ਪਾਕਿਸਤਾਨ ਵਿੱਚ ਕੁੱਲ ਕਿੰਨੇ ਗੁਰਦਵਾਰਾ ਸਾਹਿਬ ਨੇ, ਸਿੱਖ ਰਾਜ ਨਾਲ ਸੰਬੰਧੀ ਇਮਾਰਤਾਂ ਹਾਲਾਤਾਂ ਤੇ ਬਾਰੇ ਦੱਸਦੀ ਕਿਤਾਬ ‘The SIKH HERITAGE Beyond Borders’ ਦੇ ਲੇਖਕ Dalvir Pannu ਨਾਲ ਖਾਸ ਗੱਲਬਾਤ (ਵੀਡੀਓ ਵੀ ਦੇਖੋ)
- ਪਾਕਿਸਤਾਨ ਦੀ ਸਿੱਖ ਵਿਰਾਸਤ ਨੂੰ ਉਭਾਰਨ ਵਾਲੇ ਅਮਰੀਕਾ ਨਿਵਾਸੀ ਸ. ਦਲਵੀਰ ਸਿੰਘ ਪੰਨੂੰ ਦਾ ਐਡਵੋਕੇਟ ਧਾਮੀ ਵੱਲੋਂ ਸਨਮਾਨ
ਅੰਮ੍ਰਿਤਸਰ, 13 ਅਗਸਤ 2022 - ਅਮਰੀਕਾ ਨਿਵਾਸੀ ਖੋਜਕਾਰ ਸ. ਦਲਵੀਰ ਸਿੰਘ ਪੰਨੂੰ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਤੇ ਭਾਰਤ ਅੰਦਰ ਭੁੱਲੀ ਵਿਸਰੀ ਸਿੱਖ ਵਿਰਾਸਤ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਐਡਵੋਕੇਟ ਧਾਮੀ ਨੂੰ ਸਰਹੱਦ ਤੋਂ ਪਾਰ ਦੀ ਸਿੱਖ ਵਿਰਾਸਤ ਬਾਰੇ ਲਿਖੀ ਖੋਜ ਪੁਸਤਕ ਭੇਟ ਕੀਤੀ ਅਤੇ ਭਵਿੱਖ ਦੇ ਖੋਜ ਕਾਰਜਾਂ ਲਈ ਸਹਿਯੋਗ ਮੰਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਪੰਨੂੰ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਨਵੀਂ ਪੀੜ੍ਹੀ ਨੂੰ ਆਪਣੇ ਸਭਿਆਚਾਰ ਤੇ ਵਿਰਾਸਤ ਨਾਲ ਜੋੜਨ ਲਈ ਅਤਿ ਅਹਿਮ ਹੁੰਦੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: ਪਾਕਿਸਤਾਨ ਵਿੱਚ ਕੁੱਲ ਕਿੰਨੇ ਗੁਰਦਵਾਰਾ ਸਾਹਿਬ ਨੇ, ਸਿੱਖ ਰਾਜ ਨਾਲ ਸੰਬੰਧੀ ਇਮਾਰਤਾਂ ਹਾਲਾਤਾਂ ਤੇ ਬਾਰੇ ਦੱਸਦੀ ਕਿਤਾਬ ‘The SIKH HERITAGE Beyond Borders’ ਦੇ ਲੇਖਕ Dalvir Pannu ਨਾਲ ਖਾਸ ਗੱਲ-ਬਾਤ
ਉਨ੍ਹਾਂ ਕਿਹਾ ਕਿ ਪਾਕਿਸਤਾਨ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਸੈਂਕੜੇ ਗੁਰਦੁਆਰੇ ਮੌਜੂਦ ਹਨ, ਪਰ ਦੁੱਖ ਦੀ ਗੱਲ ਹੈ ਕਿ ਬਹੁਤਿਆਂ ਇਤਿਹਾਸਕ ਅਸਥਾਨਾਂ ਦੀ ਹਾਲਤ ਚੰਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰਾਸਤ ਬਾਰੇ ਖੋਜ ਕਾਰਜ ਲਈ ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹੈ ਅਤੇ ਇਸ ਬਾਰੇ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਮੀਟਿੰਗ ਵਿਚ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਦਲਵੀਰ ਸਿੰਘ ਪੰਨੂੰ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਮ ਸਿੰਘ, ਸ. ਅਜਾਇਬ ਸਿੰਘ ਅਭਿਆਸੀ, ਸ. ਹਰਦਲਬੀਰ ਸਿੰਘ ਸ਼ਾਹ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਆਦਿ ਮੌਜੂਦ ਸਨ।