"ਗਿਰਜਾਂ ਦਾ ਰੈਸਟੋਰੈਂਟ" : ਗਿਰਜਾਂ ਦੀਆਂ ਲੁਪਤ ਹੋ ਰਹੀਆਂ ਨਸਲਾਂ ਨੂੰ ਬਚਾਉਣ ਲਈ ਵੱਡਾ ਉਪਰਾਲਾ
ਅਭੀਸ਼ੇਕ
ਪਠਾਨਕੋਟ, 13 ਸਤੰਬਰ 2022 : ਪਠਾਨਕੋਟ ਦੇ ਜੰਗਲੀ ਜੀਵ ਵਿਭਾਗ ਵੱਲੋਂ ਗਿਰਜਾਂ ਦੀਆਂ ਲੁਪਤ ਹੋ ਰਹੀਆਂ ਨਸਲਾਂ ਨੂੰ ਬਚਾਉਣ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਜੰਗਲੀ ਜੀਵ ਵਿਭਾਗ ਵੱਲੋਂ ਧਾਰ ਬਲਾਕ ਦੇ ਚੰਡੋਲਾ ਨਾਮਕ ਸਥਾਨ 'ਤੇ 2012 'ਚ ਬੰਦ ਕੀਤੇ ਗਏ "ਗਿਰਜਾਂ ਦਾ ਰੈਸਟੋਰੈਂਟ" ਨੂੰ ਇਕ ਸਾਲ ਪਹਿਲਾਂ ਮੁੜ ਚਾਲੂ ਕਰ ਦਿੱਤਾ ਗਿਆ ਸੀ। ਜਿੱਥੇ ਉਨ੍ਹਾਂ ਨੂੰ ਖਾਣ ਲਈ ਪਸ਼ੂਆਂ ਦਾ ਮਾਸ ਦਿੱਤਾ ਜਾਂਦਾ ਹੈ। ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਤੋਂ ਚੰਡੋਲਾ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਗਿਰਜਾਂ ਆਉਂਦੀਆਂ ਹਨ। ਜਿਸ ਦੇ ਮੱਦੇਨਜਰ ਜੰਗਲੀ ਜੀਵ ਵਿਭਾਗ ਨੂੰ ਵੀ ਜਿਲ੍ਹਾ ਪ੍ਰਸ਼ਾਸ਼ਨ ਤੋਂ ਗਿਰਜਾਂ ਦਾ ਰੈਸਟੋਰੈਂਟ ਸ਼ੁਰੂ ਕਰਨ ਲਈ 7 ਲੱਖ 35 ਹਜ਼ਾਰ ਦੀ ਗ੍ਰਾਂਟ ਪ੍ਰਾਪਤ ਹੋਈ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
"ਗਿਰਜਾਂ ਦਾ ਰੈਸਟੋਰੈਂਟ" : ਗਿਰਜਾਂ ਦੀਆਂ ਲੁਪਤ ਹੋ ਰਹੀਆਂ ਨਸਲਾਂ ਨੂੰ ਬਚਾਉਣ ਲਈ ਵੱਡਾ ਉਪਰਾਲਾ (ਵੀਡੀਓ ਵੀ ਦੇਖੋ)
ਗਿੱਧਾਂ ਦੀ ਸੁਰੱਖਿਆ ਲਈ ਚੰਡੋਲਾ ਇਲਾਕੇ ਵਿੱਚ ਹਿਮਾਚਲ ਦੀ ਹੱਦ 'ਤੇ ਚੱਕੀ ਨਦੀ ਦੇ ਕੰਢੇ ਜੰਗਲੀ ਜੀਵ ਵਿਭਾਗ ਵੱਲੋਂ ਗਿੱਧਾਂ ਦਾ ਰੈਸਟੋਰੈਂਟ ਬਣਾਇਆ ਗਿਆ ਹੈ। ਜਿੱਥੇ ਗਿੱਧਾਂ ਨੂੰ ਖਾਣ ਲਈ ਪਸ਼ੂਆਂ ਦਾ ਮਾਸ ਦਿੱਤਾ ਜਾਂਦਾ ਹੈ। ਗਿੱਧਾਂ ਨੂੰ ਦਿੱਤੇ ਜਾਣ ਵਾਲੇ ਮੀਟ ਦੀ ਪਰਖ ਕਰਨ ਲਈ ਧਾਰ ਵਿਖੇ ਇੱਕ ਲੈਬ ਵੀ ਬਣਾਈ ਗਈ ਹੈ ਅਤੇ ਲੈਬ ਵਿੱਚ ਮੀਟ ਦੀ ਜਾਂਚ ਕਰਨ ਤੋਂ ਬਾਅਦ ਇਸਨੂੰ ਗਿੱਧਾਂ ਨੂੰ ਪਰੋਸਿਆ ਜਾਂਦਾ ਹੈ। ਪਠਾਨਕੋਟ ਤੋਂ ਇਲਾਵਾ ਹਿਮਾਚਲ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਵੀ ਗਿੱਧਾਂ ਇਸ ਗਿੱਧਾਂ ਦੇ ਰੈਸਟੋਰੈਂਟ ਵਿੱਚ ਪਹੁੰਚਦੀਆਂ ਹਨ ਅਤੇ ਖਾਣਾ ਖਾਣ ਤੋਂ ਬਾਅਦ ਵਾਪਸ ਆਪਣੇ ਰਸਤੇ ਨੂੰ ਚਲੀਆਂ ਜਾਂਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲੀ ਜੀਵ ਦੇ ਡੀ.ਐਫ.ਓ ਪਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਭਾਰਤ ਵਿੱਚ ਗਿੱਧਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਦਰੱਖਤਾਂ ਦੀ ਕਟਾਈ ਅਤੇ ਸਹੀ ਖੁਰਾਕ ਦੀ ਘਾਟ ਕਾਰਨ ਇਨ੍ਹਾਂ ਦੀਆਂ ਨਸਲਾਂ ਵਿੱਚ ਭਾਰੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਗਿੱਧਾਂ ਦਾ ਸਾਡੇ ਜੀਵਨ ਵਿੱਚ ਬਹੁਤ ਹੀ ਵਿਸ਼ੇਸ਼ ਮਹੱਤਵ ਹੈ ਅਤੇ ਇਹ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਜਿਸ ਨੂੰ ਦੇਖਦੇ ਹੋਏ ਗਿੱਧਾਂ ਦੀ ਪ੍ਰਜਾਤੀ ਨੂੰ ਬਚਾਉਣ ਲਈ ਵਿਭਾਗ ਵੱਲੋਂ ਗਿੱਧਾਂ ਦਾ ਰੈਸਟੋਰੈਂਟ ਬਣਾਇਆ ਗਿਆ ਹੈ ਤਾਂ ਜੋ ਇਹ ਪ੍ਰਜਾਤੀ ਬਚ ਸਕੇ। ਉਨ੍ਹਾਂ ਦੱਸਿਆ ਕਿ ਪਹਿਲਾਂ ਇੱਥੇ 30 ਤੋਂ 40 ਗਿੱਧਾਂ ਆਉਂਦੇ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ 350 ਤੋਂ 400 ਤੱਕ ਪਹੁੰਚ ਗਈ ਹੈ।