ਦਰਬਾਰ ਸਾਹਿਬ ਕੰਪਲੈਕਸ 'ਚੋਂ ਮਾਸੂਮ ਬੱਚੀ ਦੀ ਮਿਲੀ ਲਾਸ਼: ਬੱਚੀ ਦੀ ਮਾਂ ਹੀ ਗ੍ਰਿਫ਼ਤਾਰ- ਸੀ ਸੀ ਟੀ ਵੀ ਫੁੱਟੇਜ ਤੋਂ ਹੋਇਆ ਸ਼ੱਕ
ਅੰਮ੍ਰਿਤਸਰ, 12 ਅਗਸਤ 2022 - ਦਰਬਾਰ ਸਾਹਿਬ ਕੰਪਲੈਕਸ 'ਚੋਂ ਮਾਸੂਮ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ 'ਚ ਮ੍ਰਿਤਕ ਬੱਚੀ ਦੇ ਨਾਲ ਵਾਇਰਲ ਹੋਈ ਫੋਟੋ ਵਾਲੀ ਔਰਤ ਨੂੰ ਪੁਲਿਸ ਵਲੋਂ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਕਤ ਔਰਤ ਬੱਚੀ ਦੀ ਹੀ ਮਾਂ ਹੈ ਜਿਸ ਤੇ ਸ਼ੱਕ ਹੈ ਕਿ ਓਹ ਆਪਣੀ ਬੱਚੀ ਦੀ ਲਾਸ਼ ਨੂੰ ਦਰਬਾਰ ਸਾਹਿਬ ਕੰਪਲੈਕਸ 'ਚ ਛੱਡ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ । ਅੰਮ੍ਰਿਤਸਰ ਪੁਲਿਸ ਉਸ ਨੂੰ ਰਾਜਪੁਰਾ ਤੋਂ ਲੈ ਕੇ ਇੱਥੇ ਪਹੁੰਚ ਰਹੀ ਹੈ, ਜਿਸ ਉਪਰੰਤ ਇਸ ਕਤਲ ਦੇ ਕਾਰਨਾਂ ਬਾਰੇ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਦਰਬਾਰ ਸਾਹਿਬ ਕੰਪਲੈਕਸ 'ਚੋਂ ਮਾਸੂਮ ਬੱਚੀ ਦੀ ਮਿਲੀ ਲਾਸ਼: ਬੱਚੀ ਦੀ ਮਾਂ ਹੀ ਗ੍ਰਿਫ਼ਤਾਰ- ਦੀਪਜੋਤ ਦਾ ਕਤਲ ਕਿਓਂ ? (ਵੀਡੀਓ ਵੀ ਦੇਖੋ)
ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਕੰਪਲੈਕਸ 'ਚ ਪੰਜ ਸਾਲਾ ਬੱਚੀ ਦੀ ਲਾਸ਼ ਛੱਡ ਕੇ ਫਰਾਰ ਹੋਈ ਔਰਤ ਨੂੰ ਰਾਜਪੁਰਾ ਪੁਲਸ ਨੇ 'ਚ ਕਾਬੂ ਕੀਤਾ। ਹੁਸ਼ਿਆਰੀ ਦਿਖਾਉਂਦੇ ਹੋਏ ਔਰਤ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਪਹੁੰਚੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਉਕਤ ਔਰਤ ਦੀ ਲੜਕੀ ਨਾਲ ਫੋਟੋ ਅਤੇ ਵੀਡੀਓ ਵਾਇਰਲ ਕਰ ਦਿੱਤੀ ਸੀ। ਇਸ ਕਾਰਨ ਔਰਤ ਨੂੰ ਫੜ ਲਿਆ ਗਿਆ।
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਮ੍ਰਿਤਕ ਮਿਲੀ ਪੰਜ ਸਾਲਾ ਬੱਚੀ ਦੀ ਪਛਾਣ ਦੀਪਜੋਤ ਕੌਰ ਵਜੋਂ ਹੋਈ ਹੈ। ਉਹ ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਸੀ। ਦੀਪਜੋਤ ਕੌਰ ਦੇ ਪਿਤਾ ਦਾ ਨਾਮ ਕੁਲਵਿੰਦਰ ਸਿੰਘ ਅਤੇ ਮਾਤਾ ਦਾ ਨਾਮ ਮਨਿੰਦਰ ਕੌਰ ਹੈ। ਮਨਿੰਦਰ ਕੌਰ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ।