਹ ਰੰਗ ਰੋਗਨ ਦੀ ਮਜ਼ਦੂਰੀ ਦਾ ਕੰਮ ਕਰਦਾ ਹੈ, ਜਦ ਕਿ ਉਸ ਦਾ ਭਰਾ ਗੌਰਵ ਵੀ ਦਿਹਾੜੀ-ਦੱਪਾ ਕਰਦਾ ਹੈ। ਇਸ ਕਿਰਾਏ ਦੇ ਮਕਾਨ ਵਿੱਚ ਉਹ ਇਕੱਠੇ ਰਹਿੰਦੇ ਹਨ। ਅੱਜ ਜਦੋਂ ਉਸਦਾ ਭਰਾ ਗੌਰਵ ਅਤੇ ਬੇਟਾ 7 ਸਾਲਾ ਜੈਦੀਪ ਕਮਰੇ ਵਿਚ ਬੈਠੇ ਟੀਵੀ ਦੇਖ ਰਹੇ ਸਨ ਤਾਂ ਅਚਾਨਕ ਲਗਾਤਾਰ ਹੋ ਰਹੀ ਬਾਰਸ਼ ਕਾਰਨ ਕਮਰੇ ਦੀ ਛੱਤ ਡਿੱਗ ਪਈ ਅਤੇ ਦੋਨੋਂ ਚਾਚਾ ਭਤੀਜਾ ਮਲਬੇ ਹੇਠ ਦੱਬ ਗਏ। ਹਫੜਾ ਦਫੜੀ ਵਿਚ ਉਹਨਾਂ ਮੁਹੱਲੇ ਵਾਲਿਆਂ ਨੂੰ ਇਸਦੀ ਖਬਰ ਦਿੱਤੀ। ਮੌਕੇ ਤੇ ਮੁਹੱਲੇ ਦੀ ਐਮ ਸੀ ਸਵਿਤਾ ਸ਼ਰਮਾ ਦਾ ਬੇਟਾ ਵਰੁਣ ਵੀ ਪਹੁੰਚ ਗਿਆ ਅਤੇ ਤੁਰੰਤ ਦੋਹਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਦਿਹਾੜੀਦਾਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਉਥੇ ਹੀ ਮੌਕੇ ਤੇ ਪਹੁੰਚੇ ਵਰੁਣ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੋਵੇਂ ਚਾਚਾ ਭਤੀਜਾ ਮਲਬੇ ਹੇਠ ਪੂਰੀ ਤਰ੍ਹਾਂ ਦਬੇ ਹੋਏ ਸਨ ਅਤੇ ਉਨ੍ਹਾਂ ਦੇ ਸਿਰ ਦਾ ਕੁਝ ਹਿੱਸਾ ਹੀ ਨਜ਼ਰ ਆ ਰਿਹਾ ਸੀ। ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਮਲਬਾ ਹਟਾ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਗਰੀਬ ਪਰਿਵਾਰ ਦੇ ਬੈਡ, ਟੀ ਵੀ ਅਤੇ ਹੋਰ ਸਮਾਨ ਇਸ ਦੁਰਘਟਨਾ ਕਾਰਨ ਮਲਬੇ ਹੇਠ ਦਬ ਕੇ ਖਰਾਬ ਹੋ ਗਏ ਹਨ ਜਦ ਕਿ ਇਨ੍ਹਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ ਇਸ ਲਈ ਪ੍ਰਸ਼ਾਸਨ ਤੋਂ ਇਹਨਾਂ ਨੂੰ ਮਦਦ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।