ਬੀਬੀਐਮਬੀ, ਐਸ ਵਾਲੀ ਐਲ, ਈਡੀ ਅਤੇ ਵਿਜੀਲੈਂਸ ਮੁੱਦਿਆਂ ਤੋਂ ਇਲਾਵਾ ਆਪ ਅਤੇ ਭਾਜਪਾ ਦੀ ਨੀਤੀ 'ਤੇ ਮਜੀਠੀਆ ਨੇ ਕੀ ਕਿਹਾ, ਪੜ੍ਹੋ
- ਬੱਬੇਹਾਲੀ ਛਿੰਝ ਦੇ ਦੂਸਰੇ ਦਿਨ ਪਹੁੰਚੇ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ,,,, ਬੀਬੀਐਮਬੀ,ਐਸ ਵਾਲੀ ਐਲ ,ਈਡੀ ਅਤੇ ਵਿਜੀਲੈਂਸ ਮੁੱਦਿਆਂ ਤੋਂ ਇਲਾਵਾ ਆਪ ਅਤੇ ਭਾਜਪਾ ਦੀ ਦੋਗਲੀ ਨੀਤੀ ਤੇ ਖੁੱਲ ਕੇ ਬੋਲੇ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 1 ਸਤੰਬਰ 2022 - ਗੁਰਦਾਸਪੁਰ ਦੀ ਮਸ਼ਹੂਰ ਅਤੇ ਇਤਿਹਾਸਿਕ ਬੱਬੇਹਾਲੀ ਛਿੰਝ ਦੇ ਦੂਸਰੇ ਦਿਨ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਜਿਥੇ ਮਜੀਠੀਆ ਨੇ ਕਰੋਨਾ ਕਾਲ ਤੋਂ ਬਾਅਦ ਦੁਬਾਰਾ ਹੋਈ ਬੱਬੇਹਾਲੀ ਛਿੰਝ ਦੁਬਾਰਾ ਸ਼ੁਰੂ ਹੋਣ ਤੇ ਵਧਾਈ ਦਿੱਤੀ ।ਉਥੇ ਹੀ ਉਹਨਾ ਕਿਹਾ ਕਿ ਐਸੇ ਛਿੰਝ ਮੇਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਦੇ ਹਨ ਜਿਸ ਕਾਰਨ ਨੌਜਵਾਨ ਗਲਤ ਰਸਤਿਆਂ ਤੇ ਤੁਰਨ ਤੋਂ ਦੂਰ ਰਹਿੰਦੇ ਹਨ ਇਸ ਮੌਕੇ ਉਨ੍ਹਾਂ ਨਾਲ ਸਾਬਕਾ ਐਮ ਐਲ ਏ ਗੁਰਬਚਨ ਸਿੰਘ ਬੱਬੇਹਾਲੀ ,ਸਾਬਕਾ ਐੱਮ ਐਲ ਏ ਲਖਬੀਰ ਸਿੰਘ ਲੋਧੀਨੰਗਲ ਅਤੇ ਸੁੱਚਾ ਸਿੰਘ ਛੋਟੇਪੁਰ, ਗੁਰਇਕਬਾਲ ਸਿੰਘ ਬਿੱਲਾ ਮਾਹਲ ਸਮੇਤ ਵਰਕਰ ਵੀ ਮਜ਼ੂਦ ਰਹੇ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਬੀਬੀਐਮਬੀ, ਐਸ ਵਾਲੀ ਐਲ, ਈਡੀ ਅਤੇ ਵਿਜੀਲੈਂਸ ਮੁੱਦਿਆਂ ਤੋਂ ਇਲਾਵਾ ਆਪ ਅਤੇ ਭਾਜਪਾ ਦੀ ਨੀਤੀ 'ਤੇ ਮਜੀਠੀਆ ਨੇ ਕੀ ਕਿਹਾ, ਪੜ੍ਹੋ (ਵੀਡੀਓ ਵੀ ਦੇਖੋ)
ਇਸ ਮੌਕੇ ਬਿਕਰਮ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀਐਮਬੀ,ਐਸ ਵਾਲੀ ਐਲ ,ਈਡੀ ਅਤੇ ਵਿਜੀਲੈਂਸ ਮੁੱਦਿਆਂ ਤੋਂ ਇਲਾਵਾ ਆਪ ਅਤੇ ਭਾਜਪਾ ਦੀ ਦੋਗਲੀ ਨੀਤੀ ਤੇ ਖੁੱਲ ਕੇ ਬੋਲਦੇ ਹੋਏ ਭਾਜਪਾ ਅਤੇ ਆਪ ਪਾਰਟੀ ਦੇ ਨੇਤਾਵਾਂ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਈਡੀ ਅਤੇ ਵਿਜੀਲੈਂਸ ਦੀ ਰੇਡਾਂ ਜੇਕਰ ਤਾਂ ਠੀਕ ਨੇ ਤਾਂ ਤੇ ਕੋਈ ਗੱਲ ਨਹੀਂ ਪਰ ਜੇਕਰ ਰਾਜਨੀਤਕ ਫਾਇਦਾ ਚੁੱਕਿਆ ਜਾ ਰਿਹਾ ਤਾਂ ਬਹੁਤ ਗਲਤ ਹੈ। ਮਜੀਠੀਆ ਨੇ ਕਿਹਾ ਕਿ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਵਿਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਜਦ ਕਿ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਨਜਾਇਜ਼ ਮਾਇਨਿੰਗ ਬਿਲਕੁਲ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਜੋ ਸਮਨਿੰਗ ਹੋਈ ਹੈ ਉਸ ਲਈ ਅਸੀ ਤਿਆਰ ਹਾਂ।
ਉਨ੍ਹਾਂ ਕਿਹਾ ਕਿ ਬੀਬੀਐਮਬੀ,ਐਸ ਵਾਲੀ ਐਲ ,ਈਡੀ ਨੂੰ ਲੈਕੇ ਭਾਜਪਾ ਅਤੇ ਆਪ ਪਾਰਟੀ ਅਤੇ ਉਹਨਾ ਦੇ ਨੇਤਾ ਦੋਗਲੀ ਪਾਲਸੀ ਖੇਡ ਰਹੇ ਹਨ। ਇਹਨਾਂ ਪਾਰਟੀਆਂ ਦੇ ਨੇਤਾਵਾਂ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇ। ਉਹਨਾ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹਣ ਦੀ ਸਾਜਿਸ਼ ਹੋ ਰਹੀ ਹੈ ਜੋ ਪੰਜਾਬ ਵਾਸੀ ਨਹੀਂ ਹੋਣ ਦੇਣਗੇ ।