12 ਸਾਲ ਦੇ ਬੱਚੇ ਨੇ ਗੱਤੇ ਨਾਲ ਬਣਾਇਆ ਸਿੱਧੂ ਮੂਸੇਵਾਲਾ ਦੀ ਕੋਠੀ ਦਾ ਮਾਡਲ, ਬੱਚੇ ਦੀ ਕਲਾਕਾਰੀ ਦੇਖ ਕੇ ਸਿੱਧੂ ਦੇ ਪਿਤਾ ਹੋਏ ਭਾਵੁਕ
- ਸਿੱਧੂ ਮੂਸੇ ਵਾਲਾ ਦੇ ਪਿਤਾ ਜੀ ਨੂੰ ਗੱਤੇ ਤੋਂ ਬਣੀ ਕਲਾਕਾਰੀ ਭੇਟ ਕੀਤੀ ਗਈ
- ਬੱਚੇ ਦੀ ਕਲਾਕਾਰੀ ਦੇਖ ਕੇ ਸਿੱਧੂ ਦੇ ਪਿਤਾ ਭਾਵੁਕ ਹੋ ਗਏ
- ਬੱਚੇ ਵੱਲੋਂ ਬਣਾਈ ਗਈ ਕਲਾਕਾਰੀ ਸਿੱਧੂ ਮੂਸੇਵਾਲਾ ਦੀ ਕੋਠੀ ਵਿੱਚ ਰੱਖੀ ਗਈ
ਮਾਨਸਾ, 28 ਅਗਸਤ 2022 - ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕ ਲਗਾਤਾਰ ਪਿੰਡ ਮੂਸੇ ਵਿਖੇ ਪਹੁੰਚ ਕੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਜਿੱਥੇ ਸਿੱਧੂ ਦੇ ਪ੍ਰਸ਼ੰਸਕ ਸਿੱਧੂ ਦੀ ਫੋਟੋ ਨੂੰ ਉਨ੍ਹਾਂ ਦੇ ਸਰੀਰ 'ਤੇ ਲਗਵਾ ਰਹੇ ਹਨ, ਉਥੇ ਉਹ ਵੱਖ-ਵੱਖ ਤਰ੍ਹਾਂ ਦੀਆਂ ਕਲਾਕਾਰੀ ਤਿਆਰ ਕਰਕੇ ਸਿੱਧੂ ਦੀ ਯਾਦ 'ਚ ਸਿੱਧੂ ਪਰਿਵਾਰ ਨੂੰ ਪੇਸ਼ ਕਰ ਰਹੇ ਹਨ, ਜਿਸ ਕਾਰਨ ਅੱਜ ਪਿੰਡ ਆਦਮਪੁਰ ਦੇ 12 ਸਾਲਾ ਮਨਿੰਦਰ ਸਿੰਘ ਨੇ ਸਿੱਧੂ ਮੂਸੇਵਾਲਾ ਦੀ ਦੀ ਕੋਠੀ ਦਾ ਮਾਡਲ ਗੱਤੇ ਨਾਲ ਬਣਾ ਸਿੱਧੂ ਦੇ ਪਿਤਾ ਨੂੰ ਭੇਂਟ ਕੀਤਾ। ਜਿਸ ਨੂੰ ਦੇਖ ਕੇ ਸਿੱਧੂ ਦੇ ਪਿਤਾ ਭਾਵੁਕ ਹੋ ਗਏ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
12 ਸਾਲ ਦੇ ਬੱਚੇ ਨੇ ਗੱਤੇ ਨਾਲ ਬਣਾਇਆ ਸਿੱਧੂ ਮੂਸੇਵਾਲਾ ਦੀ ਕੋਠੀ ਦਾ ਮਾਡਲ, ਬੱਚੇ ਦੀ ਕਲਾਕਾਰੀ ਦੇਖ ਕੇ ਸਿੱਧੂ ਦੇ ਪਿਤਾ ਹੋਏ ਭਾਵੁਕ (ਵੀਡੀਓ ਵੀ ਦੇਖੋ)
ਬੱਚੇ ਨੇ ਦੱਸਿਆ ਕਿ ਉਸ ਨੇ ਇਹ ਸਭ ਕੁਝ ਮੋਬਾਈਲ ਤੋਂ ਸਿੱਧੂ ਮੂਸੇਵਾਲਾ ਦੇ ਘਰ ਦੀ ਫੋਟੋ ਦੇਖ ਕੇ ਤਿਆਰ ਕੀਤਾ ਹੈ, ਜਿਸ 'ਤੇ 1900 ਰੁਪਏ ਖਰਚ ਆਏ ਹਨ ਜੋ ਉਸ ਨੇ ਆਪਣੇ ਦਾਦਾ ਜੀ ਤੋਂ ਲਏ ਸਨ ਅਤੇ ਉਸ ਨੇ ਖੁਦ ਤਿਆਰ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ਇਸ ਦੁਨੀਆਂ ਵਿੱਚ ਹੁੰਦਾ ਤਾਂ ਇਹ ਤਿਆਰ ਕੀਤੀ ਕਲਾਕਾਰੀ ਉਨ੍ਹਾਂ ਨੂੰ ਭੇਂਟ ਕੀਤੀ ਹੁੰਦੀ, ਹੁਣ ਇਹ ਹੁਣ ਉਨ੍ਹਾਂ ਦੀ ਯਾਦ ਵਿੱਚ ਉਹਨਾਂ ਦੇ ਪਿਤਾ ਨੂੰ ਭੇਂਟ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਸਿੱਧੂ ਮੂਸੇਵਾਲਾ ਦੇ 295 ਗੀਤ ਗਾ ਕੇ ਸਿੱਧੂ ਨੂੰ ਸ਼ਰਧਾਂਜਲੀ ਭੇਟ ਕੀਤੀ।