ਗੁਰਦਾਸ ਮਾਨ ਦਾ ਛਲਕਿਆ ਦਰਦ, ਮਾਂ ਬੋਲੀ ਬਾਰੇ ਹੋਏ ਵਿਰੋਧ ਦਾ ਦਿੱਤਾ ਜਵਾਬ ਨਵੇਂ ਗੀਤ ਰਾਹੀਂ
ਚੰਡੀਗੜ੍ਹ, 7 ਸਤੰਬਰ 2022 - ਗੁਰਦਾਸ ਮਾਨ ਵੱਲੋਂ ਅੱਜ ਨਵਾਂ ਗਾਣਾ ਰਿਲੀਜ਼ ਕੀਤਾ ਗਿਆ ਹੈ, ਗੀਤ ਦੇ ਬੋਲ ਹਨ 'ਗੱਲ ਸੁਣੋ ਪੰਜਾਬੀ ਦੋਸਤੋ', ਇਸ ਗੀਤ ਰਾਹੀਂ ਗੁਰਦਾਸ ਮਾਨ ਵੱਲੋਂ ਦੇਸ਼ ਦੀ ਇੱਕ ਬੋਲੀ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਜੋ ਦੇਸ਼-ਵਿਦੇਸ਼ 'ਚ ਉਨ੍ਹਾਂ ਦਾ ਵਿਰੋਧ ਹੋਇਆ, ਉਸ ਨੂੰ ਲੈ ਕੇ ਮਾਨ ਨੇ ਗੀਤ ਦੇ ਬੋਲਾਂ ਰਾਹੀਂ ਜਵਾਬ ਦਿੱਤਾ ਹੈ।
ਅਸਲ ਮਾਨ ਵੱਲੋਂ ਕਿਹਾ ਗਿਆ ਸੀ ਕਿ ਪੰਜਾਬੀ ਮਾਂ ਬੋਲੀ ਦੇ ਨਾਲ ਸਾਰੇ ਦੇਸ਼ ਦੀ ਇੱਕ ਲਿੰਕ ਬੋਲੀ ਹੋਣੀ ਚਾਹੀਦੀ ਹੈ. ਉਸ ਨੇ ਨੇ ਹਿੰਦੀ ਨੂੰ ਮਾਸੀ ਕਿਹਾ ਸੀ ਜਿਸ ਤੋਂ ਬਾਅਦ ਦੇਸ਼-ਵਿਦੇਸ਼ 'ਚ ਵਸਦੇ ਪੰਜਾਬੀਆਂ ਵੱਲੋਂ ਉਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ, ਜਿਸ ਦਾ ਜਵਾਬ ਉਸ ਨੇ ਹੁਣ ਆਪਣੇ ਨਵੇਂ ਗੀਤ ਰਾਹੀਂ ਦਿੱਤਾ ਹੈ.....
ਗੱਲ ਸੁਣੋ ਪੰਜਾਬੀ ਦੋਸਤੋ, ਕੁੱਝ ਲੈਂਦੇ ਸੋਚ ਵਿਚਾਰ
ਬਿਨ ਸੋਚੇ ਸਮਝੇ ਕੱਢ ਲਈ, ਲਫਜ਼ਾਂ ਦੀ ਤੇਜ਼ ਕਟਾਰ
ਮੈਥੋਂ ਚੰਦ ਮਿੰਟਾਂ 'ਚ ਖੋਹ ਲਿਆ, ਮਾਂ ਬੋਲੀ ਦਾ ਸਤਿਕਾਰ
ਚੱਲ ਅੱਛਾ ਹੋਇਆ ਪਰਖ ਲਏ, ਕੁੱਝ ਦੁਸ਼ਮਣ ਤੇ ਕੁੱਝ ਯਾਰ
ਮੇਰੇ ਹੱਕ 'ਚ ਬੋਲਣ ਵਾਲਿਓ, ਥੋਡੀ ਸਦਾ ਰਹੇ ਜੈਕਾਰ ਓ
ਸਭ ਸਿੱਖ ਸਜਾਏ ਗੁਰੂ ਨੇ, ਇੱਜਤਾਂ ਦੇ ਪਹਿਰੇਦਾਰ
ਜੋ ਭਲਾ ਮੰਗਣ ਸਰਬੱਤ ਦਾ, ਤੇ ਸਿਰ ਵੀ ਦੇਵਣ ਵਾਰ
ਮੈਨੂੰ ਸਮਝ ਨਾ ਆਈ ਉਹ ਕੌਣ ਸਨ, ਉਹ ਮਾਂ ਬੋਲੀ ਦੇ ਠੇਕੇਦਾਰ
ਆ ਕੇ ਮੁਰਦਾਬਾਦ ਬੁਲਾਵਦੇਂ, ਮੇਰੇ ਚਲਦੇ ਸ਼ੋਅ ਵਿਚਕਾਰ
ਹੱਥ ਫੜ ਕੇ ਫੋਟੋ ਸਾਈਂ ਦੀ, ਮੇਰੀ ਮਾਈ ਦੀ, ਜੋ ਕੀਤਾ ਦੁਰਵਿਵਹਾਰ
ਮੇਰੀ ਮਾਂ ਨੂੰ ਗਾਲਾਂ ਕੱਢੀਆਂ, ਕਹਿੰਦੇ ਜੰਮਿਆਂ ਪੁੱਤ ਗਦਾਰ ਨੀ
ਮੈਨੂੰ ਕਿਉਂ ਨਾ ਗੁੱਸਾ ਆਵਦਾਂ, ਮੂੰਹੋਂ ਕਿਉਂ ਨਾ ਨਿੱਕਲਦੀ ਗਾਲ
ਮੈਂ ਆਪਣੀ ਮਾਂ ਨੂੰ ਪੁੱਛਿਆ, ਕਰ ਸੁਪਨੇ ਵਿੱਚ ਸੁਆਲ
ਇਹ ਕੀ ਹੋਇਆ, ਕਿਉਂ ਹੋ ਗਿਆ, ਛੜਿਅੰਤਰ ਸੀ ਜਾਂ ਚਾਲ
ਮਾਂ ਕਹਿੰਦੀ ਇਹ ਪੁੱਤ ਹੋਣੀ ਸੀ, ਹੋਣੀ ਕੋਈ ਨੀ ਸਕਦਾ ਟਾਲ ਓ
ਗੀਤ ਸੁਣਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਗੁਰਦਾਸ ਮਾਨ ਦਾ ਨਵਾਂ ਗਾਣਾ ਰਿਲੀਜ਼, ਬੋਲੀ 'ਤੇ ਦਿੱਤੇ ਬਿਆਨ ਨੂੰ ਲੈ ਕੇ ਦਿੱਤਾ ਜਵਾਬ (ਗੀਤ ਵੀ ਸੁਣੋ)