ਵਾਰਨਿੰਗ : ਪੌਂਗ ਡੈਮ ਤੋਂ ਕਿਸੇ ਵੀ ਵੇਲੇ ਛੱਡਿਆ ਜਾ ਸਕਦਾ ਵਾਧੂ ਪਾਣੀ, ਬੀਬੀਐਮਬੀ ਨੇ ਪੰਜਾਬ ਸਰਕਾਰ ਨੂੰ ਕੀਤਾ ਅਲਰਟ (ਵੀਡੀਓ ਵੀ ਦੇਖੋ)
ਰਾਕੇਸ਼ ਭੱਟੀ
ਹੁਸ਼ਿਆਰਪੁਰ, 20 ਅਗਸਤ 2022 - ਹਿਮਾਚਲ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਦੇ ਮੱਦੇਨਜ਼ਰ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ 'ਚ ਸਮੂਹ ਡਿਪਟੀ ਕਮਿਸ਼ਨਰ, ਐੱਸ.ਡੀ.ਐੱਮ. ਅਤੇ ਪੰਜਾਬ ਦੇ ਸਿੰਚਾਈ ਵਿਭਾਗ ਦੇ ਐੱਸ. ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੌਂਗ ਡੈਮ ਤੋਂ ਵੇਲੇ ਵੀ ਛੱਡਿਆ ਜਾ ਸਕਦਾ ਵਾਧੂ ਪਾਣੀ, ਬੀਬੀਐਮਬੀ ਨੇ ਪੰਜਾਬ ਸਰਕਾਰ ਨੂੰ ਕੀਤਾ ਚੌਕਸ (ਵੀਡੀਓ ਵੀ ਦੇਖੋ)
ਅਧਿਕਾਰੀਆਂ ਨੂੰ ਅਲਰਟ ਕੀਤਾ ਗਿਆ ਹੈ, ਜਿਸ ਵਿਚ ਪੌਂਗ ਡੈਮ ਤੋਂ ਪਾਣੀ ਦਾ ਲੇਬਲ ਵਧਣ 'ਤੇ ਗੇਟ ਖੋਲ੍ਹੇ ਜਾ ਸਕਦੇ ਹਨ। ਮਹਾਰਾਣਾ ਝੀਲ ਦੀ ਗੱਲ ਕਰੀਏ ਤਾਂ ਇਸ ਦੀ ਭਰਨ ਦੀ ਸਮਰੱਥਾ 1410 ਫੁੱਟ ਹੈ, ਜਦਕਿ ਅਜੋਕੇ ਸਮੇਂ ਵਿਚ ਇਹ ਝੀਲ 1390 ਤੱਕ ਭਰੀ ਜਾ ਰਹੀ ਹੈ। ਬੋਰਡ ਅਨੁਸਾਰ ਹਿਮਾਚਲ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਝੀਲ 'ਚ ਪਾਣੀ ਵਧ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਅਤੇ ਬਿਆਸ ਦਰਿਆ ਦੇ ਕੰਢੇ ਵਸੇ ਪਿੰਡਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।