ਕ੍ਰਿਸਚਨ ਭਾਈਚਾਰਾ 3 ਸਤੰਬਰ ਨੂੰ ਕਰੇਗਾ ਕੈਂਡਲ ਮਾਰਚ, ਮਨਜਿੰਦਰ ਸਿਰਸਾ ਨੂੰ ਗਲਤ ਬਿਆਨਬਾਜ਼ੀ ਦੇਣ ਤੋਂ ਵਰਜਿਆ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 2 ਸਤੰਬਰ 2022 - ਗੁਰਦਾਸਪੁਰ ਵਿੱਚ ਕ੍ਰਿਸਚਨ ਭਾਈਚਾਰੇ ਦੇ ਵਲੋਂ ਕੈਥੋਲਿਕ ਚਰਚ ਸ਼ੋਹਲ ਵਿੱਚ ਇਕ ਵੱਡੀ ਮੀਟਿੰਗ ਕੀਤੀ ਗਈ। ਪੱਟੀ ਦੇ ਵਿਚ ਚਰਚ ਵਿੱਚ ਹੋਈ ਬੇਅਦਬੀ ਨੂੰ ਲੈਕੇ ਅਗਲੀ ਰਣਨੀਤੀ ਉਲੀਕੀ ਗਈ ਅਤੇ ਇਸ ਮੌਕੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗਿਰਫ਼ਤਾਰ ਕਰਦੇ ਹੋਏ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਕ੍ਰਿਸਚਨ ਭਾਈਚਾਰਾ 3 ਸਤੰਬਰ ਨੂੰ ਕਰੇਗਾ ਕੈਂਡਲ ਮਾਰਚ, ਮਨਜਿੰਦਰ ਸਿਰਸਾ ਨੂੰ ਗਲਤ ਬਿਆਨਬਾਜ਼ੀ ਦੇਣ ਤੋਂ ਵਰਜਿਆ (ਵੀਡੀਓ ਵੀ ਦੇਖੋ)
ਇਸ ਮੌਕੇ ਕ੍ਰਿਸਚਨ ਆਗੂ ਫਾਦਰ ਵਿਲੀਅਮ ਸਹੋਤਾ,ਸੈਮਸਨ ਸਹੋਤਾ ਅਤੇ ਰਜਤ ਮਸੀਹ ਨੇ ਕਿਹਾ ਕਿ ਪੱਟੀ ਦੇ ਚਰਚ ਵਿੱਚ ਜੋ ਬੇਅਦਬੀ ਦੀ ਮੰਦਭਾਗੀ ਘਟਨਾ ਹੋਈ ਹੈ ,ਐਸੀਆਂ ਘਟਨਾਵਾਂ ਨਾਲ ਦੇਸ਼ ਸਮੇਤ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਪੰਜਾਬ ਵਿਚ ਆਪਸੀ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਿਸਚਨ ਭਾਈਚਾਰਾ ਸਦੀਆਂ ਤੋਂ ਸ਼ਾਂਤੀ ਦਾ ਸੰਦੇਸ਼ ਦਿੰਦਾ ਆ ਰਿਹਾ ਹੈ ਅਤੇ ਦਿੰਦਾ ਰਹੇਗਾ।
ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੇ ਬਿਆਨ ਨੂੰ ਲੈਕੇ ਉਹਨਾ ਕਿਹਾ ਕਿ ਐਸੇ ਬਿਆਨ ਨਹੀਂ ਦੇਣੇ ਚਾਹੀਦੇ ਜਿਨ੍ਹਾਂ ਨਾਲ ਮਾਹੌਲ ਵਿਗੜੇ। ਉਹਨਾ ਕਿਹਾ ਕਿ ਬੇਅਦਬੀ ਦੀ ਘਟਨਾ ਨੂੰ ਲੈਕੇ ਇਨਸਾਫ਼ ਲਈ ਸ਼ਨੀਵਾਰ 3 ਸਤੰਬਰ ਨੂੰ ਜਿਲਾ ਹੈਡਕੁਆਟਰ ਗੁਰਦਾਸਪੁਰ ਵਿੱਚ ਕੈਂਡਲ ਮਾਰਚ ਕੱਢਿਆ ਜਾਵੇਗਾ ਅਤੇ ਇਸ ਸ਼ਾਂਤਮਈ ਕੈਂਡਲ ਮਾਰਚ ਦੇ ਜਰੀਏ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਅਪੀਲ ਕੀਤੀ ਜਾਵੇਗੀ। ਉਹਨਾ ਕਿਹਾ ਕਿ ਐਸੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤਾਂਕਿ ਇਹ ਅਨਸਰ ਐਸੀਆਂ ਹੋਰ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ। ਅਗਰ ਬੇਅਦਬੀ ਘਟਨਾ ਵਿੱਚ ਜਲਦ ਇਨਸਾਫ ਨਾ ਮਿਲਿਆ ਤਾਂ ਅਗਲੀ ਵੱਡੀ ਰਣਨੀਤੀ ਉਲੀਕੀ ਜਾਵੇਗੀ।