CM Bhagwant Mann ਪਹਿਲੀ ਵਾਰ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਉਣ ਪਹੁੰਚੇ
ਚੰਡੀਗੜ੍ਹ, 29 ਜੁਲਾਈ 2022 - CM Bhagwant Mann ਪਹਿਲੀ ਵਾਰ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਉਣ ਜ਼ਿਲ੍ਹਾ ਮੋਹਾਲੀ ਪਹੁੰਚੇ। ਇਸ ਮੌਕੇ ਉਹਨਾਂ ਦੇ ਨਾਲ ਪੰਚਾਇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਨਾਲ ਮੌਜੂਦ ਹਨ। ਪੰਚਾਇਤੀ ਜ਼ਮੀਨ ਦਾ ਦਾ ਇਹ ਕਬਜ਼ਾ ਛੋਟੀ ਬੜੀ ਨਗਲ, ਓਮੈਕਸ ਦੇ ਸਾਹਮਣੇ, ਮਾਜਰੀ ਬਲਾਕ, ਐਸ ਏ ਐਸ ਨਗਰ 'ਚ ਛੁਡਾਇਆ ਜਾ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
CM Bhagwant Mann ਪਹਿਲੀ ਵਾਰ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਉਣ ਪਹੁੰਚੇ (ਵੀਡੀਓ ਵੀ ਦੇਖੋ)
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਸਰਕਾਰ ਨੇ ਅੱਜ ਮੋਹਾਲੀ ਵਿੱਚ 2828 ਏਕੜ ਨਜਾਇਜ਼ ਕਬਜ਼ੇ ਵਾਲੀ ਸਰਕਾਰੀ ਜ਼ਮੀਨ ਖਾਲੀ ਕਰਵਾਈ ਹੈ।
ਕੁਲਦੀਪ ਸਿੰਘ ਨੇ ਦੱਸਿਆ ਕਿ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਅਤੇ ਜਵਾਈ ਸਮੇਤ 6 ਵਿਅਕਤੀਆਂ ਨੇ ਇਸ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: ਪੰਜਾਬ ਸਰਕਾਰ ਵੱਲੋਂ Mohali ਦੇ ਛੋਟੀ ਬੜੀ ਨੱਗਲ ਵਿੱਚ ਛੜਵਾਈ ਗਈ ਜ਼ਮੀਨ, ਦੇਖੋ ਮੌਕੇ ਦੇ ਹਲਾਤ