ਬਰਗਾੜੀ ਇਨਸਾਫ਼ ਮੋਰਚੇ ’ਚ ਸਰਕਾਰ ਲਈ ਰੱਖੀਆਂ ਦੋ ਸ਼ਰਤਾਂ, ਪੜ੍ਹੋ ਵੇਰਵਾ
ਬਰਗਾੜੀ, 31 ਜੁਲਾਈ, 2022: ਬਰਗਾੜੀ ਮੋਰਚੇ ਵਿਚ ਅੱਜ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨੇ ਐਲਾਨ ਕੀਤਾ ਹੈ ਕਿ ਅਸੀਂ ਸਰਕਾਰ ਨੂੰ ਇਨਸਾਫ਼ ਵਾਸਤੇ ਸਮਾਂ ਤਾਂ ਹੀ ਦਿਆਂਗੇ ਜੇਕਰ ਸਰਕਾਰ ਨਵੇਂ ਲਾਏ ਐਡਵੋਕੇਟ ਜਨਰਲ (ਏ ਜੀ) ਨੂੰ ਹਟਾਏਗੀ ਤੇ ਪੰਜਾਬ ਵਿਚੋਂ ਡੇਰਾ ਸਿਰਸਾ ਦੀ ਨਾਮ ਚਰਚਾ ਬੰਦ ਕਰਵਾਏਗੀ। ਉਹਨਾਂ ਇਹ ਐਲਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਕੀਤਾ। ਸੰਧਵਾਂ ਨੇ ਇਨਸਾਫ਼ ਦੇਣ ਵਾਸਤੇ ਮੁਹਲਤ ਮੰਗੀ ਸੀ। ਇਸਦੇ ਜਵਾਬ ਵਿਚ ਸੁਖਰਾਜ ਸਿੰਘ ਨੇ ਦੋ ਸ਼ਰਤਾਂ ਰੱਖ ਕੇ ਕਿਹਾ ਹੈ ਕਿ ਸਰਕਾਰ ਪਹਿਲਾਂ ਇਹ ਦੋ ਸ਼ਰਤਾਂ ਪੂਰੀਆਂ ਕਰੇ, ਉਸ ਤੋਂ ਬਾਅਦ ਅਸੀਂ ਸਮਾਂ ਦੇਣ ਬਾਰੇ ਵਿਚਾਰ ਕਰਾਂਗੇ। ਸੁਖਰਾਜ ਸਿੰਘ ਨੇ ਇਹ ਵੀ ਕਿਹਾ ਕਿ ਜਦੋਂ ਸਰਕਾਰ ਆਪਣੀ ਰਿਪੋਰਟ ਵਿਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬੇਅਦਬੀਆਂ ਦਾ ਦੋਸ਼ੀ ਮੰਨ ਚੁੱਕੀ ਹੈ ਤਾਂ ਫਿਰ ਉਸ ਦੀ ਨਾਮ ਚਰਚਾ ਪੰਜਾਬ ਵਿਚ ਬੰਦ ਹੋਣੀ ਚਾਹੀਦੀ ਹੈ।
ਡੇਰੇ ਦੀ ਨਾਮ ਚਰਚਾ ਬੰਦ ਕਰਾਓ/ ਨਵੇਂ AG ਨੂੰ ਹਟਾਓ -Bargari Morche ਵਲੋਂ ਸ਼ਰਤਾਂ ਦਾ ਕੀਤਾ ਐਲਾਨ Sukhraj Singh ਨੇ (ਵੀਡੀਓ ਵੀ ਦੇਖੋ)
ਬਰਗਾੜੀ ਇਨਸਾਫ਼ ਮੋਰਚੇ ਪੁੱਜੇ ਕੁਲਤਾਰ ਸੰਧਵਾਂ ਸੁਣੋ ਕੀ ਬੋਲੇ ?