ਪੰਜਾਬ ਟਿੱਪਰ ਟਰੱਕ ਯੂਨੀਅਨ ਵਲੋਂ ਪੰਜਾਬ ਸਰਕਾਰ ਖਿਲਾਫ ਰਾਸ਼ਟਰੀ ਰਾਜ ਮਾਰਗ 'ਤੇ ਧਰਨਾ
ਰਾਕੇਸ਼ ਭੱਟੀ
ਹੁਸ਼ਿਆਰਪੁਰ, 10 ਸਤੰਬਰ 2022 - ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਪੂਰੇ ਪੰਜਾਬ ਵਿੱਚ ਮਾਈਨਿੰਗ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਜਿੱਥੇ ਪੰਜਾਬ ਵਿੱਚ ਹੁਣ ਮਾਈਨਿੰਗ ਬੰਦ ਹੋਣ ਨਾਲ ਕਰੈਸ਼ਰ ਬੰਦ ਪਾਏ ਨੇ ਉਥੇ ਹੀ ਪੰਜਾਬ ਇਸ ਕਾਰੋਬਾਰ ਨਾਲ ਜੁੜੇ ਲੋਕ ਹੁਣ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਸੜਕਾਂ ਤੇ ਉਤਾਰ ਆਏ ਨੇ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ। ਹੁਸ਼ਿਆਰਪੁਰ ਦੇ ਮੁਕੇਰੀਆਂ ਵਿਚ ਜਿਥੇ ਪੰਜਾਬ ਟਿੱਪਰ ਟਰੱਕ ਯੂਨੀਅਨ ਵਲੋਂ ਪਿਛਲੇ ਇਕ ਮਹੀਨੇ ਤੋਂ ਪੰਜਾਬ ਸਰਕਾਰ ਖਿਲਾਫ ਜਲੰਧਰ ਜੰਮੂ ਰਾਸ਼ਟਰੀ ਰਾਜ ਮਾਰਗ ਤੇ ਸ਼ਾਂਤੀ ਪੂਰਨ ਰੂਪ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ ਤੇ ਟਿੱਪਰ ਮਾਲਿਕ ਦੇ ਨਾਲ ਜੈਸੀਵੀ ਉਪਰੇਟਰ ਵੀ ਊਨਾ ਦਾ ਸਾਥ ਦੇ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੰਜਾਬ ਵਿੱਚ ਮਾਈਨਿੰਗ ਤੇ ਪੂਰੀ ਤਰ੍ਹਾਂ ਰੋਕ ਲੱਗਣ ਤੋਂ ਬਾਅਦ ਜੇਸੀਵੀ ਆਪਰੇਟਰਾਂ ਤੇ ਟਿੱਪਰ ਚਾਲਕਾਂ ਦਾ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ (ਵੀਡੀਓ ਵੀ ਦੇਖੋ)
ਧਾਰਨਾ ਦੇ ਰਹੇ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੀ ਆਪਣੀ ਮਾਈਨਿੰਗ ਪੋਲਿਸੀ ਨੂੰ ਜਲਦ ਲਾਗੂ ਕਰੇ ਤੇ ਜਿਸ ਨਾਲ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ ਕਿਉ ਕਿ ਸਰਕਾਰ ਨੇ ਜੋ ਪੋਲਿਸੀ ਬਣਾਈ ਹੈ ਉਸ ਨਾਲ ਪੰਜਾਬ ਵਿਚ ਰੇਤ ਤੇ ਮਿੱਟੀ ਦੇ ਭਾਅ ਦੁਗਣੇ ਹੋ ਗਏ ਨੇ ਜਿਸ ਨਾਲ ਆਮ ਲੋਕਾਂ ਪ੍ਰੇਸ਼ਾਨ ਨੇ ਉਥੇ ਹੈ ਮਾਈਨਿੰਗ ਕਾਰੋਬਾਰ ਨਾਲ ਜੁੜੇ ਲੋਕਾਂ ਲਈ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ ਸਰਕਾਰ ਜਲਦ ਆਪਣੇ ਪੰਜਾਬ ਦੇ ਕਰੈਸ਼ਰ ਚਾਲੂ ਕਾਰਨ ਜਿਸ ਨਾਲ ਲੋਕ ਨੂੰ ਤੇ ਰਾਹਤ ਮਿਲ ਸਕੇ ਤੇ ਟਿੱਪਰ ਚਲਾਕ ਦੂਜਿਆਂ ਸਟੇਟਾਂ ਤੋਂ ਰੇਤ ਬਜਰੀ ਦਾ ਕਾਰੋਬਾਰ ਨਾ ਕਰ ਸਕਣ।
ਉਥੇ ਹੀ ਜੇਸੀਵੀ ਓਪਰੇਟਰ ਯੂਨੀਅਨ ਦਾ ਕਹਿਣਾ ਹੈ ਕਿ ਪੰਜਾਬ ਵਿਚ ਪਹਿਲੀਆਂ ਸਰਕਾਰਾਂ ਵੇਲੇ ਤਿੰਨ ਫੁੱਟ ਤਕ ਮਿੱਟੀ ਫ੍ਰੀ ਸੀ ਤੇ ਹੁਣ ਸਰਕਾਰ 2.60ਰੁਪਏ ਪ੍ਰਤੀ ਏਕੜ ਮਾਈਨਿੰਗ ਲੈ ਰਹੀ ਹੈ ਜੋ ਹੁਣ ਮਹਿੰਗਾ ਸੌਦਾ ਹੈ ਜਿਸ ਨਾਲ ਪਹਿਲਾ ਲੋਕਾਂ ਨੂੰ 700 ਰੁਪਏ ਟਰਾਲੀ ਮਿਲ ਜਾਂਦੀ ਸੀ ਹੁਣ ਲੋਕਾਂ ਨੂੰ 2000 ਰੁਪਏ ਤੱਕ ਉਹੀ ਟਰਾਲੀ ਮਿਲ ਰਹੀ ਹੈ ਸਰਕਾਰ ਜਲਦ ਆਪਣੀ ਪੋਲਿਸੀ ਵਿਚ ਬਦਲਾਵ ਕਰੇ।