ਡੇਰਾ ਰਾਧਾ ਸੁਆਮੀ ਸਮਰਥਕਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ 'ਚ ਹੋਈ ਖੂਨੀ ਝੜਪ
- ਦੋਵੇਂ ਧਿਰਾਂ ਦੇ ਲੋਕ ਹੋਏ ਜ਼ਖ਼ਮੀ ਕੋਈ - ਐਸ ਐਸ ਪੀ
- ਗਾਵਾਂ ਨੂੰ ਚਰਾਉਣ ਨੂੰ ਲੈ ਕੇ ਦੋਵੇਂ ਧਿਰਾਂ ਵਿੱਚ ਹੋਇਆ ਖੂਨੀ ਝਗੜਾ
ਕੁਲਵਿੰਦਰ ਸਿੰਘ/ਬਲਰਾਜ ਸਿੰਘ ਬਾਬਾ ਬਕਾਲਾ
ਅੰਮ੍ਰਿਤਸਰ, 4 ਸਤੰਬਰ 2022 - ਬਾਬਾ ਪਾਲਾ ਸਿੰਘ ਜੋ ਕਿ ਗਾਵਾਂ ਨੂੰ ਲੈ ਕੇ ਜਾਣੇ ਜਾਂਦੇ ਸਨ ਅਤੇ ਤਰਨਾ ਦਲ ਦੇ ਨਾਲ ਸੰਬੰਧ ਰੱਖਦੇ ਸਨ ਉਨ੍ਹਾਂ ਦੇ ਦਲ ਦੇ ਕੁਝ ਨਿਹੰਗ ਸਿੰਘ ਗਾਵਾਂ ਲੈ ਕੇ ਇਕ ਜਗ੍ਹਾ ਤੋਂ ਲੰਘ ਰਹੇ ਸਨ ਤਾਂ ਬਿਆਸ ਡੇਰਾ ਬਿਆਸ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਉਸ ਰਸਤੇ ਤੋਂ ਗਾਵਾਂ ਲੈ ਕੇ ਜਾਣ ਲਈ ਰੋਕਿਆ ਗਿਆ ਤਾਂ ਇਸ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਤਕਰਾਰ ਹੋਈ ਅਤੇ ਵੱਡੀ ਗਿਣਤੀ ਵਿਚ ਇੱਟਾਂ ਰੋੜੇ ਅਤੇ ਗੋਲੀ ਚੱਲਣ ਦੀ ਗੱਲ ਵੀ ਕਹੀ ਜਾ ਰਹੀ ਹੈ।
ਹਾਲਾਂਕਿ ਦੋਵੇਂ ਧਿਰਾਂ ਵਿੱਚੋਂ ਕਿਸੇ ਵੀ ਧਿਰ ਦੇ ਬੰਦੇ ਦੀ ਮੌਤ ਨਹੀਂ ਦੱਸੀ ਜਾ ਰਹੀ ਪਰ ਦੋਵੇਂ ਧਿਰਾਂ ਦੇ ਲੋਕ ਜ਼ਖ਼ਮੀ ਹੋਏ ਹਨ। ਫਿਲਹਾਲ ਇਲਾਕੇ ਦੀ ਪੁਲਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੀ ਪੁਲੀਸ ਵੱਲੋਂ ਇਹ ਮੰਨਿਆ ਗਿਆ ਹੈ ਕਿ ਦੋਵਾਂ ਧਿਰਾਂ ਵਿੱਚ ਆਪਸ ਵਿੱਚ ਕਾਫ਼ੀ ਵੱਡੀ ਤਕਰਾਰ ਹੋਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਡੇਰਾ ਰਾਧਾ ਸੁਆਮੀ ਸਮਰਥਕਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ 'ਚ ਹੋਈ ਖੂਨੀ ਝੜਪ, ਹਾਲਾਤ ਨੂੰ ਕੰਟਰੋਲ ਕਰਨ ਲਈ ਪੁਲਿਸ ਨੇ ਵਰਤੀ ਸਖਤੀ (ਵੀਡੀਓ ਵੀ ਦੇਖੋ)
