32 ਬੋਰ ਰਿਵਾਲਵਰ ਸਣੇ 1 ਕਾਬੂ,14 ਜ਼ਿੰਦਾ ਕਾਰਤੂਸ ਵੀ ਬਰਾਮਦ
ਰਿਪੋਰਟਰ::--- ਰੋਹਿਤ ਗੁਪਤਾ
ਗੁਰਦਾਸਪੁਰ, 20 ਅਗਸਤ 2022 - ਪੁਲਿਸ ਵੱਲੋਂ ਲਗਾਤਾਰ ਸੁਰੱਖਿਆ ਦੇ ਮੱਦੇਨਜ਼ਰ ਨਾਕੇਬੰਦੀ ਅਤੇ ਚੈਕਿੰਗ ਅਭਿਆਨ ਚਲਾਇਆ ਜਾ ਰਹੇ ਹਨ। ਦੀਨਾਨਗਰ ਦੇ ਥਾਣਾ ਮੁਖੀ ਕਪਿਲ ਕੌਂਸਲ ਦੀ ਅਗਵਾਈ ਵਿਚ ਬੀਤੀ ਰਾਤ ਗੁਰਦਾਸਪੁਰ ਨੈਸ਼ਨਲ ਹਾਈਵੇ ਦੇ ਪਿੰਡ ਮੱਦੋਵਾਲ ਨਜ਼ਦੀਕ ਬਾਬਾ ਪੰਜ ਪੀਰ ਦੇ ਸਾਹਮਣੇ ਪੁਲਸ ਪਾਰਟੀ ਵੱਲੋਂ ਨਾਕਾ ਲਗਾਇਆ ਗਿਆ ਤਾਂ ਪੁਲਸ ਪਾਰਟੀ ਨੂੰ ਵੱਡੀ ਸਫਲਤਾ ਮਿਲੀ ਜਦੋਂ ਇੱਕ ਸਵਿਫਟ ਕਾਰ ਵਿੱਚ ਆਏ ਨੌਂਜਵਾਨ ਤੋਂ 32 ਬੋਰ ਰਿਵਾਲਵਰ ਸਣੇ ਕਾਰਤੂਸ ਬਰਾਮਦ ਕੀਤੇ ਗਏ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
32 ਬੋਰ ਰਿਵਾਲਵਰ ਸਣੇ 1 ਕਾਬੂ,14 ਜ਼ਿੰਦਾ ਕਾਰਤੂਸ ਵੀ ਬਰਾਮਦ (ਵੀਡੀਓ ਵੀ ਦੇਖੋ)
ਜਾਣਕਾਰੀ ਦਿੰਦੇ ਦੀਨਾ ਨਗਰ ਥਾਣਾ ਮੁਖੀ ਕਪਿਲ ਕੌਸ਼ਲ ਨੇ ਦੱਸਿਆ ਕੇ ਏ ਐਸ ਆਈ ਰੁਪਿੰਦਰ ਸਿੰਘ ਅਤੇ ਪੁਲਸ ਪਾਰਟੀ ਨਾਲ ਮਿਲ ਕੇ ਦੀਨਾਨਗਰ ਦੇ ਪਿੰਡ ਮੱਦੋਵਾਲ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਤਾਂ ਇਕ ਸਵਿਫਟ ਕਾਰ ਨੰਬਰ ਪੀਬੀ 06 ਏਬੀ 8664 ਵਿੱਚ ਇਕ ਨੌਜਵਾਨ ਨੂੰ ਰੋਕਿਆ ਗਿਆ ਪਰ ਜਦੋਂ ਉਸਨੇ ਪੁਲਿਸ ਨੂੰ ਦੇਖਿਆ ਤਾਂ ਉਕਤ ਵਿਅਕਤੀ ਵਲੋਂ ਗੱਡੀ ਮੋੜਨ ਦੀ ਕੋਸਿਸ ਕੀਤੀ ਪਰ ਉਸਨੂੰ ਤੁਰੰਤ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ।
ਉਸਨੇ ਆਪਣਾ ਨਾਮ ਬਲਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਾਜਪੁਰ ਕਲੋਨੀ ਥਾਣਾ ਅਲੀਵਾਲ ਦਸਿਆ ।ਪੁਲਿਸ ਵਲੋਂ ਤਲਾਸ਼ੀ ਲੈਣ ਤੇ ਬੋਰ ਦਾ ਰਿਵਾਲਵਰ ਤੇ ਰਿਵਾਲਵਰ ਵਿੱਚ 6 ਰੋਂਦ ਤੋ ਇਲਾਵਾ 8 ਜ਼ਿੰਦਾ ਰੌਂਦ ਬਰਾਮਦ ਹੋਏ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਬਲਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਾਜਪੁਰ ਕਲੋਨੀ ਅਲੀਵਾਲ ਥਾਣਾ ਘਣੀਏ ਕੇ ਬਾਂਗਰ ਵਜੋਂ ਹੋਈ ਹੈ।