ਡਿਪੂ ਹੋਲਡਰ ਦੇ ਰਿਹਾ ਸੀ ਘੱਟ ਅਤੇ ਮਿੱਟੀ ਵਾਲੀ ਕਣਕ, ਆਪ ਵਰਕਰਾਂ ਨੇ ਮੌਕੇ 'ਤੇ ਪੁਹੰਚ ਕੇ ਲਾਈ ਕਲਾਸ
ਪੱਤਰਕਾਰ..... ਰੋਹਿਤ ਗੁਪਤਾ
ਗੁਰਦਾਸਪੁਰ, 8 ਸਤੰਬਰ 2022 - ਸਰਕਾਰ ਵਲੋਂ ਦਿੱਤੀ ਜਾ ਰਹੀ 2 ਰੁਪਏ ਜਾ ਰਹੀ ਮੁੱਫਤ ਵਾਲੀ ਕਣਕ ਦੇ ਘਪਲੇ ਦੇ ਅਕਸਰ ਮਾਮਲੇ ਸਾਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਬਟਾਲਾ ਦੇ ਬੈਂਕ ਕਲੋਨੀ ਤੋਂ ਸਾਮਣੇ ਆਇਆ ਜਿੱਥੇ ਇਕ ਡੀਪੂ ਹੋਲ੍ਡਰ ਵਲੋਂ ਗਰੀਬਾਂ ਨੂੰ ਘੱਟ ਕਣਕ ਦਿੱਤੀ ਜਾ ਰਹੀ ਸੀ ਅਤੇ ਉਹ ਵੀ ਮਿੱਟੀ ਦੇ ਨਾਲ ਭਰੀ ਹੋਈ ਕਣਕ ਇਸ ਕਦਰ ਮਾੜੀ ਕਿ ਉਸਨੂੰ ਜਾਨਵਰ ਵੀ ਖਾਣਾ ਪਸੰਦ ਨਾ ਕਰਨ ਜੋ ਗਰੀਬ ਲੋਕਾਂ ਨੂੰ ਦਿੱਤੀ ਜਾ ਰਹੀ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਡਿਪੂ ਹੋਲਡਰ ਦੇ ਰਿਹਾ ਸੀ ਘੱਟ ਅਤੇ ਮਿੱਟੀ ਵਾਲੀ ਕਣਕ, ਆਪ ਵਰਕਰਾਂ ਨੇ ਮੌਕੇ 'ਤੇ ਪੁਹੰਚ ਕੇ ਲਾਈ ਕਲਾਸ (ਵੀਡੀਓ ਵੀ ਦੇਖੋ)
ਮੌਕੇ ਉਤੇ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚੇ ਅਤੇ ਡੀਪੂ ਹੋਲ੍ਡਰ ਨੂੰ ਝਾੜਦੇ ਹਨ ਜਿਸ ਤੋਂ ਬਾਅਦ ਡੀਪੂ ਹੋਲ੍ਡਰ ਵਲੋਂ ਕਣਕ ਪੂਰੀ ਦੇਣੀ ਸ਼ੁਰੂ ਕੀਤੀ ਜਾਂਦੀ ਹੈ ਪਰ ਇਥੇ ਸਵਾਲ ਇਹ ਹੈ ਕਿ ਜੇਕਰ ਕਿਸੇ ਡੀਪੂ ਉੱਤੇ ਆਪ ਦੇ ਵਰਕਰ ਨਹੀਂ ਜਾਂਦੇ ਤਾ ਕਿ ਉਹਨਾਂ ਨੂੰ ਕਣਕ ਪੂਰੀ ਮਿਲੇਗੀ ਜਾਂ ਨਹੀਂ,,ਕਿ ਅਫਸਰ ਦੀ ਮਿਲੀਭੁਗਤ ਨਾਲ ਡੀਪੂ ਹੋਲ੍ਡਰ ਇਸ ਘਪਲੇ ਨੂੰ ਅੰਜਾਮ ਦੇ ਰਿਹਾ ਹੈ ਇਹ ਇਕ ਜਾਂਚ ਦਾ ਵਿਸ਼ਾ ਹੈ |