ਐਸ ਐਸ ਪੀ ਰੂਰਲ ਅੰਮ੍ਰਿਤਸਰ ਜਿਸ ਦੇ ਅਧੀਨ ਇਹ ਇਲਾਕਾ ਪੈਂਦਾ ਹੈ ਸਵਪਨ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਕ ਅਜਿਹੀ ਜਗ੍ਹਾ ਜੋ ਕਿ ਡੇਰਾ ਬਿਆਸ ਵੱਲੋਂ ਖ਼ਰੀਦੀ ਗਈ ਸੀ ਉਸ ਉੱਤੇ ਚਾਰਦੀਵਾਰੀ ਫਿਲਹਾਲ ਨਹੀਂ ਕੀਤੀ ਗਈ ਸੀ ਅਤੇ ਕਾਫੀ ਸਮੇਂ ਤੋਂ ਇਨ੍ਹਾਂ ਧਿਰਾਂ ਦੇ ਵਿੱਚ ਗਾਵਾਂ ਚਰਾਉਣ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਸੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬੰਦ ਸੀ ਲੇਕਿਨ ਅੱਜ ਫਿਰ ਉਸ ਜਗ੍ਹਾ ਤੇ ਹੀ ਉਦੋਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋਵੇਂ ਧਿਰਾਂ ਇਸ ਚੀਜ਼ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਈਆਂ।
ਐੱਸਐੱਸਪੀ ਰੂਰਲ ਸਵਪਨ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਕੋਈ ਕੇਸ ਰਜਿਸਟਰ ਨਹੀਂ ਕੀਤਾ ਗਿਆ ਹੈ ਅਤੇ ਸਥਿਤੀ ਸ਼ਾਂਤਮਈ ਹੈ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਪੰਜ ਤੋਂ ਛੇ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਈ ਕਿਸੇ ਵੀ ਵਿਅਕਤੀ ਦੀ ਇਸ ਝਗੜੇ ਵਿੱਚ ਮੌਤ ਨਹੀਂ ਹੋਈ ਹੈ।
ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਡੇਰੇ ਦੇ ਇਕ ਨੁਮਾਇੰਦੇ ਨੇ ਇਸ ਘਟਨਾ ਨੂੰ ਮੰਦਭਾਗੀ ਅਤੇ ਅਫ਼ਸੋਸਨਾਕ ਕਰਾਰ ਦਿੰਦੇ ਹੋਏ ਕਿਹਾ ਕਿ, ਬੇਸ਼ੱਕ ਦੋਵੇਂ ਧਿਰਾਂ ਵਿਚਕਾਰ ਪਥਰਾਅ ਆਦਿ ਨਾਲ ਕੁੱਝ ਜਣੇ ਜ਼ਖਮੀ ਜ਼ਰੂਰ ਹੋਏ ਹਨ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਡੇਰਾ ਸਮਰਥਕ ਡੇਰੇ ਦੇ ਅੰਦਰ ਹੀ ਪਰਤ ਆਏ ਹਨ ਅਤੇ ਉਨ੍ਹਾਂ ਵਲੋਂ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਸੀਨੀਅਰ ਪੁਲਿਸ ਅਧਿਕਾਰੀ ਹਾਲਤ ਨਾਲ ਨਜਿੱਠਣ ਲਈ ਮੌਕੇ ਤੇ ਪੁੱਜੇ ਹੋਏ ਹਨ ਅਤੇ ਲੋੜੀਂਦੇ ਕਦਮ ਚੁੱਕ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ, ਪਹਿਲਾਂ ਨਿਹੰਗਾਂ ਨੇ ਸੜਕ ਜਾਮ ਕਰ ਦਿੱਤੀ ਸੀ, ਜੋ ਕਿ ਪੁਲਿਸ ਨੇ ਖੁੱਲ੍ਹਵਾ ਦਿੱਤੀ ਹੈ।